May 25, 2026 6:34 pm

ਮੋਦੀ, ਮਨਮੋਹਨ ਸਿੰਘ ਵੱਲੋਂ ਸੰਸਦ ਹਮਲੇ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ

ਨਵੀਂ ਦਿੱਲੀ- 2001 ਦੇ ਸੰਸਦ ਹਮਲੇ ਦੀ ਬਰਸੀ ਮੌਕੇ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਰਾਜਨਾਥ ਸਿੰਘ , ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਕਾਂਗਰਸ ਲੀਡਰ ਸੋਨੀਆ ਗਾਂਧੀ ਸਮੇਤ ਕਈ ਸੀਨੀਅਰ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਇਹ ਬਰਸੀ ਪਾਰਲੀਮੈਂਟ ਹਾਊਸ ਕੰਪਲੈਕਸ ਵਿਖੇ ਰੱਖੀ ਗਈ ਸੀ। 13 ਦਸੰਬਰ 2001 ਨੂੰ ਹੋਏ ਪਾਰਲੀਮੈਂਟ ਹਮਲੇ ਵਿੱਚ 5 ਦਿੱਲੀ ਪੁਲਿਸ ਦੇ ਕਰਮਚਾਰੀ, ਇੱਕ ਸੀਆਰਪੀ ਕਰਮਚਾਰੀ, 2 ਪਾਰਲੀਮੈਂਟ ਗਾਰਡ ਸਮੇਤ 9 ਲੋਕ ਮਾਰੇ ਗਏ ਸਨ।

Send this to a friend