Skip to content
Independent perspectives. Global stories.
BREAKING

ਪਿਪਸ ’ਚ ਮਨਾਇਆ ਆਈ. ਟੀ ਉਤਸਵ

Share this story

ਸ੍ਰੀ ਚਮਕੌਰ ਸਾਹਿਬ, 12 ਦਸੰਬਰ (ਅਮਰਜੀਤ ਸਿੰਘ ਕਲਸੀ)-ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ਼੍ਰੀ ਚਮਕੌਰ ਸਾਹਿਬ ਵਿਖੇ ਐ ੱਨ. ਆਈ. ਆਈ.ਟੀ ਦਿੱਲੀ ਵੱਲੋ ਆਈ. ਟੀ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦੌਰਾਨ ਸਕੂਲ ਦੇ ਵਿੱਦਿਆਰਥੀਆਂ ਦੀ ਕੰਪਿਊਟਰ ਵਿਸ਼ੇ ਦੇ ਸੰਬੰਧ ਵਿੱਚ ‘ਕੰਪਿਊਟਰ ਕੁਇਜ਼’ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੁਇਜ਼ ਪ੍ਰਤੀਯੋਗਤਾ ਦੇ ਦੌਰਾਨ ਕੰਪਿਊਟਰ ਤਕਨੀਕੀ ਸਿੱਖਿਆ ਦੇ ਮਾਹਿਰ ਸ਼੍ਰੀ ਅੰਕੁਰ ਗੁਲਾਟੀ ਨੇ ਆਈ.ਟੀ. ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਕੁਇਜ਼ ਮੁਕਾਬਲੇ ਵਿੱਚ ਤਿੰਨ ਟੀਮਾਂ ਦੇ ਰੂਪ ਵਿੱਚ ਭਾਗ ਲਿਆ, ਜਿਵੇ ਕਿ – ਅਡੋਬ, ਮਾਈਕ੍ਰੋਸੋਫਟ ਅਤੇ ਗੂਗਲ ਇਹਨਾਂ ਤਿੰਨਾਂ ਟੀਮਾਂ ਵਿਚਕਾਰ ਵੱਖ-ਵੱਖ ਢੰਗਾਂ ਰਾਹੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਅਡੋਬ ਟੀਮ ਨੇ ਪਹਿਲਾ, ਗੂਗਲ ਟੀਮ ਨੇ ਦੂਜਾ ਤੇ ਮਾਈਕ੍ਰੋਸੋਫਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋ ਇਸ ਕੁਇਜ਼ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਸ. ਗੁਰਦੇਵ ਸਿੰਘ ਅਟਵਾਲ, ਨਿਰਦੇਸ਼ਕਾ ਮੈਡਮ ਸ਼ਿੰਦਰਪਾਲ ਕੌਰ ਅਟਵਾਲ ਵੱਲੋ ਜੇਤੂ ਰਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਕੰਪਿਊਟਰ ਵਿਸ਼ੇ ਦੇ ਅਧਿਆਪਕ ਸ਼੍ਰੀ ਅਨਿਲ ਕੁਮਾਰ ਅਤੇ ਸ. ਇੰਦਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਸ਼੍ਰੀ ਅੰਕੁਰ ਗੁਲਾਟੀ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਵੱਧ ਤੋ ਵੱਧ ਜਾਣਕਾਰੀ ਰੱਖਣ ਤੇ ਇਸ ਦੇ ਮਾਧਿਆਮ ਰਾਹੀ ਆਪਣੀ ਵਿੱਦਿਆ ਦਾ ਮਿਆਰ ਉ ੱਚਾ ਚੁੱਕਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਅਨੁਰਾਧਾ ਧੀਮਾਨ, ਪ੍ਰਬੰਧਕ ਸ. ਸਰਬਜੀਤ ਸਿੰਘ ਸਟੇਟ ਇੰਚਾਰਜ ਸ. ਕੁਲਵੰਤ ਸਿੰਘ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

WRITTEN BY