Skip to content
Independent perspectives. Global stories.
BREAKING

ਚੋਣਾਂ ਵਿੱਚ ਕਾਂਗਰਸ ਦੀ ਹਰ ਵਧੀਕੀ ਦਾ ਮੁੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ : ਵਿਜੈ ਸਾਂਪਲਾ, ਰਾਜੂ ਖੰਨਾ

Share this story

ਅਮਲੋਹ, 12 ਦਸੰਬਰ (ਰਣਜੀਤ ਘੁੰਮਣ)- ਨਗਰ ਕੋਂਸਲ ਅਮਲੋਹ ਦੀ ਚੋਣ ਲੜ ਰਹੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਸ਼ਹਿਰ ਦੀਆਂ ਤਿੰਨ ਵੱਖ ਵੱਖ ਥਾਵਾਂ ਤੇ ਉਮੀਦਵਾਰਾਂ ਦੇ ਹੱਕ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ, ਜਿਲ੍ਹਾ ਜੱਥੇਦਾਰ ਸਵਰਨ ਸਿੰਘ ਚਨਾਰਥਲ, ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਬੱਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਹਲਕਾ ਸਰਹਿੰਦ ਦੇ ਇੰਚਾਰਜ ਸ. ਦੀਦਾਰ ਸਿੰਘ ਭੱਟੀ ਤੇ ਇਸਤਰੀ ਅਕਾਲੀ ਦਲ ਦੀ ਸੀਨੀ ਆਗੂ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ ਇਹਨਾਂ ਚੋਣ ਮੀਟਿੰਗਾਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਵਿਜੇ ਸਾਂਪਲਾ ਨੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਲੋਕਲ ਬਾਡੀਜ਼ ਚੋਣਾ ਸਹੀ ਸਲਾਮਤ ਕਰਵਾਉਣ ਵਿੱਚ ਬੂਰੀ ਤਰਾਂ ਫੇਲ ਹੋ ਚੁੱਕੀ ਹੈ ਕਿਉਕਿ ਪਹਿਲਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਮੌਜੂਦਾ ਕਾਂਗਰਸੀ ਵਿਧਾਇਕਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੇ ਕਾਗਜ ਰੱਦ ਕਰਵਾਏ ਉਸ ਤੋਂ ਬਾਅਦ ਜਿਹੜੇ ਉਮੀਦਵਾਰਾਂ ਦੇ ਕਾਗਜ ਸਹੀ ਪਾਏ ਗਏ ਉਹਨਾਂ ਨੂੰ ਚੋਣ ਮੈਦਾਨ ਵਿੱਚੋਂ ਹਟਾਉਣ ਲਈ ਫੋਨਾਂ ਉਪਰ ਸਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹਨਾਂ ਨੂੰ ਲੈਕੇ ਕੱਲ ਉਹ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਆਏ ਹਨ। ਅਤੇ ਉਹਨਾਂ ਵੱਲੋਂ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਸਰੇਆਮ ਧੱਕੇਸ਼ਾਹੀ ਅਤੇ ਬਿਨਾ ਵਜਹਾ ਅਕਾਲੀ ਭਾਜਪਾ ਵਰਕਰਾਂ ਤੇ ਕੀਤੇ ਗਏ ਝੁੂਠੇ ਪਰਚਿਆਂ ਦਾ ਮਾਮਲਾ ਵੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਅਕਾਲੀ ਭਾਜਪਾ ਗੱਠਜੋੜ ਚੁੱਪ ਨਹੀਂ ਬੈਠੇਗਾ। 31 ਦੀ ਥਾਂ 51 ਹੀ ਮੋੜੇਗਾ।
ਇਸ ਮੌਕੇ ਤੇ ਵਿਜੇ ਸਾਂਪਲਾ ਵੱਲੋਂ ਵਾਰਡ ਨੰ:2 ਤੋਂ ਉਮੀਦਵਾਰ ਬੀਬੀ ਸੁਨੀਤਾ ਰਾਣੀ, ਵਾਰਡ ਨੰ: 3 ਤੋਂ ਉਮੀਦਵਾਰ ਪਰਮਜੀਤ ਸਿੰਘ ਰੁਪਾਲ ਤੇ ਵਾਰਡ ਨੰ: 8 ਤੋਂ ਉਮੀਦਵਾਰ ਗਗਨਦੀਪ ਖੂੱਲਰ ਦੀਆਂ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਡਾ ਰਘੁਬੀਰ ਸ਼ੁਕਲਾ, ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਦਰਸ਼ਨ ਸਿੰਘ ਬੱਬੀ, ਸੰਤੋਖ ਸਿੰਘ ਖਨਿਆਣ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮੁੱਢੜੀਆਂ, ਅਮਿਤ ਸਿੰਘ ਰਾਠੀ, ਸਰਬਜੀਤ ਸਿੰਘ ਝਿੰਜਰ, ਕਮਲਜੀਤ ਸਿੰਘ ਗਿੱਲ, ਨੀਟਾ ਸੰਧੂ, ਸੋਮਨਾਥ ਲੁਟਾਵਾ, ਗੁਰਪ੍ਰੀਤ ਸਿੰਘ ਗੁਰੀ, ਨਗਰ ਕੋਂੰਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਰਾਜਪਾਲ ਗਰਗ, ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਮੰਡੀ, ਰਵਿੰਦਰ ਪਦਮ, ਸਤੀਸ਼ ਉੱਪਲ, ਪੂਨੀਤ ਗੋਇਲ, ਗੁਰਦੀਪ ਸਿੰਘ ਮੰਡੋਫਲ, ਗੁਰਮੇਲ ਸਿੰਘ ਅਮਲੋਹ, ਭਾਜਪਾ ਦੇ ਧਰਮਪਾਲ ਰਾਓ, ਗੋਲਡੀ ਅਰੋੜਾ, ਸੋਹਣ ਸਿੰਘ, ਰਾਕੇਸ਼ ਕੁਮਾਰ ਸ਼ਾਹੀ,  ਰਾਜੀ ਤੰਦਾ ਬੱਧਾ, ਰਣਜੀਤ ਸਿੰਘ ਕੋਟਲੀ, ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਤਲ, ਬੀਬੀ ਲਖਵੀਰ ਕੌਰ, ਬੀਬੀ ਪੂਨਮ ਜਿੰਦਲ, ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਬਲਵਿੰਦਰ ਕੌਰ, ਬੀਬੀ ਸਤਵਿੰਦਰ ਕੌਰ ਗਿੱਲ, ਬੀਬੀ ਗੁਰਮੀਤ ਕੌਰ ਵਿਰਕ, ਗੁਰਸੇਵਕ ਸਿੰਘ ਕੋਟਲੀ, ਰਾਕੇਸ਼ ਕੁਮਾਰ ਬਬਲੀ, ਬੀਬੀ ਗੁਰਦੀਪ ਕੌਰ ਅਮਲੋਹ, ਧਰਮਿੰਦਰ ਸਿੰਘ ਹੁੰਦਲ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

WRITTEN BY