ਪਾਲਨਪੁਰ, 10 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਦੇ ਮੁਅਤਲ ਨੇਤਾ ਮਣੀਸ਼ੰਕਰ ਅਈਅਰ ਦੇ ਘਰ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਮੌਜੂਦਗੀ ‘ਚ ਗੁਜਰਾਤ ਚੋਣਾਂ ਦੌਰਾਨ ਪਾਕਿਸਤਾਨ ਦੇ ਹਾਈ ਕਮਿਸ਼ਨਰ, ਉਥੇ ਦੇ ਸਾਬਕਾ ਵਿਦੇਸ਼ ਮੰਤਰੀ ਨਾਲ ਕਥਿਤ ਗੁਪਤ ਬੈਠਕ ‘ਤੇ ਸਵਾਲ ਚੁਕਦੇ ਹੋਏ ਕਿਹਾ ਕਿ ਕਾਂਗਰਸ ਨੂੰ ਦਸਣਾ ਚਾਹੀਦਾ ਹੈ ਕਿ ਇਸ ਦਾ ਮਕਸਦ ਕੀ ਸੀ। ਮੋਦੀ ਨੇ ਇਹ ਮੁਦਾ ਐਤਵਾਰ ਨੂੰ ਗੁਜਰਾਤ ਦੇ ਪਾਲਨਪੁਰ ਅਤੇ ਸਾਣੰਦ ਦੀਆਂ ਆਪਣੀਆਂ ਚੋਣਾਵੀ ਸਭਾਵਾਂ ‘ਚ ਚੁਕਿਆ ਜਦੋਂ ਕਿ ਸ਼ਾਹ ਨੇ ਰਾਜਧਾਨੀ ਗਾਂਧੀਨਗਰ ‘ਚ ਇਸ ਤੋਂ ਬਾਅਦ ਆਯੋਜਿਤ ਇਕ ਪਤਰਕਾਰ ਸੰਮੇਲਨ ‘ਚ ਇਸ ਨੂੰ ਦੋਹਰਾਇਆ। ਮੋਦੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਅਰਸ਼ਦ ਰਫੀਕ ਨੇ ਇਹ ਵੀ ਕਿਹਾ ਸੀ ਕਿ ਗੁਜਰਾਤ ‘ਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਸਿਆਸੀ ਸਕਤਰ ਅਹਿਮਦ ਪਟੇਲ ਨੂੰ ਮੁਖ ਮੰਤਰੀ ਬਣਾਉਣ ਲਈ ਲੋਕਾਂ ਨੂੰ ਸਮਰਥਨ ਕਰਨਾ ਚਾਹੀਦਾ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਅਈਅਰ ’ਤੇ ਸੁਪਾਰੀ ਲੈਣ ਦਾ ਗੰਭੀਰ ਦੋਸ਼



