Skip to content
Independent perspectives. Global stories.
BREAKING

ਸੰਗਤੀਕ ਜਗਤ ਦਾ ਚਮਕਦਾ ਸਿਤਾਰਾ ਢੋਲ ਮਾਸਟਰ ਪਲਵਿੰਦਰ ਸਿੰਘ ਗਿੱਲ

Share this story

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲ ਮਾਸਟਰ ਪਲਵਿੰਦਰ ਸਿੰਘ ਗਿੱਲ,ਜਿਸ ਨੇ ਸਟੇਜਾਂ,ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲ ਵਜਾ ਕੇ ਪ੍ਰਸਿੱਧੀ ਖੱਟੀ । ਪਲਵਿੰਦਰ ਸਿੰਘ ਗਿੱਲ ਨੇ 1 ਮਈ 1991 ਨੂੰ ਪਿੰਡ ਢੁਡੀਕੇ ਜਿਲ੍ਹਾਂ ਮੋਗਾ ਦੇ ਰਹਿਣ ਵਾਲੇ ਪਿਤਾ ਰਣਧੀਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ 12ਵੀਂ ਹਾਸਿਲ ਕਰਦੇ ਹੋਏ ਬਚਪਨ ਤੋਂ ਹੀ ਢੋਲ ਬਜਾਉਣ ਦਾ ਜਨੂੰਨ ਹੋਣ ਕਾਰਨ ਆਪਣਾ ਅਭਿਆਸ ਨੂੰ ਪੂਰੀ ਲਗਨ ਨਾਲ ਜਾਰੀ ਰੱਖਿਆਂ। ਪਲਵਿੰਦਰ ਸਿੰਘ ਗਿੱਲ ਨੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਲਾਡੀ, ਜਨੰਤ ਕੌਰ, ਰਫ਼ਤਾਰ ਕੌਰ, ਜਸਪਾਲ ਮਾਨ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਪਲਵਿੰਦਰ ਸਿੰਘ ਗਿੱਲ ਲੋਕ ਗਾਇਕ ਜਸਪਾਲ ਮਾਨ ਨਾਲ ਸਟੇਜਾਂ ਉੱਪਰ ਢੋਲ ਪਲੇਅਰ ਵਜੋਂ ਢੋਲ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ -ਪੱਤਰਕਾਰ ਚਰਨਜੀਤ ਚੰਨੀ

WRITTEN BY