Skip to content
Independent perspectives. Global stories.
BREAKING

ਵਿਦੇਸ਼ ’ਚ ਫਸੀ ਪਰਮਜੀਤ ਦੀ ਸੱਸ ਦਾ ਸਦਮੇ ਨਾਲ ਦੇਹਾਂਤ

Share this story

ਮਹਿਤਪੁਰ, 8 ਦਸੰਬਰ (ਅਸ਼ੋਕ ਚੌਹਾਨ)-ਪਿੰਡ ਗੋਰਸੀਆ ਨਿਹਾਲ ਦੀ ਵਿਦੇਸ਼ ਸਾਊਦੀ ਅਰਬ ਵਿੱਚ ਫਸੀ ਪਰਮਜੀਤ ਦੀ ਸੱਸ ਦਲੀਪੋ ਪਤਨੀ ਜਗੀਰੀ ਲਾਲ ਦਾ ਸਦਮੇ ਨਾਲ ਦਿਹਾਂਤ ਹੋ ਗਿਆ । ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਾ ਕਿ ਪਿਛਲੇ 5 ਮਹੀਨੀਆ ਤੋ ਵਿਦੇਸ਼ ਵਿੱਚ ਫਸੀ ਪਰਮਜੀਤ ਦੀ ਸੱਸ ਦਲੀਪੋ ਸਦਮੇ ਵਿੱਚ ਰਹਿੰਦੀ ਸੀ ਅਤੇ ਘਰ ਦਾ ਮਹੌਲ ਬਹੁਤ ਦੁਖਦਾਇਕ ਸੀ ਜਿਸ ਕਾਰਨ ਦਲੀਪੋ ਦੀ ਸੇਹਤ ਜਿਆਦਾ ਖਰਾਬ ਹੋ ਜਾਣ ਲੱਗ ਪਈ ਸੀ ਅਤੇ ਅੱਜ ਉਸ ਦੀ ਘਰ ਵਿੱਚ ਦੀ ਮੌਤ ਹੋ ਗਈ । ਪਰਮਜੀਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਰਮਜੀਤ ਦੀ ਸੱਸ ਹਮੇਸ਼ਾ ਉਸ ਨੂੰ ਭਾਰਤ ਮੰਗਵਾਉਣ ਦੀ ਮੰਗ ਕਰਦੀ ਸੀ ਅਤੇ ਪ੍ਰਸ਼ਾਸਨ ਨੇ 25 ਨਵੰਬਰ ਨੂੰ ਪਰਮਜੀਤ ਦਾ ਭਾਰਤ ਆਉਣ ਦਾ ਸੰਦੇਸ਼ ਦਿੱਤਾ 25 ਨਵੰਬਰ ਬੀਤ ਜਾਣ ਪਿਛੋ ਦਲੀਪੋ ਜਿਆਦਾ ਬਿਮਾਰ ਹੋ ਗਈ ਸੀ ਜਿਸ ਕਾਰਨ ਦਲੀਪੋ ਦੀ ਸੇਹਤ ਜਿਆਦਾ ਖਰਾਬ ਹੋ ਗਈ ਸੀ ਸਾਨੂੰ ਪਮਰਜੀਤ ਦੇ ਆਉਣ ਦੀ 18 ਦਸੰਬਰ ਤਰੀਕ ਦਿੱਤੀ ਹੈ ਅਗਰ ਪਰਮਜੀਤ ਮਿਥੇ ਸਮੇ ਤੇ ਭਾਰਤ ਨਹੀ ਆਈ ਤਾ ਸਾਨੂੰ ਮਜਬੂਰਨ ਪਰਟਸਟ ਕਰਨਾ ਪਵੇਗਾ ਅਤੇ ਜਦੋ ਤੱਕ ਪਰਮਜੀਤ ਵਿਦੇਸ਼ ਤੋ ਭਾਰਤ ਵਾਪਿਸ ਨਹੀ ਆਵੇਗੀ ਉਦੋ ਤੱਕ ਸਸਕਾਰ ਨਹੀ ਕੀਤਾ ਜਾਵੇਗਾ ।

WRITTEN BY