Skip to content
Independent perspectives. Global stories.
BREAKING

ਬਾਬਾ ਮੇਹਰ ਸ਼ਾਹ ਕਬਡੀ ਕਪ ’ਚ ਕੌਮਾਂਤਰੀ ਖਿਡਾਰੀਆਂ ਦੇ ਦੇਖਣ ਨੂੰ ਮਿਲੇ ਭੇੜ

Share this story

ਕਾਹਨੂੰਵਾਨ, 8 ਦਸੰਬਰ (ਡਾ. ਜਸਪਾਲ ਸਿੰਘ)-ਨਜ਼ਦੀਕੀ ਪਿੰਡ ਹਾਰਨੀਆਂ ਵਿਚ ਦਸੂਰਾ ਬਾਬਾ ਮੇਹਰ ਸ਼ਾਹ ਦੀ ਯਾਦ ਵਿਚ ਇਕ ਰੋਜਾ ਕਬਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਅੰਤਰਾਸਟਰੀ ਪਧਰ ਦੇ ਖਿਡਾਰੀਆਂ ਨਾਲ ਸਜੀਆਂ ਟੀਮਾਂ ਨੇ ਦਰਸ਼ਕਾਂ ਦੇ ਭਰਪੂਰ ਖੇਡ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਇਕ ਪਿੰਡ ਓਪਨ ਅਤੇ 60 ਕਿਲੋ ਭਾਰ ਵਰਗ ਵਾਲੀਆਂ ਟੀਮਾਂ ਨੇ ਵੀ ਦਿਲਕਸ਼ ਖੇਡ ਦਾ ਮੁਜਾਹਰਾ ਕੀਤਾ। ਇਸ ਟੂਰਨਾਮੈਂਟ ਦਾ ਉਧਘਾਟਨ ਅਤੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਐਸ ਪੀ ਵਰਿੰਦਰ ਸਿੰਘ ਸੰਧੂ ਨੇ ਕੀਤੀ। 60 ਕਿਲੋ ਭਾਰ ਵਰਗ ਵਿਚ ਖਜਾਲਾ ਦੀ ਟੀਮ ਨੇ ਪੇਰੋਚੇਚੀ ਨੂੰ ਹਰਾਇਆ। ਇਕ ਪਿੰਡ ਓਪਨ ਦੀ ਟੀਮ ਮੁਕਾਬਲਿਆਂ ਵਿਚ ਬਾਹੀਆਂ ਨੂੰ ਮਾਤ ਦਿਤੀ। ਓਪਨ ਦੇ ਫਾਈਨਲ ਮੁਕਾਬਲਿਆਂ ਵਿਚ ਨਾਨਕ ਸਰ ਕਲਬ ਅਤੇ ਜੋਰਾਵਰ ਫਤਿਹ ਸਿੰਘ ਅਕੈਡਮੀ ਦੀਆਂ ਟੀਮਾਂ ਬਰਾਬਰੀ ਉਤੇ ਰਹੀਆਂ। ਇਸ ਮੌਕੇ ਐਸ ਪੀ ਵਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਕਿਹਾ ਕਿ ਉਹ ਖੁਦ ਵੀ ਨੈਸ਼ਨਲ ਪਧਰ ਉਤੇ ਖੇਡਾਂ ਵਿਚੋਂ ਨਾਮਨਾ ਖਟ ਕੇ ਇਸ ਅਹਦੇ ਤਕ ਪਹੁੰਚੇ ਹਨ। ਉਹਨਾਂ ਕਿਹਾ ਕ ਖੇਡਾਂ ਨੌਜਵਾਨਾਂ ਦੀ ਜਿੰਦਗੀ ਲਈ ਪਾਰਸ ਦਾ ਕੰਮ ਕਰਦੀਆਂ ਹਨ। ਖੇਡਾਂ ਨੌਜਵਾਨਾਂ ਦੀ ਦਿਸਾ ਤੇ ਦਸ਼ਾ ਬਦਲ ਦਿੰਦੀਆਂ ਹਨ। ਇਸ ਮੌਕੇ ਸਰਪੰਚ ਦਲਬੀਰ ਸਿੰਘ, ਸਰਪੰਚ ਸਲਵਿੰਦਰ ਸਿੰਘ, ਰਣਜੀਤ ਸਿੰਘ ਕਾਹਲੋਂ, ਪੂਰਨਾ ਸਿੰਘ, ਸਾਧ ਸਿੰਘ, ਚੰਨਣ ਸਿੰਘ, ਬਲਰਾਜ ਸਿੰਘ ਕਾਹਲੋਂ, ਜਗਤਾਰ ਸਿੰਘ ਦਾਰਾ, ਪ੍ਰਗਟ ਸਿੰਘ, ਅਵਤਾਰ ਸਿੰਘ ਸੁਖਾ, ਬਲਵਿੰਦਰ ਸਿੰਘ ਸੇਠੀ, ਭਲਵਾਨ ਸੰਦੀਪ ਸਿੰਘ, ਵਿਕੀ ਲਕੀ ਰਾਣਾ, ਕਾਲਾ ਲਾਲੀ ਅਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ।

WRITTEN BY