June 26, 2026 12:21 pm

ਦਿੱਲੀ ’ਚ ਨਹੀਂ ਲੱਗੇਗਾ ਜਨਤਾ ਦਰਬਾਰ : ਕੇਜਰੀਵਾਲ

ਹਫ਼ਤੇ ’ਚ ਇੱਕ ਦਿਨ ਲੋਕਾਂ ਨੂੰ ਖੁਦ ਮਿਲਣਗੇ ਦਿੱਲੀ ਦੇ ਮੁੱਖ ਮੰਤਰੀ
image ਨਵੀਂ ਦਿੱਲੀ, 13 ਜਨਵਰੀ (ਵਿਸ਼ਵ ਵਾਰਤਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿਚ ਹੁਣ ਜਨਤਾ ਦਰਬਾਰ ਨਹੀਂ ਲੱਗੇਗਾ। ਬੀਤੇ ਸ਼ਨੀਵਾਰ ਨੂੰ ਆਯੋਜਿਤ ਕੀਤੇ ਗਏ ਜਨਤਾ ਦਰਬਾਰ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ। ਇਸ ਜਨਤਾ ਦਰਬਾਰ ਤੋਂ ਸ੍ਰੀ ਕੇਜਰੀਵਾਲ ਨੂੰ ਵਿਚਾਲੇ ਹੀ ਜਾਣ ਲਈ ਮਜਬੂਰ ਹੋਣਾ ਪਿਆ ਸੀ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹ ਹਫ਼ਤੇ ਵਿਚ ਇਕ ਦਿਨ ਤਿੰਨ ਘੰਟੇ ਲੋਕਾਂ ਨੂੰ ਖੁਦ ਮਿਲਾਂਗਾ। ਲੋਕ ਆਪਣੀਆਂ ਸਮੱਸਿਆਵਾਂ ਆਨ ਲਾਈਨ ਦਰਜ ਕਰਵਾ ਸਕਣਗੇ। ਉਨ੍ਹਾਂ ਆਖਿਆ ਕਿ ਅਸੀਂ ਕਾਲ ਸੈਂਟਰ ਦੀ ਵੀ ਸਥਾਪਨਾ ਕਰਾਂਗੇ, ਜਿਸ ਨਾਲ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਤਰਜ ’ਤੇ ਹਰ ਵਿਭਾਗ ਵਿਚ ਸ਼ਿਕਾਇਤਾਂ ਲਈ ਹੈਲਪਲਾਈਨ ਅਤੇ ਕਾਲ ਸੈਂਟਰ ਦੀ ਸਥਾਪਨਾ ਦਾ ਵੀ ਐਲਾਨ ਕੀਤਾ।

Send this to a friend