June 26, 2026 12:20 pm

ਗੈਰ-ਰਵਾਇਤੀ ਊਰਜਾ ਸ੍ਰੋਤਾਂ ਤੋਂ 1900 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ : ਸੁਖਬੀਰ ਬਾਦਲ

ਉਪ ਮੁੱਖ ਮੰਤਰੀ ਨੇ 350 ਕਰੋੜ ਦੀ ਲਾਗਤ ਨਾਲ ਬਣਨ ਵਾਲੇ 34 ਮੈਗਾਵਾਟ ਦੇ ਸੂਰਜੀ ਊਰਜਾ ਬਿਜਲੀ ਪਲਾਂਟ ਦਾ ਰੱਖਿਆ ਨੀਂਹ ਪੱਥਰ
image ਮਲੋਟ, 13 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਿਜਲੀ ਸਰਪਲਸ ਕਰਨ ਅਤੇ ਪ੍ਰਗਤੀਸ਼ਲ ਪੰਜਾਬ ਨਿਵੇਸ਼ ਸੰਮੇਲਨ ਰਾਹੀਂ ਪੂੰਜੀ ਨਿਵੇਸ਼ ਲਈ ਆਰੰਭੇ ਯਤਨਾਂ ਦੇ ਸਾਰਥਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ। ਇਹ ਗੱਲ ਅੱਜ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ¦ਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਜਾਵਾ ਵਿਖੇ 34 ਮੈਗਾਵਾਟ ਦੇ ਅਜ਼ੂਰ ਊਰਜਾ ਪ੍ਰਾਈਵੇਟ ਲਿਮਟਿਡ ਵੱਲੋਂ ਸਥਾਪਿਤ ਕੀਤੇ ਜਾ ਰਹੇ ਸੂਰਜੀ ਊਰਜਾ ਅਧਾਰਿਤ ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਆਖੀ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਦੌਰਾਨ ਆਯੋਜਿਤ ਕੀਤੇ ਗਏ ਪੰਜਾਬ ਨਿਵੇਸ਼ ਸੰਮੇਲਣ ਵਿਚ 65000 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ ਕੀਤੇ ਗਏ ਸਨ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ 26 ਕੰਪਨੀਆਂ ਨੂੰ 250 ਮੈਗਾਵਾਟ ਦੇ ਸੂਰਜੀ ਊਰਜਾ ਤੇ ਆਧਾਰਿਤ ਬਿਜਲੀ ਪਲਾਂਟ ਸਥਾਪਤ ਕਰਨ ਲਈ ਅਲਾਟਮੈਂਟ ਪੱਤਰ ਜਾਰੀ ਕੀਤੇ ਸਨ। ਉਨ੍ਹਾਂ ਵਿਚੋਂ ਹੀ ਇਹ ਇਕ ਕੰਪਨੀ ਹੈ ਜੋ ਉਤੱਰੀ ਭਾਰਤ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਇੱਥੇ 350 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਸਥਾਪਿਤ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਨ ਰਹਿਤ ਬਿਜਲੀ ਉਤਪਾਦਨ ਨੂੰ ਉਤਸਾਹਿਤ ਕਰਨ ਲਈ ਵਿਸੇਸ਼ ਯੋਜਨਾ ਤਿਆਰ ਕੀਤੀ ਹੈ ਜਿਸ ਤਹਿਤ ਉਕਤ ਸਾਰੀਆਂ 26 ਕੰਪਨੀਆਂ ਨਾਲ ਬਿਜਲੀ ਖਰੀਦ ਸਮਝੌਤੇ ਵੀ ਪੰਜਾਬ ਸਰਕਾਰ ਨੇ ਕਰ ਲਏ ਹਨ ਅਤੇ ਇਹ ਸਾਰੇ ਪ੍ਰੋਜੈਕਟ ਜੂਨ ਤੋਂ ਦਸੰਬਰ 2014 ਤੱਕ ਕਮਿਸ਼ਨ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੂਰਜੀ ਊਰਜਾ ਤੋਂ ਪੰਜਾਬ ਵਿਚ 10 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਜਿਸ ਵਿਚ 1 ਮੈਗਾਵਾਟ ਦਾ ਪੇਡਾ ਵੱਲੋਂ ਫੂਲੋਖੇੜੀ ਜ਼ਿਲ੍ਹਾ ਬਠਿੰਡਾ ਵਿਚ ਸਥਾਪਿਤ ਸੋਲਰ ਊਰਜਾ ਪਲਾਂਟ ਵੀ ਸ਼ਾਮਿਲ ਹੈ ਜਦ ਕਿ ਗੈਰ ਰਵਾਇਤੀ ਊਰਜਾ ਸ਼੍ਰੋਤਾਂ ਤੋਂ ਕੁੱਲ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੈਰ ਰਵਾਇਤੀ ਊਰਜਾ ਸੋਮਿਆਂ ਤੋਂ ਬਿਜਲੀ ਪੈਦਾ ਕਰਨ ਲਈ ਬਣਾਈ ਨੀਤੀ ਤਹਿਤ ਭਵਿੱਖ ਲਈ ਪੰਜਾਬ ਸਰਕਾਰ ਨੇ ਸੂਰਜੀ ਊਰਜਾ ਤੋਂ 1000 ਮੈਗਾਵਾਟ, ਖੇਤੀ ਰਹਿੰਦਖੁਹੰਦ ਤੋਂ 600 ਮੈਗਾਵਾਟ, ਮਿਨੀ ਹਾਈਡਲ ਪ੍ਰੋਜਕਟਾਂ ਤੋਂ 250 ਮੈਗਾਵਾਟ ਅਤੇ ਸ਼ਹਿਰਾਂ ਦੇ ਠੋਸ ਕਚਰੇ ਤੋਂ 50 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਟੀਚੇ ਮਿੱਥੇ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਨਿਵੇਸ਼ ਸੰਮੇਲਨ ਵਿਚ ਹੋਏ ਸਮਝੌਤਿਆਂ ਅਨੁਸਾਰ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਹੋਰ ਵੱਡੀਆਂ ਕੰਪਨੀਆਂ ਵੀ ਆਪਣੇ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹਨ ਜਿੰਨ੍ਹਾਂ ਵਿਚ ਬਹੁਕੌਮੀ ਕੰਪਨੀ ਕਾਰਗਿਲ, ਇਨਫੋਸਿਸ ਅਤੇ ਆਈ.ਟੀ.ਸੀ. ਆਦਿ ਦੇ ਨਾਂਅ ਸ਼ਾਮਿਲ ਹਨ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੋਜਿਤ ਪ੍ਰਵਾਸੀ ਭਾਰਤੀ ਸੰਮੇਲਨ ਦਾ ਉਦੇਸ਼ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ ਲਈ ਪ੍ਰੇਰਿਤ ਕਰਨਾ ਨਹੀਂ ਸੀ ਸਗੋਂ ਇਹ ਸੰਮਲੇਨ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੇ ਪੰਜਾਬ ਨਾਲ ਸਬੰਧਾਂ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਹਲ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਦੇ ਇਤਿਹਾਸ ਬਾਰੇ ਮਾਝੇ ਦਾ ਬੱਚਾ ਬੱਚਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਆਪਣੇ ਪਿਛੋਕੜ ਅਨੁਸਾਰ ਹੀ ਹੁਣ ਨਸ਼ਾ ਤਸਕਰੀ ਵਿਚ ਲਿਪਤ ਵਿਅਕਤੀਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਕਾਰੋਬਾਰੀਆਂ ਨੂੰ ਫੜਨ ਵਿਚ ਲੱਗੀ ਹੋਈ ਹੈ ਜਦ ਕਿ ਕਾਂਗਰਸ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਬਚਾਉਣ ਦੀਆਂ ਕੋਸ਼ਿਸਾਂ ਕਰ ਰਹੇ ਹਨ।  ਇਸ ਤੋਂ ਪਹਿਲਾਂ ਅਜ਼ੂਰ ਊਰਜਾ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸ: ਹਰਕੰਵਲ ਸਿੰਘ ਵਧਵਾ, ਸੀ.ਈ.ਓ. ਸ: ਇੰਦਰਜੀਤ ਸਿੰਘ ਵਧਵਾ ਅਤੇ ਸਹਿ-ਸੰਸਥਾਪਕ ਸ: ਪ੍ਰੀਤ ਸੰਧੂ ਨੇ ਉਪ ਮੁੱਖ ਮੰਤਰੀ ਪੰਜਾਬ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ 170 ਏਕੜ ਵਿਚ ਇਹ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਗੈਰ ਰਵਾਇਤੀ ਊਰਜਾ ਨੂੰ ਉਤਸਾਹਿਤ ਕਰਨ ਲਈ ਬਣਾਈ ਨੀਤੀ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਪੰਜਾਬ ਵਿਚ 150 ਮੈਗਾਵਾਟ ਸੋਲਰ ਊਰਜਾ ਪੈਦਾ ਕਰਨ ਦੇ ਸਮਝੌਤੇ ਸਹੀਬੱਧ ਕੀਤੇ ਹਨ। ਇਸ ਮੋਕੇ ਪੰਜਾਬ ਊਰਜਾ ਵਿਕਾਸ ਏਂਜਸੀ ਦੇ ਡਾਇਰੈਕਟਰ ਸ: ਬਲੌਰ ਸਿੰਘ ਨੇ ਕਿਹਾ ਕਿ ਗੈਰ ਰਵਾਇਤੀ ਊਰਜਾ, ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆਂ ਦੀ ਅਗਵਾਈ ਵਿਚ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਨੂੰ ਉਤਸਾਹਿਤ ਕਰਨ ਲਈ ਨੀਤੀ ਬਣਾ ਕੇ ਲਾਗੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 1.5 ਲੱਖ ਗੋਬਰ ਗੈਸ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਇੰਨ੍ਹਾਂ ਦੀ ਸਥਾਪਨਾ ਲਈ ਪ੍ਰਤੀ ਪਲਾਂਟ ਪੰਜਾਬ ਸਰਕਾਰ 8000 ਰੁਪਏ ਦੀ ਸਬਸਿਡੀ ਦੇ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਵਿਧਾਇਕ ਸ: ਹਰਪ੍ਰੀਤ ਸਿੰਘ, ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ, ਸ: ਅਵਤਾਰ ਸਿੰਘ ਵਨਵਾਲਾ ਪੀ.ਏ. ਟੂ ਉਪ ਮੁੱਖ ਮੰਤਰੀ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਸਤਿੰਦਰਜੀਤ ਸਿੰਘ ਮੰਟਾਂ ਇੰਚਾਰਜ ਹਲਕਾ ਜਲਾਲਾਬਾਦ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ: ਕੁਲਵਿੰਦਰ ਸਿੰਘ ਭਾਈਕਾ ਕੇਰਾ ਚੇਅਰਮੈਨ ਪਨਕੋਫੈਡ, ਸ: ਰਣਜੋਧ ਸਿੰਘ ¦ਬੀ, ਸ: ਮਨਜੀਤ ਸਿੰਘ ਲਾਲਬਾਈ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਜਗਜੀਤ ਸਿੰਘ ਪੰਜਾਵਾ, ਸ: ਲਖਵਿੰਦਰ ਸਿੰਘ ਪੰਜਾਵਾ ਆਦਿ ਵੀ ਹਾਜਰ ਸਨ।

Send this to a friend