ਬਾਘਾ ਪੁਰਾਣਾ 13 ਜਨਵਰੀ ( ਭੁਪਿੰਦਰ ਬਰਾੜ )- ਇਥੋ ਨੇੜਲੇ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਜਗਤ ਜਨਨੀ ਨੂੰ ਸਨਮਾਨਿਤ ਕਰਨ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਅਸਥਾਨ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਵੱਲੋ ਚਲਾਈ ਗਈ ਪ੍ਰੰਪਰਾ ਤਹਿਤ ਉਨ੍ਹਾਂ ਦੇ ਪੂਰਨਿਆ ਤੇ ਚਲਦਿਆ ਅਸਥਾਨ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਸੰਗਤਾਂ ਸੰਬੋਧਨ ਵਿੱਚ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਾਰੇ ਗ੍ਰੰਥਾਂ ਨੇ ਵੀ ਔਰਤ ਨੂੰ ਜਗਤ ਜਨਨੀ ਦਾ ਦਰਜ਼ਾ ਦਿੱਤਾ ਹੈ। ਇਹ ਔਰਤ ਹੀ ਹੈ ਜਿਸ ਦੀ ਕੁੱਖੋਂ ਜਨਮ ਲੈ ਕੇ ਹਜ਼ਾਰਾਂ ਰਿਸ਼ੀਆਂ ਮੁਨੀਆਂ, ਪੀਰਾਂ ਫ਼ਕੀਰਾਂ ਅਤੇ ਹੋਰ ਰਹਿਬਰਾਂ ਗੁਰੂ ਸਾਹਿਬਾਨਾਂ ਨੇ ਇਸ ਦੁਨੀਆ ਦੀ ਧਰਤੀ ਨੂੰ ਪਾਕ ਪਵਿੱਤਰ ਕੀਤਾ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਔਰਤ ਹੀ ਔਰਤ ਦਾ ਹੀ ਕਤਲ ਕਰ ਰਹੀ ਹੈ ਅਤੇ ਧੀਆਂ ਨੂੰ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਰਿਹਾ ਹੈ। ਜੋ ਮਨੁੱਖਤਾ ਲਈ ਅਤਿ ਘਾਤਕ ਹੈ। ਅਸੀਂ ਦਾਜ ਵਰਗੀ ਬੁਰਾਈ ਨੂੰ ਖ਼ਤਮ ਕਰਕੇ ਭਰੂਣ ਹੱਤਿਆ ਵਰਗੀ ਬੁਰਾਈ ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਨੂੰ ਬਣਾਉਣ ਵਿੱਚ ਪੁਰਸ਼ਾਂ ਤੋਂ ਜ਼ਿਆਦਾ ਯੋਗਦਾਨ ਮਹਿਲਾਵਾਂ ਨੇ ਪਾਇਆ ਜਿਵੇਂ ਮਾਈ ਭਾਗੋ, ਲਕਸ਼ਮੀ ਬਾਈ, ਝਾਂਸੀ ਦੀ ਰਾਣੀ ਆਦਿ। ਉਨ੍ਹਾਂ ਕਿਹਾ ਕਿ ਜਦ ਵੀ ਦੇਸ਼ ਅਤੇ ਮਨੁੱਖਤਾ ਦੀ ਤਰੱਕੀ ਦੀ ਗੱਲ ਚੱਲਦੀ ਹੈ ਤਾਂ ਉਸ ਵਿੱਚ ਕਿਸੇ ਔਰਤ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਆ, ਪੀਰਾਂ ਤੇ ਦਿਖਾਏ ਮਾਰਗ ’ਤੇ ਚਲਦਿਆਂ ਹੋਇਆਂ ਸਾਨੂੰ ਔਰਤ ਦਾ ਸਨਮਾਨ ਬਹਾਲ ਕਰਨ ਲਈ ਵਿਸ਼ੇਸ ਉਪਰਾਲਿਆ ਦੀ ਲੋੜ ਹੈ,ਅਤੇ ਭਰੂਣ ਹੱਤਿਆ ਦੇ ਕ¦ਕ ਨੂੰ ਮਿਟਾਉਣ ਲਈ ਅਜਿਹੇ ਸਮਾਗਮ ਵੱਧ-ਤੋ ਵੱਧ ਕਰਨੇ ਚਾਹੀਦੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਬਚਿੱਤਰ ਸਿੰਘ ਢੱਡਾ, ਦਰਸ਼ਨ ਸਿੰਘ ਡਰੋਲੀ ਭਾੲਂੀ, ਬਿੱਲੂ ਸਿੰਘ, ਨਿਰਮਲ ਸਿੰਘ ਡੇਅਰੀ , ਤਰਲੋਕ ਸਿੰਘ ਸਿੰਘਾ ਵਾਲਾ, ਅਜਮੇਰ ਸਿੰਘ, ਰਾਜੂ ਸਿੰਘ, ਨਿਰਮਲ ਸਿੰਘ ਬਰਾੜ, ਮੇਜਰ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਸਾਧੂ ਸਿੰਘ, ਬਚਿੱਤਰ ਸਿੰਘ, ਬਲਦੇਵ ਸਿੰਘ, ਰਮਿੰਦਰ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਬੇਅੰਤ ਸਿੰਘ ਘੋਲੀਆ, ਚਮਕੌਰ ਸਿੰਘ ਜਰਮਨ ਤੋ ਇਲਾਵਾ ਹੋਰ ਵੱਡੀ ਗਿਣਤੀ ਸੰਗਤਾਂ ਹਾਜਰ ਸੀ।