ਬਾਘਾ ਪੁਰਾਣਾ 13 ਜਨਵਰੀ ( ਭੁਪਿੰਦਰ ਬਰਾੜ )- ਪੰਜਾਬ ਦੇ ਬਹੁਗਿਣਤੀ ਨੌਜਵਾਨਾ ’ਚ ਵੱਧ ਰਹੇ ਨਸ਼ਿਆ ਤੇ ਪਤਿਤਪੁਣੇ ਦੇ ਰੁਝਾਨ ਨੂੰ ਇਕ ਯੋਜਨਾ ਬੰਦ ਢੰਗ ਨਾਲ ਰੋਕਣ ਦੀ ਲੋੜ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲ ਸਹਾਇ ਸਿੱਖ ਜੱਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਤੇ ਕੌਮੀ ਜਰਨਲ ਸਕੱਤਰ ਗੁਰਦੀਪ ਸਿੰਘ ਚੀਮਾ ਨੇ ਇਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਅਤੇ ਬਾਡਰ ਰੇਜ ਤੋ ਨਿੱਤ ਦਿਨ ਹੋ ਰਹੀ ਨਸ਼ਿਆ ਦੀ ਤਸਕਰੀ ਕਰਕੇ ਕੁਝ ਸਿੱਖ ਨੌਜਵਾਨ ਸਿੱਖੀ ਦੇ ਨਿਆਰੇਪਨ ਤੋ ਲਗਾਤਾਰ ਦੂਰ ਹੋ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਤੇ ਭਾਰੀ ਕੁਰਬਾਨੀਆ ਦੇਣ ਮਗਰੋ ਸਾਨੂੰ ਸਿੱਖੀ ਪ੍ਰਾਪਤ ਹੋਈ ਹੈ ਅਤੇ ਸਾਡਾ ਸਾਰਿਆ ਦਾ ਮੁੱਢਲਾ ਫਰਜ਼ ਹੈ ਕਿ ਨੌਜਵਾਨ ਪੀੜੀ ਨੂੰ ਪਤਿਤਪੁਣੇ ਸਮੇਤ ਹੋਰਨਾ ਭੈੜੀਆ ਅਲਾਮਤਾ ਤੋ ਰੋਕ ਕੇ ਸਿੱਖੀ ਨਾਲ ਜੋੜਨ ਲਈ ਆਪੋ ਆਪਣੇ ਪੱਧਰ ਤੇ ਹਰ ਸੰਭਵ ਯਤਨ ਕਰੀਏ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਹਰਮੇਲ ਸਿੰਘ ਸਮਾਧ ਭਾਈ, ਕੁਲਦੀਪ ਸਿੰਘ ਚੜ੍ਹਿੱਕ, ਸਰਕਲ ਪ੍ਰਧਾਨ ਸਰਬਜੀਤ ਸਿੰਘ ਬਾਘਾ ਪੁਰਾਣਾ, ਜੰਗੀਰ ਸਿੰਘ ਘੋਲੀਆ, ਭੁਪਿੰਦਰ ਸਿੰਘ, ਜਗਦੇਵ ਸਿੰਘ, ਰੇਸਮ ਸਿੰਘ ਮਾਣੂੰਕੇ ਆਦਿ ਹਾਜਰ ਸਨ।