ਅਮਲੋਹ, 4 ਦਸੰਬਰ (ਰਣਜੀਤ ਸਿੰਘ ਘੁੰਮਣ)-ਨਗਰ ਕੌਸ਼ਲ ਅਮਲੋਹ ਦੀਆਂ ਨਗਰ ਕੌਸ਼ਲ ਦੀਆਂ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੇ ਮੈਬਰ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ, ਹਲਕਾ ਬੱਸੀ ਦੇ ਵਿਧਾਇਕ ਜੀ.ਪੀ ਸਿੰਘ, ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਸ਼ਹਿਰ ਅਮਲੋਹ ਦੀ 11 ਮੈਬਰਂੀ ਕਮੇਟੀ ਵੱਲੋਂ ਟਿਕਟਾ ਵੰਡ ਸਬੰਧੀ ਮੀਟਿੰਗ ਕਾਂਗਰਸ ਪਾਰਟੀ ਦੇ ਦਫ਼ਤਰ ਅਮਲੋਹ ਵਿਖੇ ਰੱਖੀ ਗਈ। ਇਸ ਮੌਕੇ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਤੋਂ ਐਮ.ਸੀ ਦੀ ਚੋਣ ਲੜਨ ਸਬੰਧੀ ਕਾਫੀ ਅਰਜੀਆ ਦਿੱਤੀਆਂ ਗਈਆਂ ਸਨ ਜਿਸ ਦੌਰਾਨ ਅੱਜ ਅਹਿਮ ਮੀਟਿਗ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਟਿਕਣ ਕਮੇਟੀ ਅਤੇ ਪਾਰਟੀ ਦੇ ਫੈਸਲੇ ਅਨੁਸਾਰ ਉਮੀਦਵਾਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਅਤੇ 6 ਦਸੰਬਰ ਤੱਕ 13 ਵਾਰਡਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਸਨੂੰ ਜਿਤਾਊਣ ਲਈ ਕਮੇਟੀ ਵੱਲੋਂ ਮਿਹਨਤ ਕੀਤੀ ਜਾਵੇਗੀ ਅਤੇ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਕੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਤਾਂ ਕਿ 13 ਵਾਰਡਾ ਵਿਚੋਂ ਜਿੱਤ ਹਾਸਿਲ ਹੋ ਸਕੇ ਉਨ੍ਹਾਂ ਆਸ਼ ਪ੍ਰਗਟਾਈ ਕਿ ਸ਼ਹਿਰ ਵਾਸ਼ੀ ਕਾਂਗਰਸੀ ਉਮੀਦਵਾਰਾਂ ਦਾ ਸਾਥ ਜਰੂਰ ਦੇਣਗੇ। ਅੱਜ ਦੀ ਮੀਟਿੰਗ ਵਿੱਚ ਚੋਣ ਲੜਨ ਦੇ ਚਾਹਵਨ ਵੱਡੀ ਗਿਣਤੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਦਫਤਰ ਅਮਲੋਹ ਵਿਖੇ ਪਹੁੰਚੇ ਸਨ। ਇਸ ਮੌਕੇ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਬਰ ਜਸਮੀਤ ਸਿੰਘ ਰਾਜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਸਹਿਰੀ ਪ੍ਰਧਾਨ ਡਾ ਹਰਪ੍ਰੀਤ ਸਿੰਘ, ਸੀਨੀ ਆਗੂ ਡਾ ਕਰਨੈਲ ਸਿੰਘ, ਡਾ ਸਵਤੰਤਰ ਕਰਕਰਾਂ, ਮੰਡੀ ਗੌਬਿੰਦਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਬਲਾਕ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਸੀਨੀ ਆਗੂ ਕੈਲਾਸ ਅਮਲੋਹੀ, ਮਾ ਅਵਿਨਾਸ਼ ਵਰਮਾ, ਮਨਜੀਤ ਸਿੰਘ ਡੱਲਾ, ਜਿਲ੍ਹਾ ਜਰਨਲ ਸਕੱਤਰ ਜਗਬੀਰ ਸਿੰਘ ਸਲਾਣਾ, ਰਣਦੀਪ ਸਿੰਘ ਸਰਪੰਚ ਬੁੱਗਾ, ਐਡਵੋਕੇਟ ਹਰਜਿੰਦਰ ਸਿੰਘ ਟਿੰਕਾ, ਯੂਥ ਆਗੂ ਸ਼ਰਨ ਭੱਟੀ, ਜਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ, ਰਘੁਬੀਰ ਸਿੰਘ ਲੱਲੋਂ, ਸਤਨਾਮ ਸੈਲੀ, ਪੀ.ਏ ਰਾਮ ਕਿਸ਼ਨ ਭੱਲਾ, ਹੈਪੀ ਸੂਦ, ਕੁਲਦੀਪ ਦੀਪਾ, ਪ੍ਰਧਾਨ ਹੈਪੀ ਪਜ਼ਨੀ, ਰਾਕੇਸ ਕੁਮਾਰ ਗੋਗੀ, ਬਲਜਿੰਦਰ ਸਿੰਘ ਘੁਕਰੀ, ਬੁੱਧ ਰਾਜ ਬੈਂਸ, ਸਿੰਦਰਪਾਲ ਸਿੰਘ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।
ਨਗਰ ਕੌਂਸਲ ਚੋਣਾਂ ਲਈ ਮੈਦਾਨ ’ਚ ਤਕੜੇ ਉਮੀਦਵਾਰ ਉਤਾਰੇ ਜਾਣਗੇ : ਕਾਕਾ ਰਣਦੀਪ ਸਿੰਘ



