June 26, 2026 8:08 am

ਧੋਖਾ ਸਾਬਤ ਹੋਇਆ ਅਕਾਲੀ-ਭਾਜਪਾ ਸਰਕਾਰ ਦਾ ਐ¤ਨ.ਆਰ.ਆਈ. ਸੰਮੇਲਨ : ਕਾਂਗਰਸੀ ਆਗੂ

ਨਾ ਸੁਲਝੀਆਂ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ
image image image image ਜਲੰਧਰ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਐਨ.ਆਰ.ਆਈ ਸੰਮੇਲਨ ਨੂੰ ਝੂਠਾ ਅਤੇ ਨਾਨ ਰੈਜੀਡੇਂਟ ਇੰਡੀਅਨਸ ਦੀ ਬੇਇਜ਼ਦਤੀ ਕਰਾਰ ਦਿੱਤਾ ਹੈ, ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਆਪਣੇ ਕਈ ਮੁੱਦਿਆਂ ਦੇ ਸੁਲਝਣ ਦੀ ਆਸ ਲੈ ਕੇ ਇਥੇ ਆਏ ਸਨ। ਇਥੇ ਜਾਰੀ ਇਕ ਸਾਂਝੇ ਬਿਆਨ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਅਮਰਜੀਤ ਸਿੰਘ ਸਮਰਾ (ਸਾਰੇ ਸਾਬਕਾ ਮੰਤਰੀ), ਰਾਜਨਬੀਰ ਸਿੰਘ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਜਗਬੀਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ ਜ¦ਧਰ ਦਿਹਾਤੀ ਤੇ ਰਜਿੰਦਰ ਬੇਰੀ ਜ਼ਿਲ੍ਹਾ ਪ੍ਰਧਾਨ ਜ¦ਧਰ ਸ਼ਹਿਰੀ ਨੇ ਕਿਹਾ ਹੈ ਕਿ ਦੋ ਦਿਨੀਂ ਸੰਮੇਲਨ ’ਚ ਹਿੱਸਾ ਲੈਣ ਵਾਲੇ ਐਨ.ਆਰ.ਆਈਜ ਨੂੰ ਨਿਰਾਸ਼ ਹੋ ਕੇ ਵਾਪਿਸ ਜਾਣਾ ਪਿਆ, ਕਿਉਂਕਿ ਉਨ੍ਹਾਂ ਦੀਆਂ ਜ਼ਮੀਨ ਕਬਜਾਉਣ, ਜਾਇਦਾਦ ਦੇ ਝਗੜਿਆਂ ਤੇ ਪੁਲਿਸ ਵੱਲੋਂ ਦਰਜ ਕੀਤੇ ਗਏ ਝੂਠੇ ਕੇਸਾਂ ਸਬੰਧੀ ਕੋਈ ਵੀ ਸੁਣਵਾਈ ਨਾ ਹੋਈ। ਇਹ ਐਨ.ਆਰ.ਆਈ ਸੰਮੇਲਨ ਸਿਰਫ ਇਸ ਸਰਕਾਰ ਦੇ ਝੂਠਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਮੌਕਾ ਰਿਹਾ। ਦੋਵੇਂ ਪਿਓ ਤੇ ਪੁੱਤ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਐਨ.ਆਰ.ਆਈਜ਼ ਨੂੰ ਵੱਧੋਂ ਵੱਧ ਧੋਖਾ ਦੇਣ ਲਈ ਇਕ ਦੂਜੇ ਨੂੰ ਥਾਪੀ ਦਿੰਦੇ ਰਹੇ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਖਬੀਰ ਨੇ 2002 ’ਚ ਆਯੋਜਿਤ ਕੀਤੇ ਗਏ ਪਹਿਲੇ ਐਨ.ਆਰ.ਆਈ ਸੰਮੇਲਨ ਦੌਰਾਨ ਵੀ ਵੱਡੇ ਵੱਡੇ ਦਾਅਵੇ ਕੀਤੇ ਸਨ। ਹੁਣ ਸੱਤ ਸਾਲ ਨਿਕਲ ਜਾਣ ਦੇ ਬਾਵਜੂਦ ਵੀ ਐਨ.ਆਰ.ਆਈਜ਼ ਵੱਲੋਂ ਇਕ ਨਿਕਾ ਢੇਲਾ ਨਹੀਂ ਨਿਵੇਸ਼ ਕੀਤਾ ਗਿਆ। ਵਰਤਮਾਨ ਐਨ.ਆਰ.ਆਈ ਸੰਮੇਲਨ ਦੌਰਾਨ ਵੀ ਐਨ.ਆਰ.ਆਈਜ ਨੇ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਤੇ ਪੁਲਿਸ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਰੋਸ ਜਾਹਿਰ ਕੀਤਾ। ਇਸ ਦੌਰਾਨ ਐਨ.ਆਰ.ਆਈਜ ਨੂੰ ਆਪਣੀਆਂ ਸਮੱਸਿਆਵਾਂ ਨਹੀਂ ਚੁੱਕਣ ਦਿੱਤੀਆਂ ਗਈਆਂ। ਹਾਲਾਂਕਿ ਉਨ੍ਹਾਂ ਨੇ ਮੀਡੀਆ ’ਚ ਆਪਣਾ ਦਰਦ ਜ਼ਰੂਰ ਬਿਆਨ ਕੀਤਾ। ਜਿਆਦਾਤਰ ਮਹਿਮਾਨ ਸਿਕਿਓਰਿਟੀ ਸਟਾਫ ਤੋਂ ਦੁਖੀ ਨਜਰ ਆਏ।
ਜ਼ਿਆਦਤਰ ਐਨ.ਆਰ.ਆਈਜ ਦੀ ਸ਼ਿਕਾਇਤ ਰਹੀ ਕਿ ਅਕਾਲੀ ਆਗੂ ਉਨ੍ਹਾਂ ਦੀਆਂ ਜਾਇਦਾਦਾਂ ਕਬਜਾ ਰਹੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੇ ਜਰਮਨੀ ਦੇ ਐਨ.ਆਰ.ਆਈ ਗੁਰਜੀਤ ਸਿੰਘ ਦਾ ਮਾਮਲਾ ਰੱਖਦਿਆਂ ਕਿਹਾ ਕਿ ਗੁਰਜੀਤ ਦੀ ਬੱਸ ਪਰਮਿਟ ਉਸੇ ਦੇ ਨਾਂ ਦੇ ਇਕ ਅਕਾਲੀ ਲੀਡਰ ਨੇ ਜਾਅਲੀ ਹਸਤਾਖਰਾਂ ਰਾਹੀਂ ਟਰਾਂਸਫਰ ਕਰਵਾ ਲਈ। ਮੋਗਾ ਦੇ ਗੁਰਬਚਨ ਸਿੰਘ, ਜਿਹੜੇ ਪੰਜਾਬ ’ਚ ਹੀ ਰਹਿੰਦੇ ਹਨ, ਨਾਲ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਇਕ ਪ੍ਰਾਪਰਟੀ ਲੀਡਰ ਨੇ 24 ਲੱਖ ਦਾ ਧੋਖਾ ਕੀਤਾ। ਅਦਾਇਗੀ ਬਦਲੇ ਉਸਨੂੰ ਨਾ ਤਾਂ ਪੈਸੇ ਵਾਪਿਸ ਕੀਤੇ ਗਏ ਤੇ ਨਾ ਹੀ ਪਲਾਟ ਦਿੱਤਾ ਗਿਆ। ਪਰ ਸੁਖਬੀਰ ਜਾਂ ਐਨ.ਆਰ.ਆਈ ਵਿਭਾਗ ਦੇ ਉਸਦੇ ਕਿਸੇ ਵੀ ਅਫਸਰ ਨੇ ਇਨ੍ਹਾਂ ਦੀਆਂ ਸ਼ਿਕਾਇਤਾਂ ਨਾ ਸੁਣੀਆਂ। ਸੰਮੇਲਨ ਦੌਰਾਨ ਲਗਾਏ ਗਏ ਐਨ.ਆਰ.ਆਈ ਕਾਉਂਟਰ ’ਤੇ ਅਜਿਹੀਆਂ 55 ਸ਼ਿਕਾਇਤਾਂ ਮਿਲੀਆਂ ਹਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਐਨ.ਆਰ.ਆਈ ਪੰਜਾਬ ’ਚ ਨਿਵੇਸ਼ ਕਰਨਾ ਚਾਹੁੰਦੇ ਹਨ, ਪਰ ਅਕਾਲੀ ਭਾਜਪਾ ਸਰਕਾਰ ਕਿਸੇ ਵੀ ਮੁੱਦੇ ’ਤੇ ਗੰਭੀਰ ਨਹੀਂ ਹੈ। ਪਿਛਲੇ ਸੰਮੇਲਨਾਂ ਦੌਰਾਨ ਸੱਦੇ ਗਏ ਐਨ.ਆਰ.ਆਈਜ ਨੂੰ ਇਸ ਵਾਰ ਨਹੀਂ ਬੁਲਾਇਆ ਗਿਆ, ਜਿਹੜੇ ਉਸ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਕਾਰਨ ਨਿਰਾਸ਼ ਹਨ। ਅਜਿਹੇ ਹਾਲਾਤਾਂ ’ਚ ਨਾਨ ਰੈਜੀਡੇਂਟ ਇੰਡੀਅਨ ਹੁਣ ਨਾਟ ਰਿਕਵਾਇਰਡ ਇੰਡੀਅਨਜ ਬਣ ਚੁੱਕੇ ਹਨ। ਲੰਡਨ ਨਾਲ ਸਬੰਧਤ ਇਕ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਜਿਨ੍ਹਾਂ ਨੂੰ ਪਿਛਲੇ ਸੰਮੇਲਨ ਦੌਰਾਨ ਪਹਿਲਾ ਮੀਡੀਆ ਕਾਰਡ ਦਿੱਤਾ ਗਿਆ ਸੀ, ਨੂੰ ਇਸ ਵਾਰ ਨਹੀਂ ਸੱਦਿਆ ਗਿਆ। ਐਨ.ਆਰ.ਆਈਜ ਨੂੰ ਦਿੱਤੇ ਗਏ ਐਨ.ਆਰ.ਆਈ ਸਨਮਾਨ ਪੱਤਰਾਂ ਦੀ ਕੋਈ ਪੁੱਛਗਿਛ ਨਾ ਹੋਈ, ਜਦਕਿ ਇਨ੍ਹਾਂ ਕਾਰਡਾਂ ’ਤੇ ਬਹੁਤ ਸਾਰੀਆਂ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕਾਰਡ 31 ਦਸੰਬਰ, 2013 ਨੂੰ ਐਕਸਪਾਇਰ ਹੋ ਗਏ ਸਨ ਤੇ ਐਨ.ਆਰ.ਆਈਜ ਨੂੰ ਕੋਈ ਕਾਰਡ ਨਾ ਦਿੱਤਾ ਗਿਆ। ਕੁਝ ਅਸੰਤੁਸ਼ਟ ਐਨ.ਆਰ.ਆਈਜ ਵੱਲੋਂ ਉਜਾੜੀਆਂ ਗਈਆਂ ਲੜਕੀਆਂ ਨੂੰ ਕੋਈ ਸਹਾਇਤਾ ਨਾ ਦਿੱਤੀ ਗਈ।
ਪੰਜਾਬ ਕਾਂਗਰਸ ਨੇ ਕਿਹਾ ਕਿ ਸੁਖਬੀਰ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਖੁਦ ਨੂੰ ਪੰਜਾਬ ਦੇ ਰੱਖਿਅਕ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲੇ ਹੀ ’ਚ ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ ਪ੍ਰੋਗ੍ਰੇਸਿਵ ਪੰਜਾਬ ਇਨਵੈਸਟਮੇਂਟ ਸਮਿਟ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਸੀ ਅਤੇ ਸਮਿਟ ’ਚ ਹਿੱਸਾ ਲੈਣ ਵਾਲੇ ਵੱਡੇ ਉਦਯੋਗਿਕ ਘਰਾਣੇ ਪੰਜਾਬ ’ਚ ਮੁੜ ਕੇ ਵਾਪਿਸ ਨਹੀਂ ਆਏ। ਚੋਣ ਵਰ੍ਹਾ ਹੋਣ ਕਰਕੇ ਸੁਖਬੀਰ ਪੰਜਾਬ ਦੇ ਲੋਕਾਂ ਨੂੰ ਲਲਚਾ ਰਹੇ ਹਨ।

Send this to a friend