ਚੰਡੀਗੜ੍ਹ, 4 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਨੇ ਬਿਹਾਰ ਵਿੱਚ ਰਹਿਣ ਵਾਲੇ ਪ੍ਰਵਾਸੀ ਹਰਿਆਣਵੀਆਂ ਅਤੇ ਹੋਰ ਉਦਯੋਗਪਤੀਆਂ ਨੂੰ ਹਰਿਆਣਾ ਵਿੱਚ ਉਦਯੋਗ ਸਥਾਪਤ ਕਰਨ ਲਈ ਸਦਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਨਿਵੇਸ਼ਕ ਹਰਿਆਣਾ ਵਿਚ 500 ਕਰੋੜ ਰੁਪਏ ਤੋੰ ਵਧ ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਆਨ ਡਿਮਾਂਡ ਸੁਵਿਧਾਵਾਂ ਦਿਤੀਆ ਜਾਣਗੀਆਂ। ਅੱਜ ਪਟਨਾ ਵਿੱਚ ਪਟਨਾ ਅਤੇ ਬਿਹਾਰ ਦੇ ਦੂਜੇ ਖੇਤਰਾਂ ਵਿਚ ਰਹਿਣ ਵਾਲੇ ਹਰਿਆਣਵੀਆਂ ਨਾਲ ਪ੍ਰਵਾਸੀ ਹਰਿਆਣਾ ਸਮੇਲਨ ਦੇ ਮਾਧਿਅਮ ਨਾਲ ਮੁਲਾਕਾਤ ਕੀਤੀ ਅਤੇ ਸਿਧਾ ਸੰਵਾਦ ਕੀਤਾ। ਉਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਮਿਹਨਤਕਸ਼ ਦਸਦੇ ਹੋਏ ਕਿਹਾ ਕਿ ਦੋਨਾਂ ਰਾਜ ਖੇਤੀਬਾੜੀ ਦੇ ਖੇਤਰ ਵਿਚ ਕਿਸਾਨਾਂ ਨੂੰ ਇੱਕ-ਦੂੱਜੇ ਦੇ ਪ੍ਰਦੇਸ਼ ਦਾ ਭ੍ਰਮਣ ਕਰਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਅਤੇ ਬਿਹਾਰ ਦਾ ਬਹੁਤ ਪੁਰਾਨਾ ਰਿਸ਼ਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਦੋਨੋਂ ਪ੍ਰਦੇਸ਼ ਖੂਬ ਤਰਕੀ ਕਰਨ।ਮੁਖ ਮੰਤਰੀ ਮਨ‘ਹਰ ਲਾਲ ਨੇ ਵਿਕਾਸ ਦੇ ਰਸਤੇ ‘ਤੇ ਅਗੇ ਵਧ ਰਹੇ ਹਰਿਆਣਾ ਰਾਜ ਦੀਆਂ ਉਪਲਬਧੀਆਂ ਨੂੰ ਵਿਸਥਾਰ ਨਾਲ ਦਸਿਆ ਅਤੇ ਪ੍ਰਵਾਸੀ ਹਰਿਆਣਵੀਆਂ ਨੂੰ ਆਪਣੀ ਜੜਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਪ੍ਰਵਾਸੀ ਹਰਿਆਣਵੀਆਂ ਦੇ ਨਾਲ ਸਿਧਾ ਸੰਵਾਦ ਦੇ ਦੌਰਾਨ ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਫਰੀਦਾਬਾਦ ਸ਼ਹਿਰ ਵਿਚ ਬਿਹਾਰ ਦੇ ਲੋਕਾਂ ਦੀ ਬਹੁਤ ਵਡੀ ਗਿਣਤੀ ਹੈ ਅਤੇ ਇਸ ਵਾਰ ਉਨ੍ਹਾਂ ਨੇ ਛਠ ਪੂਜਾ ਦਾ ਤਿਉਹਾਰ ਵੀ ਇਨ੍ਹਾ ਲੋਕਾਂ ਦੇ ਨਾਲ ਮਨਾਇਆ ਸੀ। ਹਰਿਆਣਾ ਉਦਯੋਗ ਵਿਭਾਗ ਦੇ ਪ੍ਰਧਾਨ ਸਕਤਰ ਸੁਧੀਰ ਰਾਜਪਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਪ੍ਰਵਾਸੀ ਹਰਿਆਣਾ ਸਮੇਲਨ ਪਟਨਾ ਵਿਚ ਆਯੋਜਿਤ ਕਰਨ ਦਾ ਮੁਖ ਉਦੇਸ਼ ਬਿਹਾਰ ਵਿਚ ਰਹਿਣ ਵਾਲੇ ਹਰਿਆਣਾ ਦੇ ਮੂਲ ਨਿਵਾਸੀਆਂ ਨਾਲ ਸੰਪਰਕ ਕਰਨ ਦਾ ਸੀ।ਬਿਹਾਰ ਉਦਯੋਗ ਵਿਭਾਗ ਦੇ ਪ੍ਰਧਾਨ ਸਕਤਰ ਡਾ. ਐਸ ਸਿਧਾਰਥ ਨੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਦਾ ਬਿਹਾਰ ਵਿਚ ਸਵਾਗਤ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਬਿਹਾਰੀ ਪ੍ਰਵਾਸੀਆਂ ਨੂੰ ਹਰਿਆਣਾ ’ਚ ਉਦਯੋਗ ਸਥਾਪਤ ਕਰਨ ਲਈ ਸੱਦਾ



