Skip to content
Independent perspectives. Global stories.
BREAKING

94 ਫੀਸਦੀ ਅੰਕ ਲੈਣ ਵਾਲੀ ਵਿਦਿਆਰਥਣ ਨੂੰ ਸਰਕਾਰ ਨੇ ਦਿੱਤਾ 20 ਹਜ਼ਾਰ ਰੁਪਏ ਦਾ ਚੈਕ

Share this story

ਮੋਰਿੰਡਾ, 1 ਦਸੰਬਰ (ਹਰਜਿੰਦਰ ਸਿੰਘ ਛਿੱਬਰ)- ਬਾਬਾ ਜੌਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਗਰਲਜ ਸਕੂਲ ਮੋਰਿੰਡਾ ਦੀ ਬਾਂਰਵੀ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ 94 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਹਾਸਿਲ ਕਰਨ ’ਤੇ ਡਾ. ਅੰਬੇਦਕਰ ਫਾਊਂਡੇਸ਼ਨ ਮਨਿਸਟਰੀ ਆਫ਼ ਸੋਸ਼ਲ ਜਸਟਿਸ ਅਤੇ ਇੰਪਰੂਵਮੈਂਟ ਵੱਲੋ ਭੇਜਿਆ ਸਨਮਾਨ ਪੱਤਰ ਅਤੇ 20 ਹਜਾਰ ਰੁਪਏ ਦੀ ਰਾਸ਼ੀ ਦਾ ਚੈੱਕ ਕਮਲਜੀਤ ਕੌਰ ਤਹਿਸੀਲਦਾਰ ਮੋਰਿੰਡਾ ਵੱਲੋ ਦਿੱਤਾ ਗਿਆ। ਮਨਪ੍ਰੀਤ ਕੌਰ ਨੇ ਭਾਰਤ ਸਰਕਾਰ ਅਤੇ ਤਹਿਸੀਲਦਾਰ ਕਮਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਬੱਚਿਆਂ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਰੂਚੀ ਪੈਦਾ ਹੁੰਦੀ ਹੈ। ਮਨਪ੍ਰੀਤ ਕੌਰ ਨੇ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਪੜ੍ਹ ਕੇ ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਦੀ ਗੱਲ ਆਖ਼ੀ। ਇਸ ਮੋਕੇ ਨਾਇਬ ਤਹਿਸੀਲਦਾਰ ਰੁਪਿੰਦਰ ਸਿੰਘ ਮਾਣਕੂ, ਸਕੂਲ ਪ੍ਰਿੰਸੀਪਲ ਮਨਜੀਤ ਕੌਰ, ਮੈਡਮ ਨਵਪ੍ਰੀਤ ਕੌਰ, ਮਨਪ੍ਰੀਤ ਕੌਰ ਦੀ ਮਾਤਾ ਜਸਵਿੰਦਰ ਕੌਰ, ਗੁਰਨਾਮ ਸਿੰਘ ਰਜਿਸਟਰੀ ਕਲਰਕ, ਅਵਤਾਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਦੀਪਕ ਭਾਟੀਆ ਅਤੇ ਸੋਮਨਾਥ ਆਦਿ ਹਾਜ਼ਰ ਸਨ।

WRITTEN BY