Skip to content
Independent perspectives. Global stories.
BREAKING

ਮਨੁੱਖੀ ਜਾਨ ਦਾ ਮੁੱਲ ਪਿਆ 9 ਲੱਖ ਰੁ: ਤੇ 1 ਆਰਜ਼ੀ ਨੌਕਰੀ

Share this story

ਰਾਮਪੁਰਾ ਫੂਲ, 1 ਦਸੰਬਰ- ਮੰਡੀ ਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਦੀ ਖੁਦਕੁਸ਼ੀ ਮਾਮਲੇ ’ਚ ਮੌੜ-ਰਾਮਪੁਰਾ ਰੋਡ ’ਤੇ ਨਗਰ ਵਾਸੀਆਂ ਤੇ ਕਿਸਾਨ ਜੱਥੇਬੰਦੀ ਵੱਲੋਂ ਚੱਲ ਰਿਹਾ ਜਾਮ ਅੱਜ ਉਸ ਸਮੇਂ ਸਮਾਪਤ ਹੋ ਗਿਆ ਜਦ ਪ੍ਰਸ਼ਾਸਨ ਵਲੋਂ ਪੀੜਤ ਪਰਿਵਾਰ ਨੂੰ 6 ਲੱਖ ਰੁ: ਨਗਦ ਅਤੇ 2 ਲੱਖ ਦਾ ਚੈਕ (ਖੁਦਕੁਸ਼ੀ ਲਈ ਮਿਲਣ ਵਾਲੀ 3 ਲੱਖ ਦੀ ਸਰਕਾਰੀ ਮਦਦ ਦੀ ਗਾਰੰਟੀ ਵਜੋਂ) ਸੌਂਪ ਦਿੱਤਾ ਗਿਆ। ਇਸ ਸਮਝੌਤੇ ‘ਚ ਮ੍ਰਿਤਕ ਦੇ ਭਰਾ ਨੂੰ ਸੀ.ਆਈ.ਏ. ਸਟਾਫ ਬਠਿੰਡਾ ਵਿਖੇ ਦਰਜਾ 4 ਦੀ ਇਕ ਆਰਜੀ ਨੌਕਰੀ ਵੀ ਦਿੱਤੀ ਗਈ ਅਤੇ ਨੌਕਰੀ ਪੱਕੀ ਕਰਨ ਲਈ ਡੀ.ਜੀ.ਪੀ. ਨੂੰ ਕੇਸ ਬਣਾ ਕੇ ਭੇਜਿਆ ਜਾਵੇਗਾ।ਇਹ ਰਾਸ਼ੀ ਅੱਜ ਨਗਰ ਵਾਸੀਆਂ ਦੇ ਭਰਵੇਂ ਇਕੱਠ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਪੀੜਤ ਪਰਿਵਾਰ ਨੂੰ ਦਿੰਦਿਆਂ 10 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਪਰ ਦੂਸਰੇ ਪਾਸੇ ਕੁੱਝ ਲੋਕਾਂ ਦਾ ਕਹਿਣਾ ਸੀ ਕਿ ਖੁਦਕੁਸੀ ਲਈ ਮਜਬੂਰ ਕਰਨ ਵਾਲੇ ਐਸ.ਆਈ ਜਗਰੂਪ ਸਿੰਘ ਅਤੇ ਸਤੀਸ ਕੁਮਾਰ ਮੌੜ ਮੰਡੀ ਤੇ ਮਾਮਲਾ ਦਰਜ ਕਰਨਾ ਚਾਹੀਦਾ ਸੀ ਕਿਉਂਕਿ ਮਨੁੱਖੀ ਜਾਨ ਦੀ ਕੀਮਤ ਰੁਪਏ ਨਾਲ ਬਰਾਬਰ ਨਹੀ ਕੀਤਾ ਸਕਦੀ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਨੋਟ ਵਿਚ ਲਿਖਿਆ ਸੀ ਕਿ ਉਸ ਦੀ ਮੌਤ ਲਈ ਪੰਜਾਬ ਪੁਲੀਸ ਦਾ ਇਕ ਸਬ ਇੰਸਪੈਕਟਰ ਅਤੇ ਇਕ ਮੌੜ ਮੰਡੀ ਦਾ ਵਿਅਕਤੀ ਜਿੰਮੇਵਾਰ ਹਨ ਜੋ ਕਿ ਇਕ ਕੇਸ ਵਿਚ ਗਵਾਹੀ ਮੁੱਕਰਣ ਲਈ ਉਸ ਤੋਂ ਪੈਸੇ ਮੰਗ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਬੂਟਾ ਸਿੰਘ ਭੂੰਦੜ ਨੇ ਦੱਸਿਆ ਪ੍ਰਸ਼ਾਸਨ ਵਲੋਂ 6 ਲੱਖ ਰੁ: ਨਗਦ ਦਿੱਤੇ ਗਏ ਹਨ ਅਤੇ 3 ਲੱਖ ਰੁ: ਖੁਦਕੁਸ਼ੀ ਪੀੜਤ ਦੀ ਸਰਕਾਰੀ ਸਹਾਇਤਾ ਵੀ ਪਰਿਵਾਰ ਨੂੰ ਦਿੱਤੀ ਜਾਵੇਗੀ ਜਿਸ ਕਾਰਨ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਪਿੰਡ ਮੰਡੀ ਕਲਾਂ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਭਾਕਿਯੂ ਸਿੱਧੂਪੁਰਾ ਦੀ ਜਥੇਬੰਦੀ ਦੇ ਸਮੂਹ ਆਗੂ ਹਾਜ਼ਰ ਸਨ।

WRITTEN BY