ਜਲੰਧਰ, 30 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਬਾਬਾ ਦੀਵਾਨ ਸਿੰਘ ਫੁੱਟਬਾਲ ਕਲੱਬ ਭੋਡੇ ਸਪਰਾਏ ਚੰਨਣਪੁਰ ਵੱਲੋਂ 29ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਬ ਟੂਰਨਾਮੈਂਟ ਫੁੱਟਬਾਲ ਖਿਡਾਰੀ ਤੇ ਨੌਜਵਾਨ ਆਗੂ ਸਤੁਵੰਦਰ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ। ਇਹ ਟੂਰਨਾਮੈਂਟ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜਿਆ। ਫੁੱਟਬਾਲ ਓਪਨ ਦੇ ਫਾਈਨਲ ਮੈਚ ਵਿੱਚ ਬੋਪਾਰਾਏ ਨੇ ਭੋਡੇ ਸਪਰਾਏ ਚੰਨਣਪੁਰ ਦੀ ਟੀਮ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ ਹਰਾ ਕੇ 21000 ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਫੁੱਟਬਾਲ 50 ਕਿੱਲੋ ਵਰਗ ਵਿੱਚ ਬੋਪਾਰਾਏ ਨੇ ਭੋਡੇ ਸਪਰਾਏ ਚੰਨਣਪੁਰ ਦੀ ਟੀਮ ਨੂੰ 1-0 ਨਾਲ ਹਰਾ ਕੇ 10000 ਦਾ ਪਹਿਲਾ ਇਨਾਮ ਜਿੱਤਿਆ। ਫੁੱਟਬਾਲ 30 ਕਿੱਲੋ ਵਰਗ ਵਿੱਚ ਭੋਡੇ ਸਪਰਾਏ ਚੰਨਣਪੁਰ ਨੇ ਬੋਪਾਰਾਏ ਦੀ ਟੀਮ ਨੂੰ 1-0 ਨਾਲ ਹਰਾਇਆ। ਇਸ ਮੌਕੇ ਸਰਪੰਚ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ, ਸੋਹਣ ਸਿੰਘ ਸਪਰਾ, ਮਨਜੀਤ ਸਿੰਘ ਸੱਗੂ, ਸੌਨੀ ਸਪਰਾ, ਸਤੀਸ਼ ਕੁਮਾਰ ਪੱਪੀ, ਰੋਹਿਤ ਕੁਮਾਰ ਕਾਲਾ, ਜਗਦੀਸ਼ ਸਿੰਘ ਥਾਨੇਦਾਰ, ਮਾਸਟਰ ਸਵਰਨ ਸਿੰਘ, ਸਰਪੰਚ ਕਸ਼ਮੀਰ ਕੌਰ, ਅੰਮ੍ਰਿਤ ਸਿੰਘ, ਰਾਮਪਾਲ ਮੈਂਬਰ, ਜਗਦੀਸ਼ ਕੁਮਾਰ, ਰਣਜੀਤ ਸਿੰਘ ਸੌਰੀ, ਹਰਦੀਪ ਸਿੰਘ, ਬਬਲਦੀਪ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ, ਹਰਮੇਲ ਸਿੰਘ, ਗੁਰਦੀਪ ਸਿੰਘ ਡਿੰਪਲ, ਜਗਦੀਪ ਮੱਟੂ, ਮਾਸਟਰ ਮੰਗਤ ਰਾਮ, ਡਾ. ਦਵਿੰਦਰ ਮੋਹਨ, ਸੰਦੀਪ ਸੌਰੀ, ਕੁਲਦੀਪ ਸਪਰਾ ਆਤੇ ਜਗਤਾਰ ਸਿੰਘ ਆਦਿ ਮੌਜੂਦ ਸਨ।
ਬਾਬਾ ਦੀਵਾਨ ਸਿੰਘ ਫੁੱਟਬਾਲ ਕਲੱਬ ਭੋਡੇ ਸਪਰਾਏ ਚੰਨਣਪੁਰ ਦਾ ਸਾਲਾਨਾ ਟੂਰਨਾਮੈਂਟ ਸਮਾਪਤ



