Skip to content
Independent perspectives. Global stories.
BREAKING

ਕਿਵੇਂ ਹੋਵੇ ਸਕੂਲ ਸਿੱਖਿਆ ਤਣਾਅ ਮੁਕਤ?

Share this story

ਜਨਮ ਤੋਂ ਬਾਅਦ ਜਦੋਂ ਤੱਕ ਬੱਚਾ ਘਰ ਵਿੱਚ ਰਹਿੰਦਾ ਹੈ, ਉਦੋਂ ਹਰ ਚੀਜ਼, ਸਮੇਂ ਅਤੇ ਹਰੇਕ ਵਿਅਕਤੀ ਨਾਲ ਆਨੰਦ ਮਾਣਦਾ ਹੈ। ਆਪਣੇ ਆਪ ਖੇਡਦਾ, ਕੁੱਦਦਾ ਰਹਿੰਦਾ ਹੈ। ਬਿਨ੍ਹਾਂ ਕਿਸੇ ਟੈਨਸ਼ਨ ਦਬਾਅ ਤੋਂ ਉਸ ਸਮੇਂ ਦਾ ਹਰ ਪਲ ਖੁਸ਼ੀਆਂ ਭਰਿਆ ਬਤੀਤ ਕਰਦਾ ਹੈ ਪਰ ਜਦੋਂ ਉਸਨੂੰ ਸਕੂਲ ਵਿੱਚ ਪੜ੍ਹਾਈ ਲਈ ਦਾਖ਼ਲ ਕਰ ਦਿੱਤਾ ਜਾਂਦਾ ਹੈ ਤਾਂ ਉਹ ਪਹਿਲਾਂ ਵਾਂਗ ਹਰ ਸਮੇਂ ਦਾ ਆਨੰਦ ਮਾਣਨ ਅਤੇ ਖੇਡਣ, ਕੁੱਦਣ ਤੋਂ ਦੂਰੀ ਬਣਾ ਲੈਂਦਾ ਹੈ। ਜਿਸ ਕਰਕੇ ਉਸਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਹੈ। ਉਹ ਆਪਣੇ ਆਪ ਵਿੱਚ ਖੋਇਆ-ਖੋਇਆ ਜਾ ਰਹਿਣ ਲੱਗ ਜਾਂਦਾ ਹੈ। ਜਦੋਂ ਬੱਚਾ ਅਜਿਹੀ ਸਥਿਤੀ ਵਿੱਚ ਆ ਜਾਵੇ ਤਾਂ ਸਿੱਧੇ ਤੌਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਹੁਣ ਪੜ੍ਹਾਈ ਦਾ ਬੋਝ ਮੰਨਣ ਲੱਗ ਪਿਆ ਹੈ। ਕਈ ਬੱਚੇ ਪੜ੍ਹਾਈ ਦੇ ਬੋਝ ਕਾਰਨ ਖਾਣ-ਪੀਣ ਤੋਂ ਵੀ ਮੂੰਹ ਫ਼ੇਰਨ ਲੱਗ ਜਾਂਦੇ ਹਨ। ਮਾਤਾ-ਪਿਤਾ ਉਸਨੂੰ ਡਾਕਟਰੀ ਇਲਾਜ ਵੱਲ ਤੋਰ ਲੈਂਦੇ ਹਨ। ਜਦਕਿ ਅਸਲ ਬਿਮਾਰੀ ਪੜ੍ਹਾਈ ਦੇ ਬੋਝ ਦੀ ਹੁੰਦੀ ਹੈ।
ਬੱਚਿਆਂ ਨੂੰ ਪੜ੍ਹਾਈ ਹੀ ਇਸ ਤਰ੍ਹਾਂ ਕਰਵਾਈ ਜਾਵੇ ਕਿ ਉਹ ਦਿਮਾਗੀ ਦਬਾਅ ਤੋਂ ਵੀ ਮੁਕਤ ਹੋਣ। ਬੱਚਿਆਂ ਤੇ ਸਭ ਤੋਂ ਵੱਡਾ ਤਣਾਅ ਦਾ ਕਾਰਨ ਬਣਦੀ ਪੜ੍ਹਾਈ ਨੂੰ ਜੇਕਰ ਤਣਾਅ ਤੋਂ ਮੁਕਤ ਕੀਤਾ ਜਾਵੇ ਤਾਂ ਬੱਚੇ ਪੂਰੀ ਤਰ੍ਹਾਂ ਸਿੱਖਿਅਤ ਵੀ ਹੋਣਗੇ ਅਤੇ ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਵੀ ਜਿਉਂਣਗੇ। ਸਿੱਖਿਆ ਨੂੰ ਤਣਾਅ ਤੋਂ ਮੁਕਤ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਪ੍ਰੈਕਟੀਕਲ ਤੌਰ ਤੇ ਸਿਖਾਉਣਾ। ਉਹਨਾਂ ਨੂੰ ਜੋ ਪੜ੍ਹਾਇਆ ਜਾਂਦਾ ਹੈ ਉਸਨੂੰ ਅਸਲੀਅਤ ਤੌਰ ਤੇ ਦਿਖਾਇਆ ਜਾਵੇ। ਭਾਵ ਉਨ੍ਹਾਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਜਾਣ। ਜਦੋਂ ਬੱਚਿਆਂ ਨੂੰ ਗਤੀਵਿਧੀਆਂ ਰਾਹੀਂ ਸਿਖਾਇਆ ਜਾਵੇਗਾ ਤਾਂ ਕਦੇ ਆਪਣੇ ਆਪ ਤੇ ਦਬਾਅ ਮਹਿਸੂਸ ਨਹੀਂ ਕਰਨਗੇ। ਜੇਕਰ ਬੱਚਿਆਂ ਨੂੰ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਰੱਖਿਆ ਜਾਵੇਗਾ ਤਾਂ ਉਹ ਕਦੇ ਤਣਾਅ ਤੋਂ ਮੁਕਤ ਅਤੇ ਸਿੱਖਿਅਤ ਨਹੀਂ ਹੋਣਗੇ। ਬੱਚੇ ਜਦੋਂ ਪੜ੍ਹਾਈ ਲਈ ਸਕੂਲ ’ਚ ਦਾਖ਼ਲ ਹੁੰਦੇ ਹਨ ਤਾਂ ਉਦੋਂ ਹੀ ਅਜਿਹੀ ਸਿੱਖਿਆ ਪ੍ਰਦਾਨ ਕਰਵਾਉਣੀ ਚਾਹੀਦੀ ਹੈ। ਉਦਾਹਰਣ ਤੌਰ ’ਤੇ ਛੋਟੀਆਂ ਜਮਾਤਾਂ ਵਿੱਚ ਲਗਭਗ ਹਰੇਕ ਪਾਠ ਅਜਿਹੇ ਹੁੰਦੇ ਹਨ ਜਿਸ ਵਿੱਚ ਬੱਚੇ ਨੂੰ ਪੜ੍ਹਾਉਣ ਦੀ ਬਿਜਾਏ ਦਿਖਾਉਣ ਲਈ ਹੁੰਦਾ ਹੈ ਤਾਂ ਜੋ ਬੱਚਾ ਸਿੱਖ ਸਕੇ। ਫ਼ਰਜ ਕਰੋ ਕਿ ਇੱਕ ਪਾਠ ਹੈ ਅਸੀਂ ਘਰ ਵਿੱਚ ਫ਼ਲ ਕਿੱਥੋਂ ਅਤੇ ਕਿਵੇਂ ਲੈ ਕੇ ਆਉਂਦੇ ਹਾਂ ਤਾਂ ਬੱਚਿਆਂ ਨੂੰ ਇਹ ਸਭ ਹਕੀਕਤ ਦਿਖਾਇਆ ਜਾਵੇ ਭਾਵ ਇਹ ਜਾਣਕਾਰੀ ਫ਼ਲਾਂ ਦੀਆਂ ਦੁਕਾਨਾਂ ਤੋਂ ਲਿਜਾ ਕੇ ਦਿੱਤੀ ਜਾਵੇ। ਸਕੂਲ ਵੱਲੋਂ ਬਣਾਵਟੀ ਕਰੰਸੀ ਬਣਾ ਕੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਅਤੇ ਫ਼ਲਾਂ ਦੀ ਦੁਕਾਨ ਤੇ ਉਨ੍ਹਾਂ ਨੂੰ ਫਲ ਖਰੀਦਣ ਨੂੰ ਕਿਹਾ ਜਾ ਸਕਦਾ ਹੈ। ਇਸ ਨਾਲ ਬੱਚਿਆਂ ਦੀ ਫਲਾਂ ਵਿੱਚ ਰੁਚੀ, ਕੀਮਤ ਦਾ ਗਿਆਨ ਅਤੇ ਜਮ੍ਹਾਂ ਘਟਾਓ ਦਾ ਅਭਿਆਸ ਆਪਣੇ ਆਪ ਹੋ ਜਾਵੇਗਾ। ਇਸ ਤੋਂ ਇਲਾਵਾ ਮਾਪਿਆਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੱਸਿਆ ਜਾਵੇ ਕਿ ਜਦੋਂ ਉਹ ਫ਼ਲ ਲੈਣ ਲਈ ਕਿਸੇ ਦੁਕਾਨ ਤੇ ਜਾਂਦੇ ਹਨ ਤਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਅਤੇ ਉਥੇ ਜਾ ਕੇ ਉਸਨੂੰ ਸਾਰਾ ਕੁੱਝ ਦੱਸਣ। ਇਸ ਤਰ੍ਹਾਂ ਬੱਚੇ ਸਭ ਆਪਣੇ ਅੱਖੀਂ ਦੇਖਣਗੇ ਕਿ ਫ਼ਲ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੇ ਜਾਂਦੇ ਹਨ। ਇਸ ਨਾਲ ਬੱਚਿਆਂ ਨੂੰ ਹਿਸਾਬ ਦੇ ਵਿਸ਼ੇ ਲਈ ਵੀ ਜਾਣਕਾਰੀ ਮਿਲੇਗੀ ਉਸਨੂੰ ਪਤਾ ਚੱਲੇਗਾ ਕਿ ਕਿੰਨ੍ਹੇ ਰੁਪਏ ਦੇ ਸਾਨੂੰ ਫ਼ਲ, ਸਬਜ਼ੀਆਂ ਮਿਲੇ ਹਨ ਤੇ ਕਿੰਨ੍ਹੇ ਰੁਪਏ ਅਸੀਂ ਦਿੱਤੇ ਤੇ ਕਿੰਨ੍ਹੇ ਰੁਪਏ ਦੁਕਾਨ ਵਾਲੇ ਨੇ ਸਾਨੂੰ ਵਾਪਸ ਕੀਤੇ।
ਜਦੋਂ ਬੱਚੇ ਵੱਡੀਆਂ ਜਮਾਤਾਂ ਵਿੱਚ ਹੋ ਜਾਂਦੇ ਹਨ ਤਾਂ ਉਹਨਾਂ ਤੇ ਹੋਰ ਦਬਾਅ ਆ ਜਾਂਦਾ ਹੈ। ਪੇਪਰਾਂ ਦਾ ਸਮਾਂ ਨਜ਼ਦੀਕ ਆਉਣੇ ਤੇ ਉਹਨਾਂ ਨੂੰ ਹੋਰ ਵੀ ਟੈਨਸ਼ਨ ਮਹਿਸੂਸ ਹੋਣ ਲੱਗ ਜਾਂਦੀ ਹੈ। ਜੇਕਰ ਪੇਪਰਾਂ ਵਿੱਚ ਅਜਿਹੇ ਪ੍ਰਸ਼ਨ ਪਾਏ ਜਾਣ ਜੋ ਉਹਨਾਂ ਦੀ ਪ੍ਰੈਕਟੀਕਲ ਸਿੱਖਿਆ ਤੇ ਅਧਾਰਿਤ ਹੋਣ ਤਾਂ ਕੋਈ ਵੀ ਵਿਦਿਆਰਥੀ ਪੇਪਰਾਂ ਸਮੇਂ ਦਬਾਅ ਅਧੀਨ ਨਹੀਂ ਆਵੇਗਾ ਕਿਉਂਕਿ ਉਹ ਆਪਣੇ ਤੌਰ ਤੇ ਆਪਣੀ ਸਮਝ ਨਾਲ ਪ੍ਰਸ਼ਨਾਂ ਦੇ ਹੱਲ ਕਰਨ ਦੇ ਯੋਗ ਹੋਵੇਗਾ। ਉਹਨਾਂ ਨੂੰ ਇਹ ਨਾ ਲੱਗੇ ਕਿ ਜੋ ਕਿਤਾਬਾਂ ਵਿੱਚ ਪ੍ਰਸ਼ਨਾਂ ਦੇ ਉਤਰ ਲਿਖੇ ਹੋਏ ਹਨ ਸਿਰਫ਼ ਉਹ ਹੀ ਤੁਸੀਂ ਪੇਪਰਾਂ ਵਿੱਚ ਲਿਖਣੇ ਹਨ। ਕਈ ਬੱਚੇ ਅਜਿਹੇ ਹੁੰਦੇ ਹਨ ਜੋ ਹਿਸਾਬ ਦੇ ਵਿਸ਼ੇ ਨੂੰ ਆਪ੍ਯ੍ਯਣੇ ਲਈ ਸਭ ਤੋਂ ਵੱਡਾ ਬੋਝ ਮੰਨਦੇ ਹਨ। ਜੇਕਰ ਉਹਨਾਂ ਨੂੰ ਅਜਿਹੀ ਪੜ੍ਹਾਈ ਕਰਵਾਈ ਜਾਵੇਗੀ ਤਾਂ ਕਦੇ ਇਸ ਵਿਸ਼ੇ ਨੂੰ ਬੋਝ ਨਹੀਂ ਮੰਨਣਗੇ। ਬਾਹਰਲੇ ਮੁਲਕਾਂ ’ਚ ਅਜਿਹੀ ਪੜ੍ਹਾਈ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਜਿਸ ਕਰਕੇ ਉਹ ਸਿੱਖਿਅਤ ਵੀ ਜ਼ਿਆਦਾ ਹੁੰਦੇ ਹਨ ਅਤੇ ਕੋਈ ਪ੍ਰੈਸ਼ਰ ਨਾਮ ਦੀ ਚੀਜ਼ ਉਹਨਾਂ ਉਪਰ ਦਿਖਾਈ ਨਹੀਂ ਦਿੰਦੀ। ਜੇਕਰ ਉਹਨਾਂ ਨੂੰ ਜੋੜ, ਘਟਾਓ ਅਤੇ ਵੰਡ ਕਰਨ ਬਾਰੇ ਸਿਖਾਉਣਾ ਹੈ ਤਾਂ ਬੱਚਿਆਂ ਨੂੰ ਸ਼ਹੋਪਪਨਿਗ ੰੳਲਲ ਵਿੱਚ ਲਿਜਾ ਕੇ ਖਰੀਦਦਾਰੀ ਕਰਨ ਨੂੰ ਕਿਹਾ ਜਾ ਸਕਦਾ ਹੈ। ਅਜਿਹੇ ਸਮੇਂ ਸਕੂਲ ਬੱਚਿਆਂ ਬਣਾਉਟੀ ਕਰੰਸੀ ਦੇ ਕੇ ਉਹਨਾਂ ਦੀ ਪਸੰਦ ਮੁਤਾਬਕ ਇੱਕ ਨਿਸਚਿਤ ਮਾਤਰਾ ਜਿਵੇਂ ਕਿ 100, 200, 500 ਰੁਪਏ ਆਦਿ ਤੱਕ ਖਰੀਦਦਾਰੀ ਕਰਨ ਨੂੰ ਕਿਹਾ ਜਾ ਸਕਦਾ ਹੈ ਕਈ ਵਾਰ ਸ਼ਹੋਪਪਨਿਗ ੰੳਲਲ ਸਕੂਲ ਨੂੰ ਇਨ੍ਹਾਂ ਬੱਚਿਆਂ ਲਈ ਆਪਣਾ ਕੈਸ਼ ਕਾਊਂਟਰ ਲਾਉਣ ਵੀ ਕਹਿ ਸਕਦੇ ਹਨ। ਅਜਿਹੀ ਪ੍ਰੈਕਟਿਸ ਨਾਲ ਬੱਚੇ ਪੂਰੀ ਤਰ੍ਹਾਂ ਸਿੱਖਿਅਤ ਵੀ ਹੋਣਗੇ ਅਤੇ ਦੁਕਾਨ ਆਦਿ ਤੇ ਜਾ ਕੇ ਘਬਰਾਉਣਗੇ ਵੀ ਨਹੀਂ। ਕਈ ਵਾਰ ਅਜਿਹਾ ਹੁੰਦਾ ਹੈ ਕਿ ਬੱਚੇ ਵੱਡੀਆਂ ਜਮਾਤਾਂ ਵਿੱਚ ਪੜ੍ਹ ਰਹੇ ਹੁੰਦੇ ਹਨ ਜਦੋਂ ਉਹ ਬਜ਼ਾਰ ਵਿੱਚ ਕੋਈ ਚੀਜ਼ ਲੈਣ ਲਈ ਜਾਂਦੇ ਹਨ ਤਾਂ ਉਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਹੁੰਦਾ ਕਿ ਉਹਨਾਂ ਨੇ ਕਿੰਨ੍ਹੇ ਰੁਪਏ ਦੁਕਾਨਦਾਰ ਨੂੰ ਦੇਣੇ ਹਨ ਜਾਂ ਫਿਰ ਕਿੰਨ੍ਹੇ ਵਾਪਸ ਲੈਣੇ ਹਨ? ਉਹ ਹਿਸਾਬ-ਕਿਤਾਬ ਵਿੱਚ ਉਲਝਦੇ ਨਜ਼ਰ ਆਉਂਦੇ ਹਨ। ਅਜਿਹੇ ਸਵਾਲ ਵਿਦਿਆਰਥੀ ਨੂੰ ਸਿੱਖਿਅਤ ਕਰਦੇ ਹਨ। ਇੱਕ ਵਾਰ ਮੈਂ ਕਿਸੇ ਕੰਮ ਲਈ ਬਿਜਲੀ ਬੋਰਡ ਦੇ ਗਰਿੱਡ ਵਿੱਚ ਗਿਆ ਤਾਂ ਉਥੇ ਦੇਖਿਆ ਕਿ ਇੱਕ ਸਕੂਲ ਦੇ ਬੱਚੇ ਪਹੁੰਚੇ ਹੋਏ ਸਨ ਤਾਂ ਜਦੋਂ ਮੈਂ ਬੱਚਿਆਂ ਦੇ ਗਰਿੱਡ ਵਿੱਚ ਆਉਣ ਬਾਰੇ ਪੁੱਛਿਆ ਤਾਂ ਪਤਾ ਚੱਲਿਆ ਕਿ ਉਹਨਾਂ ਦਾ ਸਾਇੰਸ ਵਿਸ਼ੇ ਦਾ ਪਾਠ ਬਿਜਲੀ ਗਰਿੱਡ ਨਾਲ ਸੰਬੰਧਿਤ ਸੀ ਜਿਸ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਤਾਂ ਕਿ ਉਹ ਇੱਥੇ ਖ਼ੁਦ ਪ੍ਰੈਕਟੀਕਲ ਤੌਰ ’ਤੇ ਦੇਖਣ। ਇਸ ਤਰ੍ਹਾਂ ਉਨ੍ਹਾਂ ਨੂੰ ਸਾਰਾ ਕੁੱਝ ਬੜੀ ਜ਼ਲਦੀ ਸਮਝ ਆ ਰਿਹਾ ਸੀ। ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਬਰਨਾਲਾ ਦੇ ਵਾਈ. ਐਸ. ਸਕੂਲਾਂ ਦਾ ਅਹਿਮ ਯੋਗਦਾਨ ਹੈ। ਜਿੱਥੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਸਿੱਖਿਅਤ ਕਰਨ ਬਾਰੇ ਪਹਿਲ ਦਿੱਤੀ ਜਾਂਦੀ ਹੈ। ਜਿਸ ਅਧਾਰਿਤ ਉਨ੍ਹਾਂ ਦੇ ਪਾਠ (ਲ਼ੲਸਸੋਨ) ਹੁੰਦੇ ਹਨ ਉਸ ਅਨੁਸਾਰ ਉਨ੍ਹਾਂ ਨੂੰ ਉਸ ਜਗ੍ਹਾ ਤੇ ਲਿਜਾ ਕੇ ਪ੍ਰੈਕਟੀਕਲ ਤੌਰ ’ਤੇ ਜਾਣੂੰ ਕਰਵਾਇਆ ਜਾਂਦਾ ਹੈ।
ਵਿਦਿਆਰਥੀਆਂ ਨੂੰ ਕਿਤਾਬਾਂ ਰਾਹੀਂ ਖੇਤੀਬਾੜੀ ਬਾਰੇ ਪੜ੍ਹਾਇਆ ਜਾਂਦਾ ਹੈ। ਪਰ ਉਹਨਾਂ ਨੂੰ ਪੂਰੇ ਵਿਸਥਾਰ ਨਾਲ ਕਦੀ ਨਹੀਂ ਸਮਝ ਆ ਸਕਦੀ। ਜੇਕਰ ਉਹ ਖੇਤਾਂ ਵਿੱਚ ਜਾ ਕੇ ਅਸਲੀਅਤ ਦੇਖਣਗੇ ਕਿ ਖੇਤ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ, ਕਿਵੇਂ ਫ਼ਸਲ ਬੀਜੀ ਜਾਂਦੀ ਹੈ, ਕੀਟਨਾਸ਼ਕ ਸਪਰੇਆਂ ਕੀ ਹੁੰਦੀਆਂ ਹਨ ਕਿਵੇਂ ਇਹਨਾਂ ਦਾ ਇਸਤੇਮਾਲ ਹੁੰਦਾ ਹੈ, ਫ਼ਸਲ ਦੀ ਕਟਾਈ ਅਤੇ ਫ਼ਸਲ ਮੰਡੀ ਤੱਕ ਕਿਵੇਂ ਪਹੁੰਚਦੀ ਹੈ। ਉਹਨਾਂ ਨੂੰ ਦਿਖਾਈ ਜਾਵੇ ਤਾਂ ਇਹ ਸਭ ਕੁਝ ਆਸਾਨੀ ਨਾਲ ਸਮਝ ਆਵੇਗਾ। ਨਹੀਂ ਤਾਂ ਉਹ ਸਿਰਫ਼ ਕਿਤਾਬੀ ਗੱਲਾਂ ਤੱਕ ਹੀ ਸੀਮਤ ਰਹਿ ਜਾਣਗੇ। ਜਦੋਂ ਬੱਚਿਆਂ ਨੂੰ ਕਿਤਾਬਾਂ ਵਾਲੀ ਪੜ੍ਹਾਈ ’ਤੇ ਨਿਰਭਰ ਰੱਖਿਆ ਜਾਂਦਾ ਹੈ ਤਾਂ ਉਹ ਜਿਵੇਂ ਕਹਿ ਲਈਏ ਕਿ ਰੱਟੇ ਲਾਉਂਦੇ ਰਹਿੰਦੇ ਹਨ। ਇੱਕ-ਇੱਕ ਲਾਇਨ ਨੂੰ ਵਾਰ-ਵਾਰ ਪੜ੍ਹ ਕੇ ਰੱਟਦੇ ਰਹਿੰਦੇ ਹਨ। ਇਸ ਤਰ੍ਹਾਂ ਕੀਤੀ ਪੜ੍ਹਾਈ ਬੱਚੇ ਬਾਅਦ ਵਿੱਚ ਭੁੱਲ ਜਾਂਦੇ ਹਨ। ਭਾਵੇਂ ਬੱਚੇ ਪੇਪਰਾਂ ਤੋਂ ਦੋ ਦਿਨ ਪਹਿਲਾਂ ਲਾਏ ਰੱਟਿਆਂ ਮੁਤਾਬਕ ਉਹ ਪੇਪਰ ਤਾਂ ਵਧੀਆ ਕਰ ਲੈਂਦੇ ਹਨ ਅਤੇ ਚੰਗੇ ਅੰਕ ਲੈ ਕੇ ਪਾਸ ਵੀ ਹੋ ਜਾਂਦੇ ਹਨ ਪਰ ਉਹ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਪੜ੍ਹਾਈ ਦਾ ਅਰਥ ਇਕੱਲੇ ਨੰਬਰ ਲੈ ਕੇ ਪਾਸ ਹੋਣਾ ਨਹੀਂ ਹੈ। ਪੜ੍ਹਾਈ ਤੋਂ ਭਾਵ ਹੈ ਵਿਦਿਆਰਥੀ ਹਰ ਪੱਖ ਤੋਂ ਸਿੱਖਿਅਤ ਹੋਵੇ। ਮਿਸਾਲ ਦੇ ਤੌਰ ’ਤੇ ਜੇ ਦੇਖਿਆ ਜਾਵੇ ਤਾਂ ਡਾਕਟਰ ਜੋ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਜੇਕਰ ਇਹੀ ਡਾਕਟਰ ਇਕੱਲੀਆਂ ਕਿਤਾਬੀ ਪੜ੍ਹਾਈਆਂ ਤੇ ਨਿਰਭਰ ਹੁੰਦੇ ਤਾਂ ਉਹਨਾਂ ਲਈ ਲੋਕਾਂ ਦਾ ਸਹੀ ਇਲਾਜ ਕਰਨਾ ਬਹੁਤ ਮੁਸ਼ਕਿਲ ਜਾਪਦਾ ਕਿਉਂਕਿ ਉਹ ਪ੍ਰੈਕਟੀਕਲ ਗਿਆਨ ਤੋਂ ਵਾਂਝੇ ਹੁੰਦੇ। ਉਹਨਾਂ ਦੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਸਮੇਂ ਬਕਾਇਦਾ ਹਸਪਤਾਲਾਂ ਵਿੱਚ ਪ੍ਰੈਕਟੀਕਲ ਦੇ ਤੌਰ ’ਤੇ ਟ੍ਰੇਨਿੰਗ ਕਰਵਾਈ ਜਾਂਦੀ ਹੈ। ਜਿਸ ਤੋਂ ਉਹ ਅਸਲੀਅਤ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ।
ਕਈ ਬੱਚਿਆਂ ਨੂੰ ਜਮਾਤ ਵਿੱਚ ਨਲਾਇਕ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਕਿਤਾਬੀ ਪੜ੍ਹਾਈ ਸਮਝ ਘੱਟ ਆਉਂਦੀ ਹੈ। ਪਰ ਹਰੇਕ ਬੱਚੇ ਅੰਦਰ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ। ਜਿਸਨੂੰ ਪਛਾਨਣ ਅਤੇ ਇੱਕ ਰਾਹ ਦਸੇਰਾ ਦੀ ਲੋੜ ਹੁੰਦੀ ਹੈ ਜੋ ਇੱਕ ਅਧਿਆਪਕ ਹੀ ਕਰ ਸਕਦਾ ਹੈ। ਜਿਸਦੀ ਮਿਸਾਲ ਅਮੀਰ ਖਾਂਨ ਦੀ ਹਿੰਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਦੀ ਸਟੋਰੀ ਤੋਂ ਸਹਿਜੇ ਲਈ ਜਾ ਸਕਦੀ ਹੈ। ਇੱਕ ਬੱਚਾ ਜਿਸਨੂੰ ਨਿਲਾਇਕ ਨਿਕੰਮਾ ਕਿਹਾ ਜਾਂਦਾ ਸੀ ਤੇ ਮਗਰੋਂ ਕਿਵੇਂ ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆ ਕੇ ਪੂਰੇ ਸਕੂਲ ਦੀ ਸ਼ਾਨ ਬਣਦਾ ਹੈ। ਪ੍ਰਭਿਤਾ ਹਰੇਕ ਬੱਚੇ ਵਿੱਚ ਹੁੰਦੀ ਹੈ ਪਰ ਲੋੜ ਇਹ ਸਮਝਣ ਦੀ ਹੈ ਕਿ ਉਸਨੂੰ ਬਾਹਰ ਕਿਵੇਂ ਕੱਢਣਾ ਹੈ? ਜੇਕਰ ਇਕੱਲੇ ਨੰਬਰਾਂ ਵਿੱਚ ਅੱਵਲ ਆਉਣ ਪਿੱਛੇ ਲੱਗੇ ਰਹੇ ਤਾਂ ਇਹ ਪ੍ਰਤਿਭਾ ਬਾਹਰ ਕਦੇ ਨਹੀਂ ਆਉਂਣੀ। ਅੱਜ-ਕੱਲ੍ਹ ਦੋੜ ਇਹੀ ਲੱਗੀ ਰਹਿੰਦੀ ਹੈ ਕਿ ਸਾਡਾ ਬੱਚਾ ਸਭ ਤੋਂ ਵੱਧ ਨੰਬਰ ਪ੍ਰਾਪਤ ਕਰੇ। ਇਹੀ ਬੱਚਿਆਂ ਤੇ ਸਭ ਤੋਂ ਵੱਡਾ ਦਬਾਅ ਦਾ ਕਾਰਨ ਹੈ। ਲੋੜ ਇਸ ਗੱਲ ਦੀ ਹੈ ਕਿ ਬੱਚੇ ਦੇ ਦਿਮਾਗ ਵਿੱਚ ਜੋ ਚੱਲਦਾ ਹੈ ਉਸਨੂੰ ਸਮਝਿਆ ਜਾਵੇ ਅਤੇ ਉਸ ਨੂੰ ਉਸਦਾ ਰਾਹ ਦਿਖਾਇਆ ਜਾਵੇ। ਪ੍ਰੈਕਟੀਕਲ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਹਰੇਕ ਬੱਚਾ ਜਲਦੀ ਗੱਲ ਸਮਝੇ ਅਤੇ ਜ਼ਿੰਦਗੀ ਵਿੱਚ ਬੁ¦ਦੀਆਂ ਹਾਸਿਲ ਕਰੇ।

WRITTEN BY