Skip to content
Independent perspectives. Global stories.
BREAKING

ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਲਿਕਾ ਖ਼ੂਬਸੂਰਤ ਗਾਇਕਾ ਰਫ਼ਤਾਰ ਕੌਰ

Share this story

ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਸੁਰੀਲੀ ਆਵਾਜ਼ ਨਾਲ ਕੀਲ ਕੇ ਬਾ-ਕਮਾਲ ਅਦਾਵਾਂ ਦੀ ਮਲਿਕਾ ਜਿਸਦੀ ਆਵਾਜ਼ ਸੁਣਕੇ ਹਰ ਇੱਕ ਸੰਗੀਤਕ ਪ੍ਰੇਮੀ ਝੂੰਮਣ ਲਈ ਮਜਬੂਰ ਹੋ ਜਾਂਦਾ ਹੈ,ਉਹ ਹੈ ਸੁਰੀਲੀ ਤੇ ਬੁ¦ਦ ਆਵਾਜ਼ ਦੀ ਮਲਿਕਾ ਰਫ਼ਤਾਰ ਕੌਰ ਉਰਫ ਰੁਕਮਨ ਖਾਨ। ਜਿਸ ਦੇ ਗੀਤਾ ਨੂੰ ਸਰੋਤਿਆਂ ਨੇ ਸੁਣ ਕੇ ਬੇਹੱਦ ਪਿਆਰ ਦਿੱਤਾ । ਗਿੱਦੜਬਾਹਾ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੇ ਪਿਤਾ ਸੀਰਾ ਖਾਨ ਦੇ ਘਰ ਮਾਤਾ ਆਸ਼ਾ ਬੇਗਮ ਦੀ ਕੁੱਖੋ 24 ਅਗਸਤ 1993 ਨੂੰ ਰਫ਼ਤਾਰ ਕੌਰ ਉਰਫ ਰੁਕਮਨ ਖਾਨ ਨੇ ਜਨਮ ਲਿਆਂ। ਬਚਪਨ ਤੋ ਹੀ ਸੰਗੀਤ ਨਾਲ ਪਿਆਰ ਹੋਣ ਕਾਰਨ 12ਵੀਂ ਕਲਾਸ ਕਰਨ ਤੋਂ ਬਾਦ ਗਾਇਕੀ ਵਿੱਚ ਹੋਰ ਰੁਚੀ ਵਧਣ ਲੱਗੀ। ਫ਼ਿਰ ਰਫ਼ਤਾਰ ਕੌਰ ਉਰਫ ਰੁਕਮਨ ਖਾਨ ਨੋ ਆਪਣੇ ਪਿਤਾ ਸੀਰਾ ਖਾਨ ਨੂੰ ਗੁਰੂ ਧਾਰ ਕੇ ਹੋਲੀ ਹੌਲੀ ਗਾਇਕੀ ਦਾ ਅਭਿਆਸ ਕਰਕੇ ਅੱਗੇ ਗਾਇਕੀ ਦਾ ਸਫ਼ਰ ਜਾਰੀ ਰੱਖਿਆਂ ਤੇ ਮਿਹਨਤ ਰੰਗ ਲਾ ਗਈ। ਗਾਇਕਾ ਰਫ਼ਤਾਰ ਕੌਰ ਨੇ ਸਰੋਤਿਆਂ ਦੀ ਕਚਹਿਰੀ ਵਿੱਚ ਗੋਇਲ ਮਿਊਜ਼ਿਕ ਕੰਪਨੀ ਵਿੱਚ ਆਪਣੇ ਸਿੰਗਲ ਟ੍ਰੈਕ ਗੀਤ ਟਾਇਮ,ਵਿਆਹ, ਪੱਗ ਦੀਆਂ ਪੂਣੀਆਂ ਹਾਜ਼ਿਰ ਕੀਤੇ, ਜਿਸ ਦਾ ਸਰੋਤਿਆਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਗਾਇਕ ਰਫ਼ਤਾਰ ਕੌਰ ਨੇ ਗੱਲ ਬਾਤ ਕਰਨ ਦੌਰਾਨ ਦੱਸਿਆਂ ਕਿ ਇੱਕ ਹੋਰ ਸਿੰਗਲ ਟਰੈਕ ਗੀਤ ‘ਗੂਗਲ’ ਨੂੰ ਪੇਸ਼ਕਾਰ ਸਤਨਾਮ ਛੀਨਾ ਰਾਹੀ ਜਲਦ ਹੀ ਪੇਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਰਫ਼ਤਾਰ ਕੌਰ ਸੰਸਾਰ ਪ੍ਰਸਿੱਧ ਗਾਇਕ ਖੁਦਾ ਬਖ਼ਸ ਦੀ ਭੈਣ ਹੈ । ਅੰਤ ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਉਸ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ‘ਗੂਗਲ’ਗੀਤ ਨੂੰ ਵੀ ਪਿਆਰ ਦੇਣਗੇ। -ਪੱਤਰਕਾਰ ਸਿਵਪ੍ਰੀਤ

WRITTEN BY