Skip to content
Independent perspectives. Global stories.
BREAKING

ਖੁਫੀਆ ਜਾਣਕਾਰੀ ਲਈ ਜ਼ਮੀਨੀ ਪੱਧਰ ’ਤੇ ਹੋਮ ਗਾਰਡਜ਼ ਦਾ ਅਹਿਮ ਯੋਗਦਾਨ : ਕਮਾਂਡੈਟ ਧਾਲੀਵਾਲ

Share this story

ਮੂਨਕ, 29 ਨਵੰਬਰ (ਕੁਲਵੰਤ ਦੇਹਲਾ)- ਏ.ਡੀ.ਜੀ.ਪੀ. ਸ੍ਰੀ ਬੀ.ਕੇ. ਬਾਵਾ ਆਈ.ਪੀ.ਐਸ. ਦੇ ਦਿਸਾ ਨਿਰਦੇਸ਼ਾ ਸਦਕਾ ਵੱਖ ਵੱਖ ਥਾਣਿਆਂ ਚੋ ਪੰਜਾਬ ਹੋਮ ਗਾਰਡਜ ਦੇ ਜਵਾਨਾ ਨਾਲ ਰਾਬਤਾ ਕਾਇਮ ਕਰਨ ਸਬੰਧੀ ਅੱਜ ਸਬ-ਡਵੀਜਨ ਮੂਨਕ ਦੀ ਮੀਟਿੰਗ ਹੋਮ ਗਾਰਡਜ ਵਿਭਾਗ ਦੇ ਜਿਲ੍ਹਾਂ ਕਮਾਂਡੈਟ ਰਾਏ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਬ ਡਵੀਜਨ ਪੱਧਰ ਦੇ ਹੋਮ ਗਾਰਡਜ ਜਵਾਨਾ ਨੇ ਹਾਜਰੀ ਭਰੀ। ਇਸ ਮੌਕੇ ਕਮਾਂਡੈਟ ਧਾਲੀਵਾਲ ਨੇ ਸਮੂਹ ਜਵਾਨਾ ਨੂੰ ਸੁਚੇਤ ਕਰਦਿਆ ਕਿਹਾ ਕਿ ਸਾਰੇ ਜਵਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਅਨੁਸਾਸਨ ਵਿੱਚ ਰਹਿ ਕੇ ਕਰਨ। ਕੋਈ ਵੀ ਜਵਾਨ ਲਾਅ ਅਂੈਡ ਆਡਰ ਦੀ ਡਿਊਟੀ ਤੋ ਬਿਨਾ ਕਿਸੇ ਅਧਿਕਾਰੀ ਦੇ ਘਰ ਕੰਮ ਨਹੀ ਕਰੇਗਾ ਅਤੇ ਥਾਣੇ ਤੋਂ ਬਾਹਰ ਕਿਸੇ ਵੀ ਕਿਸਮ ਦੀ ਡਿਊਟੀ ਨਹੀ ਕਰੇਗਾ। ਆਮ ਜਨਤਾ ਦੀ ਰਾਖੀ ਅਤੇ ਮਾਲ ਰਾਖੀ ਲਈ ਤਤਪਰ ਰਹਿਣ ਅਤੇ ਆਮ ਜਨਤਾ ਅਤੇ ਮੋਹਤਵਰ ਲੋਕਾ ਨਾਲ ਵਤੀਰਾ ਵਧੀਆ ਰੱਖਣ ਦੀ ਹਦਾਇਤ ਕੀਤੀ ਜੇਕਰ ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਹੋਈ ਤਾਂ ਉਸ ਜਵਾਨ ਵਿਰੁੱਧ ਅਨੁਸਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਅਈ.ਆਰ.ਬੀ. ਅਤੇ ਪੀ.ਏ.ਪੀ. ਨਾਲ ਜਿਲ੍ਹੇ ਤੋਂ ਬਾਹਰ ਡਿਊਟੀ ਕਰ ਰਹੇ 124 ਜਵਾਨਾਂ ਨੂੰ ਘਰੇਲੂ ਜਿਲ੍ਹੇ ਵਿੱਚ ਜਲਦ ਹੀ ਤੈਨਾਤ ਕੀਤਾ ਜਾਵੇਗਾ ਇਸ ਕੰਮ ਲਈ ਉਚ ਅਧਿਕਾਰੀਆ ਵੱਲੋ ਹਰ ਸੰਭਵ ਯਤਨ ਜਾਰੀ ਹੈ। ਇਸ ਮੌਕੇ ਹੋਮ ਗਾਰਡਜ ਦੇ ਸਬ ਇੰਸਪੈਕਟਰ ਜਸਵਿੰਦਰ ਐਸ ਬਾਲੀ , ਕੰਪਨੀ ਕਮਾਂਡਰ ਬਰਿੰਦਰ ਸਿੰਘ, ਥਾਣਾ ਮੂਨਕ ਦੇੲ ੇ.ਐਸ.ਆਈ. ਗੁਰਭੇਜ ਸਿੰਘ , ਮੁੱਖ ਮੁਨਸ਼ੀ ਗੁਰਦੀਪ ਸਿੰਘ , ਹੋਮ ਗਾਰਡਜ ਦੇ ਹੋਲਦਾਰ ਜਗਮੋਹਨ ਸਿੰਘ ਤੋ ਇਲਾਵਾ ਭਾਰੀ ਗਿਣਤੀ ਵਿੱਚ ਹੋਮ ਗਾਰਡਜ ਦੇ ਜਵਾਨ ਮੌਜੂਦ ਸਨ।

WRITTEN BY