ਬਰਨਾਲਾ, 29 ਨਵੰਬਰ (ਬਲਜਿੰਦਰ ਸਿੰਘ ਚੌਹਾਨ)- ਅੱਜ ਸ੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਦੀ ਸਲਾਨਾ ਚੋਣ ,ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਪ੍ਰਧਾਨ ਚੁਣੇ ਜਾਣ ਤੇ ਇਲਾਕੇ ਦੀਆਂ ਸੰਗਤਾ ਵੱਲੋਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਗੁਰਭਾਈ ਗੋਪਾਲ ਸਿੰਘ ਦਰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਗੋਬਿੰਦ ਸਿੰਘ ਲੌਗੋਵਾਲ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਵਾਰਸ ਹਨ। ਜਿਨ੍ਹਾ ਨੂੰ ਲੌਗੋਵਾਲ ਸਾਹਿਬ ਨੇ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਸਮੇਂ ਉਨ੍ਹਾ ਦੇ ਮਾਪਿਆਂ ਤੋਂ ਮੰਗ ਕੇ ਲਿਆ ਸੀ ਉਸ ਸਮੇਂ ਭਾਈ ਗੋਬਿੰਦ ਸਿੰਘ ਦੀ ਉਮਰ ਬਾਲ ਅਵਸਥਾ ਵਿੱਚ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਜੀਵਨ ਉਨ੍ਹਾਂ ਦੇ ਪ੍ਰਤੀ ਜਿਊਦੇ ਜੀਅ ਤੇ ਸਹਾਦਤ ਤੋਂ ਬਾਅਦ ਗੁਰੂ ਘਰ ਦੇ ਲੇਖੇ ਲਗਾ ਦਿੱਤਾ। ਇਕ ਸਮਾ ਅਜਿਹਾ ਵੀ ਆਇਆ ਜਦੋਂ 1984 ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਮਿਲਟਰੀ ਅਟੈਕ ਹੋਇਆ ਤਾਂ ਉਸ ਸਮੇਂ ਗੋਬਿਦ ਸਿੰਘ ਲੌਗੋਵਾਲ ਨੂੰ ਕਿਸੇ ਕੰਮ ਤੇ ਸੰਤ ਹਰਚੰਦ ਸਿੰਘ ਵੱਲੋਂ ਭੇਜਿਆ ਗਿਆ ਸੀ। ਰਾਤੋ ਰਾਤ ਬਠਿੰਡਾ ਤੋਂ ਟਰੇਨ ਫੜ ਕੇ ਕਰਫਿਊ ਦੌਰਾਨ ਸੰਤ ਲੌਗੋਵਾਲ ਸਾਹਿਬ ਕੋਲ ਚਲਦੀਆਂ ਗੋਲੀਆਂ ਵਿੱਚ ਕਿਸੇ ਤਰ੍ਹਾਂ ਨਾਲ ਪਹੁੰਚਣ ਵਿੱਚ ਕਾਮਯਾਬ ਹੋ ਗਏ ਤੇ ਸੰਤ ਹਰਚੰਦ ਸਿੰਘ ਲੌਗੋਵਾਲ ਨਾਲ ਮਿਲਟਰੀ (ਫੌਜ) ਨੇ ਭਾਈ ਗੋਬਿੰਦ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਅੱਜ ਵਾਹਿਗੁਰੂ ਦੀ ਮਹਿਰ ਸਦਕਾ ਭਾਈ ਗੋਬਿਦ ਸਿੰਘ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦਾ ਰੁਤਬਾ ਪ੍ਰਾਪਤ ਹੋਇਆ ਹੈ। ਜਿਸ ਤੇ ਸਮੁੱਚੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ। ਇਸ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਜਰਨੈਲ ਸਿੰਘ ਭੋਤਨਾ, ਬਲਦੇਵ ਸਿੰਘ ਚੂੰਘਾ ਮੈਂਬਰ ਸ੍ਰੋਮਣੀ ਕਮੇਟੀ, ਜਥੇਦਾਰ ਗੁਰਬਚਨ ਸਿੰਘ ਬਿੱਲੂ, ਹਰਪਾਲਇੰਦਰ ਸਿੰਘ ਰਾਹੀ, ਬੀਬੀ ਰਾਜਿੰਦਰ ਕੌਰ ਹਿੰਦ ਮੋਟਰ, ਪ੍ਰੇਮ ਦਰਦੀ, ਬੀਬੀ ਬਲਵੀਰ ਕੌਰ ਭੱਠਲ, ਸਾਗਰ ਸਿੰਘ, ਪਰਮਜੀਤ ਸਿੰਘ ਢਿੱਲੋਂ, ਧਰਮ ਸਿੰਘ ਫੌਜੀ, ਰੰਮੀ ਢਿੱਲੋਂ, ਸੰਜੀਵ ਸੋਰੀ, ਰੁਪਿੰਦਰ ਸਿੰਘ ਸੰਧੂ ,ਅਵਤਾਰ ਸਿੰਘ ਮਨੇਜਰ ਆਦਿ ਨੇ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਭਾਈ ਗੋਬਿੰਦ ਸਿੰਘ ਲੌਗੋਵਾਲ ਧਨੌਲਾ ਹਲਕੇ ਦੀ ਕਈ ਵਾਰ ਨੁਮਾਇਦਗੀ ਕਰ ਚੁੱਕੇ ਹਨ ਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ ਤੇ ਹੁਣ ਮੈਬਰ ਸ੍ਰੋਮਣੀ ਕਮੇਟੀ ਵੀ ਇੱਥੋਂ ਜਿੱਤੇ ਹਨ।
ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਪ੍ਰਧਾਨ ਐਸ.ਜੀ.ਪੀ.ਸੀ. ਬਣਨ ’ਤੇ ਦਰਦੀ ਅਤੇ ਵੱਖ ਵੱਖ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾਂ



