ਤਪਾ ਮੰਡੀ, 27 ਨਵੰਬਰ (ਰੋਹਿਤ ਸਿੰਗਲਾ)- ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਪਾਰਟੀ ਦੇ ਪਹਿਲੇ ਜੱਥੇਬੰਦਕ ਢਾਂਚੇ ਵਿਚ ਪਾਰਟੀ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ ਨੂੰ ਮੁੜ ਸਕੱਤਰ ਜਨਰਲ ਬਣਾਏ ਜਾਣ ’ਤੇ ਮਿਲ ਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ। ਬੀਬੀ ਸ਼ੇਰਗਿੱਲ ਨੇ ਦੱਸਿਆਂ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ ਦੇ ਮੁੜ ਸਕੱਤਰ ਜਨਰਲ ਬਣਾਏ ਜਾਣ ਨਾਲ ਪਾਰਟੀ ਚੜਦੀ ਕਲਾ ਵਿਚ ਪੁੱਜ ਕੇ ਆਉਦੀਆ ਹਰੇਕ ਚੋਣਾਂ ਵਿਚ ਜਿੱਤ ਦਰਜ ਕਰੇਗੀ ਕਿਉਕਿ ਪਾਰਟੀ ਦੇ ਰੋਸ਼ਨ ਦਿਮਾਗ ਸਮਝੇ ਜਾਣ ਵਾਲੇ ਸੁਖਦੇਵ ਸਿੰਘ ਢੀਡਸਾਂ ਦੀ ਪਾਰਟੀ ਨੂੰ ਬੁਹਤ ਵੱਡੀ ਦੇਣ ਹੈ। ਉਨ੍ਹਾਂ ਸੁਖਦੇਵ ਸਿੰਘ ਢੀਡਸਾਂ ਨੂੰ ਸਕੱਤਰ ਜਨਰਲ ਬਣਾਏ ਜਾਣ ’ਤੇ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਮਹੰਤ ਹੁਕਮ ਦਾਸ ਬਬਲੀ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ।
ਬੀਬੀ ਸ਼ੇਰਗਿੱਲ ਨੇ ਢੀਡਸਾਂ ਨੂੰ ਮੁੜ ਜਨਰਲ ਸਕੱਤਰ ਬਣਾਏ ਜਾਣ ’ਤੇ ਦਿੱਤੀ ਮੁਬਾਰਕਬਾਦ



