Skip to content
Independent perspectives. Global stories.
BREAKING

ਖੁਦਕੁਸ਼ੀ ਮਾਮਲੇ ’ਚ ਪੁਲਿਸ ਦੇ ਰਹੀ ਦੋਸ਼ੀਆ ਦਾ ਸਾਥ : ਪੀੜਤ ਪਰਿਵਾਰ

Share this story

ਰਾਮਪੁਰਾ ਫੂਲ, 27 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਪੁਲਿਸ ਵੱਲੋ ਪਿੰਡ ਮੰਡੀਕਲਾ ਦੇ ਨੋਜਵਾਨ ਭੁਪਿੰਦਰ ਦੀ ਖੁਦਕਸੀ ਦੇ ਮਾਮਲੇ ‘ਚ ਪੰਜਾਬ ਪੁਲੀਸ ਵਲੋਂ ਆਪਣੇ ਥਾਣੇਦਾਰ ਵਿਰੁੱਧ ਕਾਰਵਾਈ ਨਾ ਕਰਨ ‘ਤੇ ਲੋਕਾਂ ਦਾ ਗੁੱਸਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਜਿਥੇ ਬੀਤੇ ਦਿਨ ਕਿਸਾਨ ਜੱਥੇਬੰਦੀਆਂ ਵਲੋਂ ਐਸ.ਐਸ.ਪੀ. ਬਠਿੰਡਾ ਦੀਆਂ ਅਰਥੀਆਂ ਫੂਕੀਆਂ ਗਈਆਂ ਉਥੇ ਅੱਜ ਮੰਡੀਕਲਾਂ ਵਿਖੇ ਮੌੜ-ਰਾਮਪੁਰਾ ਰੋਡ ‘ਤੇ ਲਗਾਤਾਰ ਛੇਵੇਂ ਦਿਨ ਜਾਮ ਤੇ ਧਰਨਾ ਜਾਰੀ ਰਿਹਾ। ਇਸ ਤੋਂ ਇਲਾਵਾ ਅੱਜ ਭੜਕੇ ਲੋਕਾ ਨੇ ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਿਕਰਯੋਗ ਹੈ ਕਿ ਨੋਜਵਾਨ ਵੱਲੋਂ ਖੁਦਕੁਸ਼ੀ ਕਰਨ ਤੋ ਪਹਿਲਾ ਖੁਦਕਸੀ ਨੋਟ ਵਿੱਚ ਉਸ ਨੇ ਆਪਣੀ ਮੌਤ ਲਈ ਸਬ ਇੰਨਸੈਪਕਟਰ ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਨੂੰ ਜਿੰਮੇਵਾਰ ਦੱਸਿਆ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਥਾਣੇਦਾਰ ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾਉਣ ‘ਚ ਲੱਗੀ ਹੋਈ ਹੈ ਉਨਾ ਮੁੱਖ ਮੁੰਤਰੀ ਤੋ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਅੱਜ ਧਰਨੇ ਦੌਰਾਨ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਵੀ ਸੰਬੋਧਨ ਕੀਤਾ ਤੇ ਆਪਣੀ ਜੱਥੇਬੰਦੀ ਵਲੋਂ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਗੁਰਮੇਲ ਸਿੰਘ ਲਹਿਰਾ, ਜੋਧਾ ਸਿੰਘ, ਬੂਟਾ ਸਿੰਘ ਭੂੰਦੜ, ਭੋਲਾ ਸਿੰਘ ਬਲਾਕ ਪ੍ਰਧਾਨ,ਬਲਜਿੰਦਰ ਸਿੰਘ ਕੋਟਭਾਰਾ, ਜਗਜੀਤ ਸਿੰਘ ਪ੍ਰਧਾਨ ਮੰਡੀਕਲਾਂ, ਕੌਂਸਲਰ ਗੁਰਵਿੰਦਰ ਦੀਪੂ, ਗੋਗੀ ਮੰਡੀਕਲਾਂ, ਨਵਜੋਤ ਸ਼ੈਂਟੀ, ਬਾਲੀ ਸਿੰਘ, ਕਿੰਦਾ ਸਿੰਘ ਸਮੇਤ ਵੱਡੀ ਗਿਣਤੀ ਨਗਰ ਵਾਸੀ ਹਾਜਰ ਸਨ। ਇਸ ਸਬੰਧੀ ਡੀ.ਐਸ.ਪੀ. ਮੌੜ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਰਵੱਈਆ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਸ ਮਾਮਲੇ ਦੇ ਦੋਸ਼ੀ ਥਾਣੇਦਾਰ ਖਿਲਾਫ ਕਾਰਵਾਈ ਕਰਨ ਦਾ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਸੀ।

WRITTEN BY