Skip to content
Independent perspectives. Global stories.
BREAKING

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦਾ ਫਰੀਦਕੋਟ ਪੁਹੰਚਣ ’ਤੇ ਕਾਂਗਰਸੀ ਆਗੂਆਂ ਵੱਲੋਂ ਨਿਘਾ ਸਵਾਗਤ

Share this story

ਫਰੀਦਕੋਟ, 27 ਨਵੰਬਰ (ਗੁਰਜੀਤ ਰੋਮਾਣਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਬਣ ਚੁੱਕੇ ਮੁੱਖ ਮੰਤਰੀ ਅਤੇ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਰਾਜਾ ਵੀਰਭਦਰ ਸਿੰਘ ਦਾ ਫਰੀਦਕੋਟ ਪੁਹੰਚਣ ਤੇ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਵਲੋਂ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾ ਡਾ.ਜਾਗੀਰ ਸਿੰਘ ਸੂਬਾ ਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਵੱਲੋਂ ਹੈਲੀਪੈਡ ਤੇ ਨਿਘਾ ਸਵਾਗਤ ਕੀਤਾ ਗਿਆ, ਉਹ ਫਰੀਦਕੋਟ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਭਤੀਜੇ ਟਿੱਕਾ ਭਰਤਇੰਦਰ ਸਿੰਘ ਬਰਾੜ ਦੀ ਪਹਿਲੀ ਬਰਸੀ ਵਿਚ ਸਮੂਹਿਕ ਹੋਣ ਲਈ ਪੁਹੰਚੇ ਸਨ। ਇਸ ਮੌਕੇ ਰਾਜਾ ਵੀਰਭਦਰ ਸਿੰਘ ਮੁਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਕਿਹਾ ਅਜ ਦੇਸ਼ ਨਾਜੁਕ ਸਥਿਤੀ ਵਿਚੋਂ ਗੁਜਰ ਰਿਹਾ ਹੈ ਨੋਟਬੰਦੀ ਅਤੇ ਜੀ.ਐਸ. ਟੀ ਨੇ ਦੇਸ਼ ਨੂੰ ਬਰਾਬਦੀ ਦੇ ਕੰਢੇ ਪਹੁੰਚਾ ਦਿਤਾ ਹੈ, ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ 2019 ਦੀਆਂ ਮੈਬਰ ਪਾਰਲੀਮੈਂਟ ਚੋਣਾਂ ‘ਚੋ ਭਾਰਤ ਦੀ ਜਨਤਾਂ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ ਕਿਉਂਕਿ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋ ਪੂਰੇ ਦੇਸ਼ ਦੀ ਜਨਤਾ ਨਿਰਾਸ਼ ਹੈ। ਇਸ ਮੌਕੇ ਅਮਿਤ ਜੁਗਨੂੰ ਸੈਕਟਰੀ ਪੰਜਾਬ ਕਾਂਗਰਸ, ਗੁਰਤੇਜ ਸਿੰਘ ਤੇਜਾ, ਹਰਮੇਸ਼ ਸਿੰਘ ਸੋਢੀ ਦੋਨੋ ਕੋਸਲਰ, ਡਾ ਰੇਸ਼ਮ ਸਿੰਘ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਬਲਕਰਨ ਸਿੰਘ ਨੰਗਲ ਪ੍ਰਧਾਨ ਬਲਾਕ ਯੂਥ ਕਾਂਗਰਸ ਕੋਟਕਪੂਰਾ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਪ੍ਰੀਤਮਾਲ ਸਿੰਘ ਭੰਡਾਰੀ ਜਰਨਲ ਸਕਤਰ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਗੁਪਤਾ, ਡਾ ਕੁਲਦੀਪ ਸਿੰਘ, ਅਮਿਤ ਜੁਗਨੂੰ ਸ਼ਹਿਰੀ ਆਗੂ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।

WRITTEN BY