Skip to content
Independent perspectives. Global stories.
BREAKING

ਖੇਤਰ ਅੰਦਰ ਦੋ ਸੜਕ ਹਾਦਸਿਆਂ ਵਿਚ ਪੰਜ ਦੀ ਮੌਤ-ਚਾਰ ਗੰਭੀਰ ਜ਼ਖਮੀ

Share this story

ਤਪਾ ਮੰਡੀ, 26 ਨਵੰਬਰ (ਰੋਹਿਤ ਸਿੰਗਲਾ)- ਸਥਾਨਕ ਮੁੱਖ ਮਾਰਗ ਉਪਰ ਦੋ ਵੱਖੋ ਵੱਖਰੇ ਸੜਕ ਹਾਦਸਿਆਂ ਦੋਰਾਨ ਪੰਜ ਵਿਅਕਤੀਆਂ ਦੀ ਮੌਤ ਅਤੇ ਕਈਆ ਦੇ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪਹਿਲੇ ਸੜਕ ਹਾਦਸੇ ਵਿਚਲੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਐਨ.ਆਈ ਆਰ ਪ੍ਰਵੀਨ ਕੁਮਾਰ ਅਪਣੀ ਪਤਨੀ, ਬੱਚੇ ਅਤੇ ਦੋਸ਼ਤ ਅਸੋਕ ਕੁਮਾਰ ਸਣੇ ਕਾਰ ਰਾਹੀ ਪਾਣੀਪਤ ਤੋ ਬਠਿੰਡਾ ਨੂੰ ਜਾ ਰਿਹਾ ਸੀ ਪਰੰਤੂ ਜਦ ਕਾਰ ਸਵਾਰ ਪਿੰਡ ਘੁੰਨਸ ਲਾਗੇ ਪੁੱਜਿਆ ਤਦ ਉਨ੍ਹਾਂ ਦੀ ਬੇਕਾਬੂ ਹੋੲਂੀ ਕਾਰ ਅੱਗੇ ਜਾ ਰਹੇ ਮੋਟਰਸਾਇਕਲ ਨਾਲ ਟਕਰਾ ਗਈ। ਜਿਸ ਨੂੰ ਅਮਨਦੀਪ ਸਿੰਘ ਪੁੱਤਰ ਦਰਸ਼ਨ ਵਾਸੀਅਨ ਹੰਡਿਆਇਆ ਚਲਾ ਰਿਹਾ ਸੀ ਜੋ ਹੰਡਿਆਇਆ ਤੋ ਭੁੱਚੋ ਨੂੰ ਜਾ ਰਿਹਾ ਸੀ। ਕਾਰ ਦੇ ਟਕਰਾਉਣ ਨਾਲ ਮੋਟਰਸਾਇਕਲ ਸਵਾਰ ਦੀ ਥਾ ਉਪਰ ਹੀ ਮੌਤ ਹੋ ਗਈ ਜਦਕਿ ਬੇਕਾਬੂ ਹੁੰਦੀ ਹੋਈ ਕਾਰ ਕਈ ਪਲਟੇ ਖਾ ਕੇ ਖਤਾਨਾਂ ਵਿਚ ਜਾ ਡਿੱਗੀ।
ਜਿਸ ਕਾਰਨ ਐਨ.ਆਈ.ਆਰ ਪ੍ਰਵੀਨ ਕੁਮਾਰ, ਉਸ ਦੀ ਪਤਨੀ ਰੀਤੂ ਅਤੇ ਬੱਚਾ ਮੋਟੀ ਵਿਨਾਇਕ ਦੀ ਮੋਤ ਹੋ ਗਈ ਜਦਕਿ ਘਟਨਾ ਵਿਚ ਅਸੋਕ ਕੁਮਾਰ ਪੁੱਤਰ ਹਰੀ ਕ੍ਰਿਸ਼ਨ ਜਖਮੀ ਹੋ ਗਿਆ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੇ ਵ¦ਟੀਅਰਾਂ ਨੇ ਉਕਤ ਵਿਅਕਤੀਆਂ ਨੂੰ ਚੁੱਕ ਕੇ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਮਾਮਲੇ ਸਬੰਧੀ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਪੜਤਾਲ ਕਰ ਰਹੇ ਹਨ। ਉਧਰ ਇਕ ਹੋਰ ਸੜਕ ਹਾਦਸੇ ਵਿਚ ਖੜੇ ਟਰਾਲੇ ਵਿਚ ਦੂਜੇ ਟਰਾਲੇ ਦੇ ਪਿੱਤੋ ਆ ਕੇ ਵੱਜ ਜਾਣ ਕਾਰਨ ਇਕ ਦੋ ਮੋਤ ਅਤੇ ਕਈ ਗੰਭੀਰ ਰੂਪ ਵਿਚ ਜਖਮੀ ਹੋ ਗਏ। ਹਸਪਤਾਲ ਅੰਦਰ ਜੇਰੇ ਇਲਾਜ ਵਿਕਾਸ ਬਿਸ਼ਨੋਈ ਨੇ ਦੱਸਿਆਂ ਕਿ ਉਹ ਘੋੜੇ ਟਰਾਲੇ ਰਾਹੀ ਘਰਸਾਣਾ ਮੰਡੀ (ਰਾਜਸਥਾਨ) ਤੋ ਪੀ.ਓ.ਪੀ ਭਰ ਕੇ ਲੁਧਿਆ੍ਯਣਾ ਨੂੰ ਜਾ ਰਹੇ ਸਨ ਤਦ ਅਚਾਨਕ ਹੀ ਤਪਾ ਲਾਗੇ ਟਰਾਲੇ ਦਾ ਟਾਇਰ ਫਟ ਜਾਣ ਕਾਰਨ ਜਦ ਉਹ ਕਰੀਬ ਰਾਤ 3 ਵਜੇ ਟਰਾਲੇ ਦਾ ਟਾਇਰ ਬਦਲ ਰਹੇ ਸਨ ਤਦ ਪਿਛੋ ਆ ਕੇ ਕੋਇਲੇ ਦਾ ਭਰਿਆ ਟਰਾਲਾ ਉਨ੍ਹਾਂ ਦੇ ਖੜੇ ਟਰਾਲੇ ਵਿਚ ਆ ਵੱਜਿਆ। ਜਿਸ ਕਾਰਨ ਉਸ ਦੇ ਦੂਜੇ ਸਾਥੀ ਸ਼ੁਸੀਲ ਕੁਮਾਰ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦਕਿ ਟੱਕਰ ਮਾਰਨ ਵਾਲੇ ਟਰਾਲੇ ਵਿਚਲੇ ਦੋਵੇ ਵਿਅਕਤੀ ਉਸ ਸਣੇ ਗੰਭੀਰ ਰੂਪ ਵਿਚ ਜਖਮੀ ਹੋ ਗਏ। ਘਟਨਾ ਸਬੰਧੀ ਪਤਾ ਲੱਗਦਿਆਂ ਹੀ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੇ ਵ¦ਟੀਅਰਾਂ ਨੇ ਜਖਮੀਆਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਬਰਨਾਲਾ ਲਈ ਰੈਫਰ ਕਰ ਦਿੱਤਾ। ਦੋਵੇ ਘਟਨਾਵਾਂ ਨੇ ਖੇਤਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

WRITTEN BY