Skip to content
Independent perspectives. Global stories.
BREAKING

ਦੇਸ਼ ਭਗਤ ਯੂਨੀਵਰਸਿਟੀ ਵਿਖੇ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਸਾਸ਼ਤਰ’ ’ਤੇ ਕੌਮਾਂਤਰੀ ਸੈਮੀਨਾਰ

Share this story

ਅਮਲੋਹ, 24 ਨਵੰਬਰ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਯੂਨੀਵਰਸਿਟੀ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਫਿਲਾਸਫ਼ੀ ਉਪਰ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਜੀ ਦੀ 350ਵਂੇ ਪ੍ਰਕਾਸ ਉਤਸਵ ਦੇ ਸਬੰਧ ਵਿਚ ਆਯੋਜਿਤ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਮੁਲਕਾਂ ਤੋਂ ਉਘੇ ਵਿਦਵਾਨਾਂ, ਬੁੱਧੀਜੀਵੀਆਂ, ਵੱਖ-ਵੱਖ ਯੂਨੀਵਰਸਿਟੀਆਂ ਦ ੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਕਾ ਰਣਦੀਪ ਸਿੰਘ ਐਮ.ਐਲ.ਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨੀਵਰਸਿਟੀ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਜੀ ਕੁਰਬਾਨੀ ਦੀ ਮੂਰਤ ਸਨ ਜਿੰਨ੍ਹਾਂ ਮਨੁੱਖਤਾ ਖ਼ਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਸਾਡੇ ਵਲੋਂ ਆਪਣੀ ਜ਼ਿੰਦਗੀ ਵਿਚ ਅਮਲ ਵਿਚ ਲਿਆਉਣਾ ਬੇਹੱਦ ਜਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਜ਼ਿੰਦਗੀ ਬੇਜਾਨ ਅਤੇ ਨੀਰਸ ਹੋ ਜਾਵੇਗੀ। ਇਸ ਤੋਂ ਪਹਿਲਾ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਗੁਰੂ ਜੀ ਜੀਓ ਅਤੇ ਜਿਉਣ ਦਿਓ ਵਿਚ ਵਿਸ਼ਵਾਸ਼ ਰੱਖਦੇ ਸਨ। ਮਨੁੱਖਤਾ ਨੂੰ ਬਚਾਉਣ ਲਈ ਸਾਨੂੰ ਗੁਰੂ ਜੀ ਦੀ ਫਿਲਾਸਫ਼ੀ ਨੂੰ ਅਪਣਾਉਣਾ ਹੀ ਪਵੇਗਾ। ਇਸ ਮੌਕੇ ਮੁੱਖ ਮਹਿਮਾਨ ਵਲੋਂ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਨੂੰ ਰਿਲੀਜ਼ ਕੀਤਾ ਗਿਆ। ਡਾ. ਬਹਿਸਤਾ ਸਿੰਘ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਵਿਦਵਾਨ ਡਾ. ਐਚ.ਐਸ.ਬੇਦੀ (ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਮੁੱਖ-ਵਕਤਾ ਦੇ ਤੌਰ ਤੇ ਸ਼ਿਰਕਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਪ੍ਰਕਾਸ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਹ ਅਧਿਆਤਮਕ ਗੁਰੂ, ਯੋਧਾ, ਕਵੀ ਅਤੇ  ਉਚ ਸ੍ਰੇਣੀ ਦੇ ਵਿਦਵਾਨ ਸਨ, ਜਿੰਨ੍ਹਾਂ ਨੂੰ ਭਾਰਤ ਦੀਆਂ 7 ਭਾਸ਼ਾਵਾਂ ਵਿਚ ਮੁਹਾਰਤ ਹਾਸਿਲ ਸੀ। ਡਾ. ਬਲਤੇਜ ਮਾਨ ਨੇ ਕਿਹਾ ਕਿ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਕ ਅਜਿਹੀ ਮਿਸਾਲੀ ਕੌਮ ਦੀ ਸਿਰਜਨਾ ਕਰ ਦਿੱਤੀ ਜਿਹੜੀ ਦਬੇ ਕੁਚਲੇ ਲੋਕਾਂ ਦੀ ਸਹਾਇਤਾ, ਮਹਿਲਾਵਾਂ ਦੀ ਹਿਫ਼ਾਜ਼ਤ, ਮਨੁੱਖਤਾ ਦੀ ਰੱਖਿਆ, ਦੇਸ਼ ਦੀ ਸੁਰੱਖਿਆ ਅਤੇ ਬੇਜ਼ੁਬਾਨ ਜਾਨਵਰਾਂ ਬਚਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸ ਮੌਕੇ ਯੂ.ਕੇ ਤੋਂ ਆਏ ਡਾ. ਰਜਿੰਦਰ ਸਿੰਘ ਬੋਲਾ (ਗੁਰੂ ਗ੍ਰੰਥ ਸਾਹਿਬ ਤੇ ਰਿਸਰਚ ਕਰਨ ਵਾਲੇ ਵਿਦਵਾਨ) ਨੇ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਾਨੂੰ ਇਕ ਮਸ਼ਾਲ ਵਾਂਗ ਹਨ੍ਹੇਰੇ ਵਿਚੋਂ ਬਾਹਰ ਲਿਆੳਂੁਦੀਆਂ ਹਨ। ਪ੍ਰੋ ਅੱਛਰੂ ਸਿੰਘ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਗੁਰੂ ਜੀ ਦੀਆਂ ਸਹਿਤਕ ਰਚਨਾਵਾਂ ਸਾਡੇ ਸਭ ਲਈ ਪ੍ਰੇਰਣਾ ਅਤੇ ਗਿਆਨ ਦਾ ਵੱਡਾ ਸ੍ਰੋਤ ਹਨ। ਇਸ ਹੋਰਨਾਂ ਤੋਂ ਇਲਾਵਾ ਡਾ. ਐਚ.ਐਸ. ਰੰਧਾਵਾ, ਡਾ. ਭੀਮ ਇੰਦਰ ਸਿੰਘ ਅਤੇ ਡਾ. ਸ਼੍ਰੇਆਂਸ਼ ਦਿਵੇਦੀ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।

WRITTEN BY