June 20, 2026 8:16 pm

ਪੁੱਤਰ ਦੀ ਚਾਹਤ ’ਚ ਫੁੱਫੜ ਵੱਲੋਂ ਨਾਬਾਲਗ ਭਤੀਜੀਆਂ ਨਾਲ ਜਬਰ ਜਨਾਹ

pic ਨਵੀਂ ਦਿੱਲੀ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮੁੰਬਈ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਰਹਿਣ ਵਾਲੀ ਇੱਕ ਔਰਤ ਸਭ ਮਰਿਆਦਾਵਾਂ ਭੁੱਲ ਕੇ ਲੜਕਾ ਪਾਉਣ ਦੀ ਚਾਹ ਵਿੱਚ 7 ਮਹੀਨਿਆਂ ਤੱਕ ਆਪਣੀਆਂ 3 ਨਾਬਾਲਗ ਭਤੀਜੀਆਂ ਨੂੰ ਹੀ ਆਪਣੇ ਪਤੀ ਅੱਗੇ ਪਰੋਸਦੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਨਾਬਾਲਗ ਕੁੜੀਆਂ ਦੀ ਉਮਰ ਕਰੀਬ 13, 15 ਅਤੇ 17 ਸਾਲਾਂ ਦੀ ਹੈ। ਇਹ ਤਿੰਨੇ ਆਪਣੇ ਭੂਆ ਅਤੇ ਫੁੱਫੜ ਦੇ ਘਰ ਓਸ਼ੀਵਾੜਾ ਇਲਾਕੇ ਵਿੱਚ ਰਹਿੰਦੀਆਂ ਸਨ। ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਇਹ ਪਰਿਵਾਰ 2 ਸਾਲ ਪਹਿਲਾਂ ਹੀ ਮੁੰਬਈ ਆਇਆ ਸੀ। ਇਹ ਤਿੰਨੇ ਲੜਕੀਆਂ ਆਪਣੀ ਭੂਆ ਦੀਆਂ ਦੋ ਬੱਚੀਆਂ ਦੀ ਦੇਖਭਾਲ ਵੀ ਕਰਦੀਆਂ ਸਨ। ਲੜਕੀਆਂ ਦੀ ਭੂਆ ਦੇ ਘਰ ਕੋਈ ਲੜਕਾ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਭੂਆ ਅਤੇ ਫੁੱਫੜ ਨੇ ਲੜਕਾ ਪਾਉਣ ਦੀ ਚਾਹ ’ਚ ਇਨ੍ਹਾਂ ਲੜਕੀਆਂ ਨਾਲ ਅਜਿਹੀ ਦਰਿੰਦਗੀ ਦਿਖਾਈ, ਜਿਸ ਨਾਲ ਪੂਰੀ ਇਨਸਾਨੀਅਤ ਸ਼ਰਮਸਾਰ ਹੋ ਗਈ।

ਪੀੜਤ ਭੈਣਾਂ ਮੁਤਾਬਕ ਉਨ੍ਹਾਂ ਦਾ ਫੁੱਫੜ ਲਗਾਤਾਰ 7 ਮਹੀਨਿਆਂ ਤੱਕ ਉਨ੍ਹਾਂ ਨਾਲ ਬਲਾਤਕਾਰ ਕਰਦਾ ਰਿਹਾ। ਇਸ ਘਿਣੌਨੇ ਕੰਮ ਲਈ ਭੂਆ ਖੁਦ ਇਨ੍ਹਾਂ ਲੜਕੀਆਂ ਨੂੰ ਤਿਆਰ ਕਰਕੇ ਆਪਣੇ ਪਤੀ ਕੋਲ ਭੇਜਦੀ ਸੀ। ਉਹ ਸ਼ੁਰੂਆਤ ਵਿੱਚ ਲੜਕੀਆਂ ਨੂੰ ਇਹ ਕਹਿੰਦੀ ਸੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਕੱਦ ਵਧੇਗਾ, ਉਹ ਦੇਖਣ ਵਿੱਚ ਸੁੰਦਰ ਲੱਗਣੀਆਂ ਅਤੇ ਉਨ੍ਹਾਂ ਦਾ ਵਿਆਹ ਵੀ ਕਿਸੇ ਵਧੀਆ ਜਗ੍ਹਾ ’ਤੇ ਹੋ ਜਾਵੇਗਾ, ਪਰ ਬਾਅਦ ਵਿੱਚ ਭੂਆ ਨੇ ਉਨ੍ਹਾਂ ਨੂੰ ਸਾਫ ਕਹਿ ਦਿੱਤਾ ਕਿ ਉਸ ਨੂੰ ਉਨ੍ਹਾਂ ਤੋਂ ਇੱਕ ਲੜਕਾ ਚਾਹੀਦਾ ਹੈ। ਪੀੜਤ ਲੜਕੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਭੈਣ ਅਜਿਹਾ ਕਰਨ ਤੋਂ ਮਨ੍ਹਾ ਕਰਦੀ ਸੀ ਤਾਂ ਭੂਆ ਉਸ ਨਾਲ ਕੁੱਟਮਾਰ ਕਰਦੀ ਸੀ ਅਤੇ ਕਿਸੇ ਨੂੰ ਇਸ ਬਾਰੇ ਨਾ ਦੱਸਣ ਲਈ ਕਹਿੰਦੀ ਸੀ। ਇਸ ਦੇ ਨਾਲ ਹੀ ਭੂਆ ਉਨ੍ਹਾਂ ਨੂੰ ਧਮਕੀਆਂ ਵੀ ਦਿੰਦੀ ਸੀ। ਲੜਕੀਆਂ ਨੇ ਦੱਸਿਆ ਕਿ ਆਪਣੇ ਪਤੀ ਕੋਲ ਭੇਜਣ ਤੋਂ ਪਹਿਲਾਂ ਉਹ ਕੁੜੀਆਂ ਨੂੰ ਬਲੂ ਫਿਲਮ ਵੀ ਦਿਖਾਉਂਦੀ ਸੀ। ਉਹ ਖੁਦ ਵੀ ਸ਼ਰਾਬ ਪੀਂਦੀ ਸੀ ਅਤੇ ਲੜਕੀਆਂ ਨੂੰ ਵੀ ਸ਼ਰਾਬ ਪਿਲਾਉਂਦੀ ਸੀ।
ਇੱਕ ਦਿਨ ਜਦੋਂ ਛੋਟੀ ਭੈਣ ਆਪਣੇ ਪਿਤਾ ਨੂੰ ਮਿਲਣ ਗਈ ਤਾਂ ਉੱਥੇ ਉਸ ਨੇ ਆਪਣੇ ਪਿਤਾ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਹਾਲਾਂਕਿ ਜਦੋਂ ਪਿਤਾ ਨੇ ਇਸ ਬਾਰੇ ਦੋਹਾਂ ਭੈਣਾਂ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਤਾਂ ਦੋਵੇਂ ਭੈਣਾਂ ਕੁਝ ਨਹੀਂ ਬੋਲੀਆਂ ਪਰ ਪਿਤਾ ਦੀ ਸਖਤੀ ਤੋਂ ਬਾਅਦ ਉਨ੍ਹਾਂ ਨੇ ਸਭ ਸੱਚ ਦੱਸ ਦਿੱਤਾ। ਸੱਚਾਈ ਦਾ ਪਤਾ ਲੱਗਦੇ ਹੀ ਪਿਤਾ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਆਪਣੇ ਜੀਜੇ ਸਮੀਰ ਹੁਸੈਨ ਅਤੇ ਆਪਣੀ ਭੈਣ ਰੇਸ਼ਮਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

Send this to a friend