ਆਯੁੱਧਿਆ- ਆਯੁੱਧਿਆ ਵਿਚ ਬਾਬਰੀ ਮਸਜਿਦ ਅਤੇ ਰਾਮ ਮੰਦਰ ਨੂੰ ਲੈ ਕੇ ਚਲ ਰਿਹਾ ਵਿਵਾਦ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਭਾਵੇਂ ਇਸ ਅਦਾਲਤ ਨੇ ਇਸ ਜ਼ਮੀਨ ਨੂੰ ਮਾਮਲੇ ਦੇ ਤਿੰਨੇ ਪਖਾਂ ਦੇ ਵਿਚਾਲੇ ਬਰਾਬਰ-ਬਰਾਬਰ ਵੰਡ ਦਿਤਾ ਸੀ ਪਰ ਫਿਰ ਵੀ ਕੁਝ ਪਖ ਇਸ ਦੇ ਲਈ ਰਾਜ਼ੀ ਨਹੀਂ ਹਨ, ਜਿਸ ਕਰਕੇ ਇਹ ਮਾਮਲਾ ਓਵੇਂ ਜਿਵੇਂ ਲਟਕ ਰਿਹਾ ਹੈ।ਹੁਣ ਰਾਮ ਮੰਦਰ ਮੁਦੇ ‘ਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵਡਾ ਬਿਆਨ ਦਿਤਾ ਹੈ। ਕਰਨਾਟਕ ਦੇ ਉਡੁਪੀ ਵਿਚ ਚਲ ਰਹੀ ਧਰਮ ਸੰਸਦ ਦੇ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿ ਰਾਮ ਜਨਮ ਭੂਮੀ ‘ਤੇ ਸਿਰਫ਼ ਰਾਮ ਮੰਦਰ ਹੀ ਬਣੇਗਾ। ਸੁਪਰੀਮ ਕੋਰਟ ਵਿਚ 5 ਦਸੰਬਰ ਤੋਂ ਆਯੁਧਿਆ ਮਾਮਲੇ ‘ਤੇ ਆਖ਼ਰੀ ਸੁਣਵਾਈ ਹੋਣ ਜਾ ਰਹੀ ਹੈ ਅਤੇ ਉਸ ਤੋਂ ਪਹਿਲਾਂ ਭਾਗਵਤ ਦੇ ਇਸ ਬਿਆਨ ਦੇ ਅਲਗ-ਅਲਗ ਮਾਇਨੇ ਕਢੇ ਜਾ ਰਹੇ ਹਨ।
ਰਾਮ ਜਨਮ ਭੂਮੀ ’ਤੇ ਸਿਰਫ਼ ਰਾਮ ਮੰਦਰ ਹੀ ਬਣੇਗਾ : ਭਾਗਵਤ



