ਜਦੋਂ ਵੀ ਕਿਸੇ ਗਰੀਬ ’ਤੇ ਮੁਸੀਬਤ ਆਉਂਦੀ ਹੈ ਤਾਂ ਮਨ ਨੂੰ ਬਹੁਤ ਵਡੀ ਠੇਸ ਪਹੁੰਚਦੀ ਹੈ। ਮਨ ਹੀ ਮਨ ਅੰਦਰ ਸੋਚਦਾ ਹੁੰਨਾ ਕਿ ਕਿਵੇਂ ਨਾ ਕਿਵੇਂ ਇੰਨ੍ਹਾਂ ਗਰੀਬਾਂ ਦੇ ਮੋਡੇ ਨਾਲ ਮੋਡਾ ਲਾ ਕਿ ਖੜਿਆ ਜਾਵੇ, ਪਰ ਮੈਂ ਇਕਲਾ ਕੁਝ ਨਹੀਂ ਕਰ ਸਕਦਾ ਜਦੋਂ ਇਕ ਨਾਲ ਵੀਰ ਹੋਰ ਆਕੇ ਖੜ ਜਾਂਦਾ ਹੈ ਤਾਂ ਇਕ ਤੇ ਇਕ ਗਿਆਰਾਂ ਬਣ ਜਾਂਦੇ ਹਨ, ਬਸ ਇਸੇ ਹੌਸਲੇ ਨਾਲ ਤੁਹਾਡੇ ਸਾਰੇ ਰਬ ਵਰਗੇ ਵੀਰਾਂ ਅਗੇ ਇਕ ਫਰਿਆਦ ਲੈਕੇ ਆਇਆ ਹਾਂ ਉਮੀਦ ਹੀ ਨਹੀਂ ਬਲਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਪਾਂ ਸਾਰੇ ਰਲ ਮਿਲ ਕਿ ਇਸ ਦੁਖ ਨੂੰ ਦੂਰ ਕਰ ਸਕਦੇ ਹਾਂ। ਦਸਣਯੋਗ ਹੈ ਕਿ ਸਾਦਿਕ ਦੇ ਇਕ ਬੇਹਦ ਗਰੀਬ ਪਰਿਵਾਰ ’ਤੇ ਬਹੁਤ ਵਡਾ ਦੁਖਾ ਦਾ ਪਹਾੜ ਡਿਗਾ ਹੈ। ਹੋਇਆ ਇੰਝ ਕਿ ਪਿਛਲੇ ਦਿਨੀ ਸਾਦਿਕ ਦੇ ਵਸਨੀਕ ਜਜ ਸਿੰਘ ਦਾ ਪੁਤਰ ਗੁਰਮੀਤ ਸਿੰਘ ਅਤੇ ਉਸ ਦੀ ਘਰ ਵਾਲੀ ਰਜਨੀ ਅਤੇ ਉਨ੍ਹਾਂ ਦਾ ਨੰਨ੍ਹਾਂ ਫਰਜ਼ੰਦ ਗੁਰਨੂਰ ਨਾਲ ਤਿੰਨੋਂ ਮੋਟਰਸਾਇਕਲ ’ਤੇ ਸਾਦਿਕ ਤੋਂ ਆਪਣੇ ਕਿਸੇ ਕਰੀਬੀ ਰਿਸਤੇਦਾਰ ਨੂੰ ਮਿਲਣ ਲਈ ਮਮਦੋਟ ਲਾਗਲੇ ਪਿੰਡ ਜੋਧਪੁਰ ਜਾ ਰਹੇ ਸਨ ਤੇ ਅਚਾਨਿਕ ਹੀ ਜਦੋਂ ਉਹ ਪਿੰਡ ਸੰਗਰਾਹੂਰ ਪਹੁੰਚੇ ਤਾਂ ਉਨ੍ਹਾਂ ਦਾ ਟ੍ਰੈਕਟਰ ਟਰਾਲੀ ਨਾਲ ਐਸਾ ਭਿਆਨਕ ਐਕਸੀਡੈਟ ਹੋਇਆ ਜਿਸ ਨੂੰ ਵੇਖਿਆ ਨਹੀਂ ਸੀ ਜਾ ਰਿਹਾ, ਤੁਰੰਤ ਹੀ ਇੰਨ੍ਹਾਂ ਜਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਲਜਾਇਆ ਗਿਆ, ਜਿਥੇ ਗੁਰਮੀਤ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿਤਾ ਜਿਸ ਨਾਲ ਗੁਰਮੀਤ ਦਾ ਇਕ ਪਟ ਟੁਟਿਆ ਸੀ, ਬਾਂਹ ਟੁਟੀ ਸੀ ਅਤੇ ਸਿਰ ’ਚ ਕਾਫ਼ੀ ਜਿਆਦਾ ਸਟ ਸੀ, ਜਿਸ ਕਰਕੇ ਅਜ 20 ਦਿਨ ਬੀਤ ਜਾਣ ਤੇ ਵੀ ਨਹੀਂ ਬੋਲ ਸਕਿਆ ਅਤੇ ਉਸ ਦੀ ਪਤਨੀ ਰਜਨੀ ਦਾ ਮੋਡਾ ਟੁਟਿਆ ਸੀ ਅਤੇ ਬੇਟੇ ਗੁਰਨੂਰ ਦਾ ਪਟ ਟੁਟਿਆ ਸੀ, ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਅਪ੍ਰੇਸ਼ਨ ਹੋ ਚੁਕਾ ਹੈ। ਇੰਨ੍ਹਾਂ ਤਿੰਨਾਂ ਮਰੀਜਾਂ ਦਾ ਕੁਲ ਖਰਚਾ ਕਰੀਬ 4 ਤੋਂ 5 ਲਖ ਰੁਪੈ ਆਉਂਣ ਦਾ ਅਨੁਮਾਨ ਹੈ। ਸਾਦਿਕ ਵਿਖੇ ਹੀ ਬੀਜ ਭੰਡਾਰ ਦੀ ਦੁਕਾਨ ’ਤੇ ਨੌਕਰੀ ਕਰਕੇ ਗੁਰਮੀਤ ਸਿੰਘ ਆਪਣੇ ਗਰੀਬ ਪਰਿਵਾਰ ਦਾ ਤੋਰੀ ਫੁਲਕਾ ਚਲਾ ਰਿਹਾ ਸੀ, ਪਰ ਦੋਸਤੋ ਰਬ ਨੂੰ ਪਤਾ ਨਹੀਂ ਕੀ ਮਨਜੂਰ ਹੈ ਜੋ ਇਸ ਗਰੀਬ ਤੇ ਇੰਨ੍ਹੇ ਵਡੇ ਦੁਖਾਂ ਦੇ ਪਹਾੜ ਡਿਗ ਰਹੇ ਹਨ। ਆਪਾਂ ਨੂੰ ਪਤਾ ਹੈ ਕਿ ਇੰਨ੍ਹੇ ਵਡੇ ਸ਼ਹਿਰਾ ’ਚ ਇਲਾਜ ਕਰਵਾਉਣਾ ਕੋਈ ਸੌਖੀ ਗਲ ਨਹੀਂ ਹੈ, ਜਿਸ ਪਰਿਵਾਰ ਤੇ ਇੰਨ੍ਹੀ ਜਿਆਦਾ ਗਰੀਬੀ ਹੈ ਕਿ ਦੋ ਵਕਤ ਦੀ ਰੋਟੀ ਖਾਣ ਨੂੰ ਵੀ ਕਈ ਵਾਰ ਘਰ ’ਚ ਰਾਸ਼ਨ ਉਪਲਭਦ ਨਹੀਂ ਹੁੰਦਾ ਉਸ ਗਰੀਬ ਕੋਲ ਇੰਨ੍ਹਾ ਮਹਿੰਗਾ ਇਲਾਜ ਕਰਵਾਉਣ ਲਈ ਇੰਨ੍ਹੇ ਪੈਸੇ ਕਿਥੋਂ ਆਉਣਗੇ। ਦਸਣਯੋਗ ਹੈ ਅਜ ਤੋਂ ਕਰੀਬ 9 ਕੁ ਮਹੀਨੇ ਪਹਿਲਾਂ ਗੁਰਮੀਤ ਸਿੰਘ ਦੇ ਵਡੇ ਭਰਾ ਦਾ ਵੀ ਐਕਸੀਡੈਂਟ ਹੋਇਆ ਸੀ ਜੋ ਅਜੇ ਤਕ ਵੀ ਸਹੀ ਤਰੀਕੇ ਨਾਲ ਤੁਰ ਫਿਰ ਨਹੀਂ ਸਕਦਾ। ਉਸ ਤੋਂ ਬਾਅਦ ਗੁਰਮੀਤ ਸਿੰਘ ਦੇ ਖੁਦ ਉਪਰ ਜ਼ਿਮੇਵਾਰੀ ਹੋਰ ਵੀ ਭਾਰੀ ਹੋ ਗਈ। ਦੋਸਤੋ ਮੇਰੀ ਆਪ ਸਭ ਅਗੇ ਹਥ ਬੰਨ੍ਹ ਕੇ ਬੇਨਤੀ ਹੈ ਕਿ ਜਿੰਨ੍ਹਾ ਵੀ ਹੋ ਸਕੇ ਆਪਣੀ ਹੈਸੀਅਤ ਮੁਤਾਬਿਕ ਇਸ ਗਰੀਬ ਦੀ ਮਦਦ ਕਰੀਏ ਤਾਂ ਜੋ ਆਪਣੀ ਕੀਮਤੀ ਜ਼ਿੰਦਗੀ ਨਾਲ ਲੜ ਰਹੇ ਗੁਰਮੀਤ ਸਿੰਘ ਨੂੰ ਨਵੀਂ ਜਿੰਦਗੀ ਮਿਲ ਸਕੇ ਅਤੇ ਠੀਕ ਹੋ ਕਿ ਆਪਣੇ ਗਰੀਬ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਜਿਸ ਵੀਰ ਨੇ ਮਦਦ ਕਰਨੀ ਹੋਵੇ ਤਾਂ ਗੁਰਮੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਦੇ ਪੀ.ਐਨ.ਬੀ ਬੈਂਕ ਖਾਤਾ ਨੰ: 7526001700002299 ਮਦਦ ਕਰ ਸਕਦਾ ਹੈ ਗੁਲਜ਼ਾਰ ਮਦੀਨਾ ਪਤਰਕਾਰ ਪੰਜਾਬ ਟਾਇਮਜ਼ ਸੰਪਰਕ: 94174-48786
ਸਾਦਿਕ ਦੇ ਬੇਹਦ ਗਰੀਬ ਪਰਿਵਾਰ ’ਤੇ ਡਿਗਾ ਦੁਖਾਂ ਦਾ ਪਹਾੜ -ਦਾਨੀ ਵੀਰਾਂ ਦੀ ਕਰ ਰਹੇ ਨੇ ਉਡੀਕ-



