ਸਮਾਣਾ, 23 ਨਵੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਨੋਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੰਦੇ ਮਾਤਰਮ ਕਲੱਬ ਵੱਲੋਂ ਪ੍ਰਧਾਨ ਦੀਪਕ ਪਾਠਕ ਦੀ ਪ੍ਰਧਾਨਗੀ ਵਿਚ ਸਥਾਨਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵਿਸ਼ਵਪ੍ਰਤਾਪ ਸਿੰਘ ਦੇ ਸਹਿਯੋਗ ਨਾਲ 63ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਕਟਰ ਜੋਹਰੀ ਗਰੁੱਪ ਆਫ ਇੰਸਟਿਚਿਊਟ ਦੇ ਚੇਅਰਮੈਨ ਡਾ: ਕੇ.ਕੇ. ਜੋਹਰੀ ਅਤੇ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਸਿੰਘ ਖੇੜਕੀ ਨੇ ਆਪਣੇ ਕਰ-ਕਮਲਾ ਰਾਹੀ ਕੀਤਾ। ਕੈਂਪ ਚ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਤੋਂ ਡਾ: ਅਪੂਰਬਾ ਦੀ ਅਗਵਾਈ ਵਿਚ ਪਹੁੰਚੀ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਤੋਂ 42 ਯੂਨੀਟ ਖੂਨ ਇਕੱਤਰ ਕੀਤਾ। ਇਸ ਮੌਕੇ ਡਾ: ਜੋਹਰੀ ਤੇ ਸੁਰਿੰਦਰ ਸਿੰਘ ਖੇੜਕੀ ਨੇ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਖਿਆ ਕਿ ਖੂਨ ਦਾਨ ਇਕ ਮਹਾਨ ਦਾਨ ਹੈ। ਇਸ ਮੌਕੇ ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ। ਕੈਂਪ ਦੌਰਾਨ ਕਲੱਬ ਵੱਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸ ਮੌਕੇ ਬਾਬਾ ਜੱਸਾ ਸਿੰਘ,ਬਾਬਾ ਸਤਨਾਮ ਸਿੰਘ ਹੈਡ ਗ੍ਰੰਥੀ, ਦਲਜੀਤ ਸਿੰਘ ਪੰਜਰਥ, ਸੁਭਾਸ਼ ਮਿੱਤਲ,ਡਾ: ਰਵਿੰਦਰ ਕੁਮਾਰ, ਕ੍ਰਿਸ਼ਨ ਠੇਕੇਦਾਰ,੍ਰਮੋਨੂੰ ਅਜ਼ਾਦ,ਗਿਆਨ ਸੋਹੀ, ਅਰਸ਼ ਸਾਥੀ,ਦੀਪਾਸ਼ੂ ਪਾਠਕ,ਬੇਅੰਤ ਸਿੰਘ ਕੋਠੀਵਾਲੇ, ਨੰਬਰਦਾਰ ਬੇਅੰਤ ਸਿੰਘ ਚੀਮਾ,ਬਲਵਿੰਦਰ ਬੱਬੀ ਆਦਿ ਵੀ ਹਾਜ਼ਰ ਸਨ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੰਦੇ ਮਾਤਰਮ ਕਲੱਬ ਸਮਾਣਾ ਵੱਲੋਂ 63ਵਾਂ ਖੂਨਦਾਨ ਕੈਂਪ



