ਮੋਰਿੰਡਾ, 23 ਨਵੰਬਰ- ਜ਼ਿਲ੍ਹਾ ਪੁਲਿਸ ਮੁੱਖੀ ਰਾਜ ਬਚਨ ਸੰਧੂ ਦੀਆਂ ਹਦਾਇਤਾਂ ਅਨੁਸਾਰ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਥਾਣਾ ਮੁੱਖੀ ਮੋਰਿੰਡਾ ਵੱਲੋਂ ਪ੍ਰਾਪਤ ਸ਼ਿਕਾਇਤਾਂ ਵਿੱਚੋਂ ਬਾਕੀ ਰਹਿੰਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਥਾਣਾ ਮੋਰਿੰਡਾ ਵਿੱਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਰੀ ਦਿੰਦਿਆਂ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ. ਰੂਪਨਗਰ ਦੇ ਨਿਰਦੇਸ਼ਾਂ ਅਨੁਸਾਰ ਸ਼ਿਕਾਇਤ ਕਰਤਾਵਾਂ ਅਤੇ ਜਿਨ੍ਹਾਂ ਵਿੱਰੁਧ ਸ਼ਿਕਾਇਤ ਦਿੱਤੀ ਗਈ ਹੈ ਨੂੰ ਇੱਕੋ ਸਮੇਂ ਬੁਲਾ ਕੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਅਤੇ ਪਿਆਰ ਨਾਲ ਮਸਲਿਆਂ ਦੇ ਨਿਪਟਾਰੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਥਾਣਾ ਮੋਰਿੰਡਾ ਨੂੰ ਪ੍ਰਾਪਤ ਹੋਈਆਂ ਦਰਖ਼ਾਸਤਾਂ ਵਿੱਚੋਂ ਜਿਆਦਾਤਰ ਸ਼ਿਕਾਇਤਾਂ ਦਾ ਹੱਲ੍ਹ ਦੋਵੇਂ ਧਿਰਾਂ ਦਾ ਸਮਝੋਤਾ ਕਰਵਾ ਕੇ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਸਿਟੀ ਪੁਲਿਸ ਚੋਕੀ ਇੰਚਾਰਜ ਮੋਰਿੰਡਾ, ਏ.ਐਸ.ਆਈ. ਮਲਕੀਤ ਸਿੰਘ, ਏ.ਐਸ.ਆਈ. ਸੁਖਜਿੰਦਰ ਸਿੰਘ , ਏ.ਐਸ.ਆਈ. ਨਰਿੰਦਰ ਸਿੰਘ, ਹੋਲਦਾਰ ਸੀਤਾ ਰਾਮ ਮੁੱਖ ਮੁਨਸ਼ੀ ਥਾਣਾ ਮੋਰਿੰਡਾ, ਹੋਲਦਾਰ ਸੋਹਣ ਸਿੰਘ ਅਤੇ ਹੋਲਦਾਰ ਭਾਗ ਸਿੰਘ ਸਮੇਤ ਹਰਜੀਤ ਸਿੰਘ ਢੋਲਣਮਾਜਰਾ, ਸੁਖਵਿੰਦਰ ਸਿੰਘ ਪੱਪੂ ਮੂੰਡੀਆਂ, ਹਰਬੰਸ ਸਿੰਘ ਕਾਲਾ, ਦਰਸ਼ਨ ਸਿੰਘ ਸ਼ਾਦੀਪੁਰ, ਰਾਜਪ੍ਰੀਤ ਸਿੰਘ ਰਾਜੀ, ਸੁਰਜੀਤ ਸਿੰਘ ਸਰਪੰਚ ਤਾਜਪੁਰਾ , ਡਾ. ਜਸਵਿੰਦਰ ਸਿੰਘ ਹੀਰਾ ਅਤੇ ਸੁਖਦੇਵ ਸਿੰਘ ਸੁੱਖਾ ਮੰਡੇਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।
ਡੀ.ਐਸ.ਪੀ. ਸ. ਵਿਰਕ ਦੀ ਅਗਵਾਈ ’ਚ ਥਾਣਾ ਮੋਰਿੰਡਾ ਨੂੰ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ



