ਬਰੇਟਾ, 23 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ)- ਬਾਬਾ ਪ੍ਰਦੀਪ ਸਿੰਘ ਅਕਲੀਆਂ ਚਾਂਦਪੁਰਾ ਵਾਲੇ ਪ੍ਰਮੁੱਖ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੀ ਅਗਵਾਈ ਵਿੱਚ ਪਿੰਡ ਚਾਂਦਪੁਰਾ, ਕਾਹਨਗੜ੍ਹ, ਕਾਲੀਆ, ਜਾਖਲ ਆਦਿ ਪਿੰਡਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ।ਉਪਰੋਕਤ ਸਮਾਗਮ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ। ਜਿਸ ਤਹਿਤ ਸਵੇਰ ਸਾਰ ਅਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਤੋਂ ਇਲਾਵਾ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।ਇਹ ਸਮਾਗਮ ਸਵੇਰ ਚਾਰ ਵਜੇ ਤੋਂ ਵੱਖ ਵੱਖ ਥਾਂਵਾਂ ਤਹਿਤ ਦਸ ਵਜੇ ਤੱਕ ਕੀਤੇ ਗਏ। ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵਾਲਿਆਂ ਨੇ ਸੰਗਤਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਸੰਸਾਰ ਦਾ ਇੱਕੋ ਇੱਕ ਸਿੱਖ ਧਰਮ ਹੈ ਜੋ ਸਰਬਤ ਦਾ ਭਲਾ ਮੰਗਦਾ ਹੈ।ਹਰ ਸਿੱਖ ਲਈ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਆਪਣੇ ਜੀਵਨ ਦਾ ਮੁੱਖ ਅੰਗ ਹੈ। ਜੋ ਕਿ ਸਰਬਤ ਦਾ ਭਲਾ ਮੰਗੇ ਬਿਨਾਂ ਪੂਰੀ ਨਹੀਂ ਹੁੰਦੀ।ਜਿਸ ਦੀ ਮਿਸਾਲ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦ ਧਰਮ ਨੂੰ ਬਚਾਉਣ ਲਈ ਦਿੱਤੀ ਬੇਮਿਸਾਲ ਸ਼ਹਾਦਤ ਤੋਂ ਮਿਲਦੀ ਹੈ।ਇਸ ਲਈ ਸਾਨੂੰ ਗੁਰਬਾਣੀ ਉਪਦੇਸ਼ ਤੇ ਚੱਲਦਿਆਂ ਇੱਕ ਚੰਗੇ ਧਾਰਮਿਕ ਅਤੇ ਸਮਾਜਿਕ ਇਨਸਾਨ ਬਣਨ ਲਈ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿੰਦਿਆਂ ਆਪਸੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਨਾ ਕਿ ਅਸੀਂ ਸਿਆਸੀ ਰਾਜਨੀਤਕ ਲੋਕਾਂ ਦੀਆਂ ਭਾਈ ਮਾਰੂ ਨੀਤੀਆਂ ਵਿੱਚ ਫਸ ਕੇ ਇੱਕ ਦੂਜੇ ਧਰਮ ਪ੍ਰਤੀ ਨਫ਼ਰਤ ਕਰੀਏ।ਤਦ ਹੀ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਤੀ ਸ਼ਹਾਦਤ ਨੂੰ ਸਮਰਪਿਤ ਹੋ ਸਕਦੇ ਹਾਂ। ਇਸ ਸਮੇਂ ਦੀਪ ਸਿੰਘ ਜਾਖਲ, ਗੁਰਦੀਪ ਸਿੰਘ ਹੈਡ ਗ੍ਰੰਥੀ, ਰਘਵੀਰ ਸਿੰਘ ਹੈਡ ਗ੍ਰੰਥੀ ਕਾਹਨਗੜ੍ਹ, ਨਛੱਤਰ ਸਿੰਘ ਖਾਲਸਾ, ਰਾਜਵੀਰ ਸਿੰਘ ਕਾਹਨਗੜ੍ਹ, ਜਰਨੈਲ ਸਿੰਘ, ਗੁਰਨਾਮ ਸਿੰਘ, ਸੰਤ ਸਿੰਘ ਚਾਂਦਪੁਰਾ ਵੀ ਮੌਜੂਦ ਸਨ।
ਸੰਸਾਰ ਦਾ ਇੱਕੋ ਇੱਕ ਸਿੱਖ ਧਰਮ ਜੋ ਸਰਬਤ ਦਾ ਭਲਾ ਮੰਗਦੈ : ਬਾਬਾ ਚਾਂਦਪੁਰਾ



