ਅਮਰਗੜ੍ਹ, 23 ਨਵੰਬਰ (ਸੁਖਵਿੰਦਰ ਸਿੰਘ ਅਟਵਾਲ)- ਆਮ ਆਦਮੀ ਪਾਰਟੀ ਵੱਲੋਂ ਨਵੇਂ ਜਥੇਬੰਧਕ ਢਾਂਚੇ ਦੌਰਾਨ ਹਲਕਾ ਅਮਰਗੜ੍ਹ ਵਿੱਚੋਂ ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਲੋਕ ਇਨਸਾਫ ਪਾਰਟੀ ਦੇ ਹਲਕਾ ਅਮਰਗੜ੍ਹ ਦੇ ਇਨਚਾਰਜ਼ ਪ੍ਰੋ:ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋ:ਗੱਜਣਮਾਜਰਾ ਨੇਂ ਜਿੱਥੇ ’ਆਪ’ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਉਥੇ ਹੀ ਉਨ੍ਹਾਂ ਪੰਜਾਬ ਅੰਦਰਲੀ ਕੈਪਟਨ ਸਰਕਾਰ ਵਿਰੋਧ ਰੱਜਕੇ ਭੜਾਸ ਕੱਢੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ਼ ਚੋਣਾਂ ਦੋਰਾਨ ਕੀਤੇ ਵਾਅਦੇ ਹਵਾ ਹੋ ਚੁੱਕੇ ਹਨ।ਪੰਜਾਬ ਦੀਆਂ ਧੀਆਂ ਨੂੰ 51 ਹਜ਼ਾਰ ਰੁਪੈ ਦਾ ਸ਼ਗਨ ਦੇਣ ਵਾਲੀ ਕੈਪਟਨ ਸਰਕਾਰ ਹੁਣ 15 ਹਜ਼ਾਰ ਵੀ ਨਹੀਂ ਦੇ ਪਾ ਰਹੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਨ ਪੁੱਜਕੇ ਦੁਖੀ ਹੋ ਚੁੱਕੇ ਹਨ ਅਤੇ ਹੁਣ ਰਹਿ ਕਹਿਕੇ ਪਛਤਾ ਰਹੇ ਹਨ।ਇਸ ਮੌਕੇ ਪ੍ਰੋ: ਗੱਜਣਮਾਜਰਾ ਨੇਂ ਨਵ-ਨਿਯੁਕਤ ਜਿਲ੍ਹਾ ਮੀਤ ਪ੍ਰਧਾਨ ਗੁਰਦੀਪ ਸਿੰਘ ਨਿਆਮਤਪੁਰ, ਜਗਦੀਪ ਸਿੰਘ ਕੰਗਣਵਾਲ ਜਿਲ੍ਹਾ ਜੁਆਇੰਟ ਸਕੱਤਰ,ਚਮਕੌਰ ਸਿੰਘ ਕੰਗਣਵਾਲ ਜੁਆਇੰਟ ਸਕੱਤਰ, ਡਾ:ਅਸ਼ਵਨੀ ਕੁਮਾਰ ਬਾਗੜੀਆਂ ਜਿਲ੍ਹਾ ਜੁਆਇੰਟ ਸਕੱਤਰ,ਕੇਵਲ ਸਿੰਘ ਜਾਗੋਵਾਲ ਬਲਾਕ ਪ੍ਰਧਾਨ ਅਮਰਗੜ੍ਹ 1, ਸੁਖਪਾਲ ਸਿੰਘ ਧੀਰੋਮਾਜਰਾ ਬਲਾਕ ਪ੍ਰਧਾਨ ਅਮਰਗੜ੍ਹ 2, ਮਹਿੰਦਰ ਸਿੰਘ ਬਿੱਲੂ ਮਾਜਰੀ ਪ੍ਰਧਾਨ ਬਲਾਕ ਅਹਿਮਦਗੜ੍ਹ ਨੂੰ ਸਿਰਪਾਓੁ ਪਾਕੇ ਸਨਮਾਨਿਤ ਕੀਤਾ।ਇਸ ਮੌਕੇ ਨਜ਼ੀਰ ਮੁਹੰਮਦ ਓਪੋਕੀ, ਜਥੇਦਾਰ ਨਰੰਗ ਸਿੰਘ ਲਾਡੇਵਾਲ, ਹਰਵਿੰਦਰ ਸਿੰਘ ਨਿਆਮਤਪੁਰ,ਹਰਬੰਸ ਸਿੰਘ ਮਿੱਠੂ ਭੁਰਥਲਾ ਮੰਡੇਰ,ਅਮਰ ਸਿੰਘ ਭੁਰਥਲਾ,ਚਮਕੌਰ ਸਿੰਘ ਅਮਰਗੜ੍ਹ,ਗੈਬੀ ਅਮਰਗੜ੍ਹ ਅਤੇ ਕੰਵਲਜੀਤ ਸਿੰਘ ਬਾਗੜੀਆਂ ਹਾਜ਼ਰ ਸਨ।
ਕੈਪਟਨ ਦੇ ਵਾਅਦਿਆਂ ਦੀ ਨਿਕਲੀ ਫੂਕ : ਪ੍ਰੋ. ਗੱਜਣਮਾਜਰਾ



