ਸ੍ਰੀ ਚਮਕੌਰ ਸਾਹਿਬ, 23 ਨਵੰਬਰ, (ਅਮਰਜੀਤ ਸਿੰਘ ਕਲਸੀ)- ਪਿੰਡ ਸੈਦਪੁਰ ਵਿਖੇ 22ਵਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਸੇਵਾਦਾਰ ਗੁਰਤੇਜ ਸਿੰਘ ਭਟੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਲਾ ਹਰ ਸਾਲ ਸਾਂਈ ਭਜਨ ਸ਼ਾਹ ਜੀ ਜੱਸੋਵਾਲ ਵਾਲਿਆ ਦੀ ਪ੍ਰੇਰਨਾਂ ਅਤੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੇਲੇ ਵਿੱਚ ਚਾਦਰ ਚੜ੍ਹਾਉਣ ਦੀ ਰਸਮ ਸ: ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ‘‘ ਤਕਨੀਕੀ ਸਿੱਖਿਆ ’’ ਅਤੇ ਹੋਰ ਸੇਵਾਦਾਰਾਂ ਦੁਆਰਾ ਸਤਿਕਾਰ ਅਤੇ ਸ਼ਰਧਾ ਨਾਲ ਅਦਾ ਕੀਤੀ ਗਈ। ਇਸ ਤੋਂ ਉਪਰੰਤ ਮੇਲੇ ਵਿੱਚ ਪਹੁੰਚੇ ਉੱਘੇ ਗਾਇਕਾਂ ਅਤੇ ਕਵਾਲਾਂ ਮੀਤ ਮਲਕੀਤ, ਬਲਵੀਰ ਰਾਏ-ਮਿਸ ਸਬਨਮ ਖੰਨਾ, ਲਖਵਿੰਦਰ ਲੱਕੀ, ਬਿੰਦਰ ਸੈਦਪੁਰੀਆ, ਕਮੇਡੀਅਨ ਜਸਪਾਲ ਹੰਸ, ਮਿਊਜ਼ਿਕ ਡਾਇਰੈਕਟਰ ਬੱਬੂ ਸਮਰਾਲਾ, ਰਾਜੀ ਮਕੜੌਨਾ ਅਤੇ ਕਰਨੈਲ ਸਿਵੀਆ ਆਦਿ ਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਧਾਰਮਿਕ ਗੀਤਾਂ ਨਾਲ ਪੀਰਾਂ ਦਾ ਗੁਣਗਾਨ ਕੀਤਾ। ਮੇਲੇ ਦੇ ਪ੍ਰਬੰਧਕਾਂ ਵਿੱਚੋਂ ਸਰਬਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਦੇ ਨਾਲ ਨਵਰੀਤ ਸਿੰਘ ਵਿਰਕ ਡੀ. ਐਸ. ਪੀ. ਸ਼੍ਰੀ ਚਮਕੌਰ ਸਾਹਿਬ, ਸ: ਨੇਤਰ ਸਿੰਘ ਪੀ. ਏ. ਟੂ ਮੰਤਰੀ, ਨਿਰਵੈਰ ਸਿੰਘ ਬਿੱਲਾ ਭੂਰੜੇ ਪੀ. ਏ. ਅਤੇ ਦਫਤਰ ਇੰਚਾਰਜ ਚਰਨਜੀਤ ਸਿੰਘ ਚੰਨੀ ਅਤੇ ਜੀਤਾ ਚੂਹੜ ਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਬਖਸ਼ੀਸ਼ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਸਮੂਹ ਨਗਰ ਪੰਚਾਇਤ ਮੈਂਬਰ ਪਿੰਡ ਸੈਦਪੁਰ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਸ਼ਰਧਾ ਅਤੇ ਸਤਿਕਾਰ ਨਾਲ ਮੇਲੇ ਵਿੱਚ ਹਾਜ਼ਰੀ ਲਗਵਾਈ। ਮੇਲੇ ਵਿੱਚ ਪਹੁੰਚੀ ਸਮੂਹ ਸੰਗਤ ਲਈ ਜਲੇਬੀਆਂ ਦਾ ਅਤੁੱਟ ¦ਗਰ ਵੀ ਵਰਤਾਇਆ ਗਿਆ।
ਪਿੰਡ ਸੈਦਪੁਰ ਵਿਖੇ 22ਵਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ



