ਜਨਧਨ, ਆਧਾਰ ਅਤੇ ਮੋਬਾਇਲ ਨਾਲ ਘਟਿਆ ਭ੍ਰਿਸ਼ਟਾਚਾਰ
ਨਵੀਂ ਦਿੱਲੀ, 23 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿਲੀ ਵਿਚ ਸਾਈਬਰ ਸਪੇਸ ਉਤੇ 5ਵੇਂ ਸੰਸਾਰਿਕ ਸਮੇਲਨ ਦਾ ਉਦਘਾਟਨ ਕੀਤਾ।ਇਸ ਮੌਕੇ ਉਤੇ ਸ੍ਰੀ ਮੋਦੀ ਨੇ ਈ-ਗਵਰਨੈਂਸ ਮੋਬਾਈਲ ਐਪ ਉਮੰਗ ਲਾਂਚ ਕੀਤੀ। ਮੌਕੇ ਉਤੇ ਪ੍ਰਧਾਨਮੰਤਰੀ ਨੇ ਕਿਹਾ ਕਿ ਜਨਧਨ ਬੈਂਕ ਖਾਤਿਆਂ, ਆਧਾਰ ਅਤੇ ਮੋਬਾਇਲ ਦੇ ਕਾਰਨ ਦੇਸ਼ ਵਿੱਚ ਭ੍ਰਿਸ਼ਟਾਚਾਰ ਘਟਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਇਬਰ ਸਪੇਸ ਨੂੰ ਅੱਤਵਾਦ ਦਾ ਅੱਡਾ ਨਹੀਂ ਬਣਨ ਦਿੱਤਾ ਜਾਣਾ ਚਾਹਿਦਾ ਅਤੇ ਇਸ ਲਈ ਸਾਰੇ ਦੇਸ਼ਾਂ ਨੂੰ ਰਲ ਮਿਲ ਕੇ ਕੰਮ ਕਰਨਾ ਹੋਵੇਗਾ। ਅਸੀ 70 ਦਹਾਕੇ ਦੇ ਵਡੇ – ਵਡੇ ਆਕਾਰ ਦੇ ਕੰਪਿਊਟਰ ਯਾਦ ਕਰਦੇ ਹਾਂ। ਭਾਰਤ ਦਾ ਮੁਕਾਬਲਾ ਇਸ ਮਾਮਲੇ ਵਿਚ ਵਿਕਸਿਤ ਦੇਸ਼ਾਂ ਨਾਲ ਹੈ। ਮੋਬਾਈਲ ਫੋਨ ਹੁਣ ਡਾਟਾ ਸਟੋਰੇਜ ਅਤੇ ਕੰਮਿਊਨਿਕੇਸ਼ਨ ਦਾ ਸਭ ਤੋਂ ਵਡਾ ਟੂਲ ਹੈ।ਦਸ ਦੇਈਏ ਕਿ ਇਹ ਪ੍ਰਸਿਧ ਸਮੇਲਨ ਟੈਕਨਾਲੋਜੀ ਦੇ ਸੰਸਾਰ ਨਾਲ ਸਬੰਧਤ ਪਹਿਲੂਆਂ ਉਤੇ ਚਰਚਾ ਕਰਨ ਲਈ ਪ੍ਰਮੁਖ ਹਿਸੇਦਾਰਾਂ ਨੂੰ ਇਕਠਾ ਕਰਦਾ ਹੈ। ਇਸ ਸਮੇਲਨ ਵਿਚ ਲਗਭਗ 124 ਦੇਸ਼ਾਂ ਤੋਂ 10 ਹਜ਼ਾਰ ਲੋਕ ਹਿਸਾ ਲੈ ਰਹੇ ਹਨ।
ਸਾਈਬਰ ਸਪੇਸ ਨੇ ਬਦਲੀ ਦੁਨੀਆ- ਡਿਜੀਟਲ ਦੁਨੀਆ ਵਿਚ ਵਡੇ ਬਦਲਾਅ ਹੁਣ ਹੋਰ ਤੇਜ਼ ਹੋ ਰਹੇ ਹਨ। ਇਹ ਦੁਨੀਆ ਦੇ ਨਾਲ ਭਾਰਤ ਵਿਚ ਵੀ ਨਜ਼ਰ ਆ ਰਿਹਾ ਹੈ। ਭਾਰਤ ਦੇ ਆਈਟੀ ਟੈਲੇਂਟ ਨੂੰ ਦੁਨੀਆ ਵਿਚ ਪਹਿਚਾਣ ਮਿਲੀ ਹੈ। ਭਾਰਤੀ ਆਈਟੀ ਕੰਪਨੀ ਨੇ ਵੀ ਦੁਨੀਆ ਵਿਚ ਆਪਣਾ ਨਾਮ ਬਣਾਇਆ ਹੈ। ਅਜ ਡਿਜੀਟਲ ਟੈਕਨਾਲੋਜੀ ਇਕ ਵਡਾ ਉਦਯੋਗ ਬਣ ਚੁਕਿਆ ਹੈ।ਮੋਦੀ ਨੇ ਕਿਹਾ ਕਿ ਟੈਕਨਾਲੋਜੀ ਨੇ ਬੈਰੀਅਰ ਤੋੜ ਦਿਤੇ ਹਨ। ਇਸ ਵਿਚ ਭਾਰਤੀ ਦਰਸ਼ਨ ‘ਵਸੁਧੈਵ ਕੁਟੁੰਮਬਕਮ‘ ਦੀ ਝਲਕ ਨਜ਼ਰ ਆਉਂਦੀ ਹੈ, ਦੁਨੀਆ ਇਕ ਪਰਿਵਾਰ ਹੈ।ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਅਸੀ ‘ਈਜ਼ ਆਫ ਲਿਵਿੰਗ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।ਡਿਜੀਟਲ ਐਕਸੇਸ ਦੀ ਮਦਦ ਨਾਲ ਲੋਕਾਂ ਨੂੰ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।ਲੋਕਾਂ ਦੇ ਆਈਡੀਆ ਲਈ ਅਸੀਂ ਇਕ ਨਵਾਂ ਪਲੇਟਫਾਰਮ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਅਜ ਅਸੀਂ ਉਮੰਗ ਐਪ ਲਾਂਚ ਕੀਤਾ ਇਸ ਵਿਚ ਕਈ ਸੁਵਿਧਾਵਾਂ ਹਨ ਕੇਂਦਰ ਅਤੇ ਰਾਜ ਸਰਕਾਰਾਂ ਦੀ ਮਦਦ ਨਾਲ ਇਹ ਐਪ ਬਣਾਇਆ ਗਿਆ ਹੈ। ਇਹ ਈ-ਗਵਰਨੈਂਸ ਨੂੰ ਨਵੀਂ ਦਿਸ਼ਾ ਦੇਵੇਗਾ।



