ਮੰਡੀ ਗੋਬਿੰਦਗੜ੍ਹ, 22 ਨਵੰਬਰ (ਮਨੋਜ ਭੱਲਾ)- ਮੰਡੀ ਗੋਬਿੰਦਗੜ੍ਹ-ਸਰਹਿੰਦ ਜੀ ਟੀ ਰੋਡ ਦੇ ਆਲੇ ਦੁਆਲੇ ਪਿੰਡ ਅੰਬੇ ਮਾਜਰਾ ਦੇ ਨਜਦੀਕ ਵਸੇ ਪਿੰਡਾਂ ਦੇ ਲੋਕ ਜੀ ਟੀ ਰੋਡ ਉਪਰ ਆਰ ਪਾਰ ਰਸਤਾ ਤੇ ਅੰਡਰਬ੍ਰਿਜ ਨਾ ਹੋਣ ਕਾਰਨ ਭਾਰੀ ਸਮਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਜਿਸ ਨੂੰ ਲੈਕੇ ਅੰਬੇ ਮਾਜਰਾ ਸੰਘਰਸ਼ ਕਮੇਟੀ ਵੱਲੋਂ ਪਿਛਲੇ ਸਮੇਂ ਵਿਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੀ ਟੀ ਰੋਡ ਉਪਰੋਂ ਦੀ ਲਾਂਘਾ ਲੈਣ ਲਈ ਨੈਸ਼ਨਲ ਹਾਈਵੇ ਅਥਾਰਟੀ, ਜਿਲ੍ਹਾ ਪ੍ਰਸ਼ਾਸਨ ਅਤੇ ਐਸ ਡੀ ਐਮ ਅਮਲੋਹ ਖਿਲਾਫ ਧਰਨਾ ਦਿਤਾ ਗਿਆ ਸੀ ਉਸ ਸਮੇਂ ਪ੍ਰਸ਼ਾਸਨ ਵੱਲੋਂ ਜਲਦ ਅੰਡਰਬ੍ਰਿਜ ਬਣਾਉਣ ਦਾ ਭਰੋਸਾ ਦੇਕੇ ਇਹ ਧਰਨਾ ਚਕਵਾ ਦਿਤਾ ਗਿਆ ਸੀ ਪਰ ਸਨ 2015 ਵਿਚ ਪ੍ਰਸ਼ਾਸਨ ਵਲੋਂ ਕੀਤੀ ਗਈ ਵਾਅਦਾ ਖਿਲਾਫ ਨੂੰ ਲੈਕੇ ਅਜ ਪਿੰਡ ਅੰਬੇ ਮਾਜਰਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਨਾਲ ਲੈਕੇ ਵਿਸ਼ਾਲ ਧਰਨਾ ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨ ਖਿਲਾਫ ਦਿਤਾ ਗਿਆ। ਇਸ ਧਰਨੇ ਨੂੰ ਸੰਘਰਸ਼ ਕਮੇਟੀ ਦੇ ਆਗੂ ਬਾਬਾ ਮਹਿੰਦਰ ਸਿੰਘ, ਸਮਾਜ ਸੇਵਕ ਡਾ ਹਰਬੰਸ ਲਾਲ, ਯੂਥ ਆਗੂ ਵਿੱਕੀ ਚਾਹਲ, ਜਿਲ੍ਹਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ,ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਨਗਰ ਕੋਂਸਲ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ, ਚੇਅਰਮੈਨ ਦਰਸ਼ਨ ਸਿੰਘ ਬੱਬੀ ਨੇ ਵੀ ਸੰਬੋਧਨ ਕੀਤਾ। ਅਜ ਦੇ ਇਸ ਧਰਨੇ ਵਿੱਚ ਜਥੇਦਾਰ ਮਹਿੰਦਰ ਸਿੰਘ ਅੰਬੇ ਮਾਜਰਾ, ਸਰਪੰਚ ਹਰਤੇਜ ਸਿੰਘ, ਨੰਬਰਦਾਰ ਅਮਰਿੰਦਰ ਸਿੰਘ, ਯੂਥ ਆਗੂ ਗੁਰਤੇਜ ਸਿੰਘ, ਰਣਜੀਤ ਸਿੰਘ ਭੰਗੂ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਚਤਰਪੁਰਾ, ਹਰਦਿਆਲ ਸਿੰਘ ਅੰਬੇ ਮਾਜਰਾ, ਸਿਕੰਦਰ ਸਿੰਘ, ਜੁਨੀਅਰ ਸਹਾਇਕ ਬਲਜੀਤ ਸਿੰਘ ਧਮੋਟ, ਪਰਗਟ ਸਿੰਘ ਸਾਬਕਾ ਸਰਪੰਚ, ਸਤਵਿੰਦਰ ਸਿੰਘ ਮਾਵੀ, ਸਤਿੰਦਰ ਸਿੰਘ ਮਾਵੀ, ਪ੍ਰੀਤਮ ਸਿੰਘ, ਰਾਮ ਪ੍ਰਕਾਸ਼ ਅਜਨਾਲੀ, ਦਿਲਵਰ ਸਿੰਘ ਚਤਰਪੁਰਾ, ਹਰਮੀਤ ਸਿੰਘ ਮੀਤਾ, ਲਖਵੀਰ ਸਿੰਘ ਪੰਚ, ਰਾਮ ਪ੍ਰਕਾਸ਼ ਅਜਨਾਲੀ, ਸੁਰਿੰਦਰ ਸਿੰਘ ਭੰਗੂ, ਦਿਲਵਰ ਸਿੰਘ, ਹਰਜੀਤ ਸਿੰਘ ਪ੍ਰਧਾਨ ਗੁਰੁਦੁਆਰਾ ਕਮੇਟੀ, ਜੱਥੇਦਾਰ ਕੁਲਦੀਪ ਸਿੰਘ ਮਛਰਾੲੂੀ, ਗੁਰਸੇਵਕ ਸਿੰਘ ਕੋਟਲੀ, ਗੱਜਣ ਸਿੰਘ ਮਹਿਮੂਦਪੁਰ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ,ਜੱਥੇਦਾਰ ਸੰਤੋਖ ਸਿੰਘ ਖਨਿਆਣ, ਸੁਖਦੇਵ ਸਿੰਘ ਬੈਣੀ, ਗੁਰਮਨ ਢੀਂਡਸਾ, ਜਸਵੀਰ ਸਿੰਘ ਬੈਨੀਪਾਲ ਤੋਂ ਇਲਾਵਾ ਵਡੀ ਗਿਣਤੀ ਵਿਚ ਹਲਕਾ ਵਾਸੀ ਹਾਜਰ ਸਨ।
ਜੀ ਟੀ ਰੋਡ ’ਤੇ ਲਾਂਘੇ ਨੂੰ ਲੈਕੇ 21 ਦਸੰਬਰ ਤੱਕ ਪ੍ਰਸ਼ਾਸਨ ਨੂੰ ਦਿੱਤਾ ਸਮਾਂ, ਉਸ ਉਪਰੰਤ ਹੋਵੇਗਾ ਵੱਡਾ ਸੰਘਰਸ਼



