ਸਰਦੂਲਗੜ੍ਹ, 22 ਨਵੰਬਰ (ਵਿਪਨ ਗੋਇਲ)-ਲ਼ੋਕ ਸਭਾ ਚੋਣਾ ’ਚ ਭਾਵੇ ਹਲੇ ਡੇਢ ਸਾਲ ਤੋਂ ਵੀ ਵੱਧ ਦਾ ਸਮਾਂ ਪਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਵੱਲੋ ਲੋਕ ਸਭਾ 2019 ਨੂੰ ਨਜਦੀਕ ਆਉਦੇ ਦੇਖ ਦਿਆ ਤਿਆਰੀਆ ਹੁਣੇ ਤੋ ਹੀ ਸ਼ੁਰੂ ਕਰ ਦਿੱਤੀਆ ਹਨ। ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋ ਉਭਰਨ ਲਈ ਸਰਗਰਮੀਆਂ ਤੇਜ ਕਰ ਦਿੱਤੀਆ ਹਨ। ਉਨਾਂ ਵੱਲੋ ਵੱਖ-ਵੱਖ ਹਲਕਿਆ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਲੋਕ ਸਭਾ ਹਲਕਾ ਬਠਿੰਡਾ ਤੋ ਦੁਬਾਰਾ ਕੈਬਨਿਟ ਮੰਤਰੀ ਹਰਸਿਮਰਤ ਕੋਰ ਬਾਦਲ ਵੱਲੋ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਲੋਕ ਸਭਾ ਹਲਕਾ ਬਠਿੰਡਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਨਚਾਰਜ,ਵਰਕਰਾਂ ਨਾਲ ਮੀਟਿੰਗਾ ਕੀਤੀਆਂ ਜਾ ਰਹੀਆ ਹਨ। ਇਸੇ ਲੜੀ ਤਹਿਤ ਅੱਜ ਹਲਕਾ ਸਰਦੂਲਗੜ੍ਹ ਦੇ ਐਮ ਐਲ ਏ ਸ. ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਵਿੱਚ ਹਲਕਾ ਸਰਦੂਲਗੜ੍ਹ ਦੇ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਸਮੂਹ ਕੋਂਸਲਰਾਂ,ਸਰਪੰਚਾਂ,ਵੱਖ-ਵੱਖ ਅਹੁਦਿਆ ਤੇ ਬੈਠੇ ਆਗੂ ਦੇ ਵਰਕਰਾਂ ਨਾਲ ਪਿੰਡ ਬਾਦਲ ਵਿਖੇ ਮੀਟਿੰਗ ਕੀਤੀ ਗਈ।ਇਸ ਸੰਬੰਧੀ ਹਲਕਾ ਸਰਦੂਲਗੜ੍ਹ ਦੇ ਐਮ ਐਲ ਏ ਸ. ਦਿਲਰਾਜ ਸਿੰਘ ਭੂੰਦੜ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋ ਜਥੇਬੰਦਕ ਢਾਂਚੇ ਲਈ ਮਿਹਨਤੀ ਵਰਕਰਾਂ,ਪਾਰਟੀ ਲਈ ਲੜਨ ਵਾਲੇ ਵਰਕਰਾਂ ਦੀ ਲਿਸਟ ਮੰਗੀ ਗਈ ਹੈ ਇਸ ਦੇ ਨਾਲ ਹੀ ਲੋਕਾਂ ਦੇ ਦਿਲਾਂ ਤੱਕ ਦੁਬਾਰਾ ਪਹੁੰਚ ਬਣਾਉਣ ਲਈ ਸਵ. ਬੀਬੀ ਸੁਰਿੰਦਰ ਕੋਰ ਬਾਦਲ ਵੱਲੋ ਕਿਸੇ ਸਮੇ ਸ਼ੁਰੂ ਕੀਤੇ ਧਾਰਮਿਕ ਸਮਾਗਮਾਂ ਦੀ ਲੜੀ ਨੂੰ ਫਿਰ ਸ਼ੁਰੂ ਕਰਦਿਆ ਵੱਖ-ਵੱਖ ਹਲਕਿਆ ਵਿੱਚ ਧਾਰਮਿਕ ਸਮਾਗਮ ਵੀ ਕਰਵਾਏ ਜਾਣਗੇ। ਇਸ ਮੋਕੇ ਉਨ੍ਹਾਂ ਵਰਕਰਾਂ ਦੀ ਪਿੱਠ ਧਾਪੜਦਿਆ ਕਿਹਾ ਕਿ ਮੋਜੂਦਾ ਕੈਪਟਨ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਡੱਟਕੇ ਅਵਾਜ ਉਠਾਉਣ ਅਤੇ ਕੈਪਟਨ ਸਰਕਾਰ ਵੱਲੋ ਕੀਤੇ ਜਾ ਰਹੇ ਨਜਾਇਜ ਪਰਚਿਆਂ ਦੀ ਵਿਰੋਧਤਾ ਲਈ ਪਾਰਟੀ ਵੱਲੋ ਸੰਘਰਸ ਦਾ ਭਰੋਸਾ ਵੀ ਦਿੱਤਾ ਗਿਆ। ਉਨਾਂ ਵਰਕਰਾਂ ਨੂੰ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਸੁਨੇਹਾ ਦੇਣ ਲਈ ਵੀ ਕਿਹਾ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵਿੱਚ ਧਾਰਮਿਕ ਸਮਾਗਮ ਕਰਵਾਉਣ ਲਈ ਵੀ ਡਿਊਟੀਆਂ ਲਾਈਆਂ ਗਈਆ।ਪਾਰਟੀ ਵਰਕਰਾਂ ਵਿੱਚ ਦੁਬਾਰਾ ਉਤਸ਼ਾਹ ਭਰਨ ਲਈ ਬਾਦਲ ਪਰਿਵਾਰ ਵੱਲੋ ਇਹ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ ਉਨਾਂ ਬਾਦਲ ਪਰਿਵਾਰ ਨੂੰ ਭਰੋਸਾ ਦਿਵਾਇਆਂ ਹੈ ਕਿ ਹਲਕਾ ਸਰਦੂਲਗੜ੍ਹ ਤੋ ਲੋਕ ਸਭਾ ਦੀਆਂ ਵੋਟਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੂੰ ਹਰ ਵਾਰ ਦੀ ਤਰਾਂ ਇਸ ਵਾਰ ਵੀ ਭਾਰੀ ਲੀਡ ਦਿਵਾਕੇ ਬਠਿੰਡਾ ਲੋਕ ਸਭਾ ਤੋ ਜਿਤਾਵਾਂਗੇ। ਇਸ ਮੋਕੇ ਉਨਾਂ ਨਾਲ ਸੁਖਦੇਵ ਸਿੰਘ ਚੈਨੇਵਾਲਾ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ,ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਰਾਜੂ ਜੈਨ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ, ਹੇਮੰਤ ਹਨੀ ਮੀਤ ਪ੍ਰਧਾਨ ਐਸ ਓ ਆਈ, ਜਰਮਲ ਸਿੰਘ ਝੰਡਾ ਕਲਾਂ, ਜਗਪਾਲ ਸਿੰਘ ਝੁਨੀਰ, ਅਸ਼ੋਕ ਕੁਮਾਰ ਡਬਲੂ, ਜਗਦੀਪ ਸਿੰਘ, ਆਦਿ ਸ਼ਾਮਲ ਸਨ।
ਲੋਕ ਸਭਾ ਚੋਣਾਂ ਨਜਦੀਕ ਆਉਦਿਆਂ ਦੇਖ ਬਾਦਲ ਪਰਿਵਾਰ ਨੇ ਕੀਤੀਆਂ ਸਰਗਰਮੀਆਂ ਤੇਜ਼



