June 18, 2026 6:49 pm

ਗੁਰਬਾਣੀ ’ਚੋਂ ਹਰ ਸਵਾਲ ਦਾ ਜਵਾਬ ਮਿਲਦਾ ਹੈ : ਬਾਬਾ ਚਾਂਦਪੁਰਾ

image ਜਾਖਲ, 8 ਜਨਵਰੀ (ਪੀ.ਟੀ.)-ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਪੁਰਬ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ। ਜਾਖਲ, ਚੂੜਲ ਕਲਾਂ, ਚੂੜਲ ਖੁਰਦ, ਕਾਹਨਗੜ੍ਹ, ਚਾਂਦਪੁਰਾ ਸਾਹਿਬ ਆਦਿ ਪਿੰਡਾਂ ਵਿੱਚ ਗੁਰਬਾਣੀ ਦੇ ਭੋਗ ਪਾਏ ਗਏ ਅਤੇ ਕਈ ਥਾਵਾਂ ’ਤੇ ਨਗਰ ਕੀਰਤਨ ਵੀ ਸਜਾਏ ਗਏ। ਨੇੜੇ ਪੈਂਦੇ ਪਿੰਡ ਤਲਵਾੜਾ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਪ੍ਰਕਾਸ਼ ਕਰਵਾਏ ਗਏ। ਰਾਤਰੀ ਦੇ ਦੀਵਾਨ ਸਮੇਂ ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਹਾਜਰੀਨ ਸੰਗਤਾਂ ਨੂੰ ਗੁਰਬਾਣੀ ਕਥਾ ਅਤੇ ਕੀਰਤਨ ਰਾਹੀਂ ਨਿਹਾਲ ਕੀਤਾ। ਉਨ੍ਹਾਂ ਸਮੂਹ ਸੰਗਤ ਨੂੰ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚੋਂ ਮਨੁੱਖ ਨੂੰ ਉਸ ਦੇ ਹਰ ਸਵਾਲ ਦਾ, ਹਰ ਮੁਸ਼ਕਿਲ ਦਾ ਜਵਾਬ ਮਿਲਦਾ ਹੈ, ਲੋੜ ਹੈ ਗੁਰੂ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨ ਦੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਨਮੋਲ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਮਹਿੰਦਰ ਸਿੰਘ, ਜਥੇ: ਮਿਸ਼ਰਾ ਸਿੰਘ, ਮੁੱਖ ਗ੍ਰੰਥੀ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ (9 ਜਨਵਰੀ) ਆਖੰਡ ਪਾਠ ਦੇ ਭੋਗ ਪਾਏ ਜਾਣਗੇ।

Send this to a friend