ਭਗਤਾ ਭਾਈ ਕਾ, 21 ਨਵੰਬਰ (ਸਵਰਨ ਸਿੰਘ ਭਗਤਾ)- ਸਥਾਨਕ ਸੀ.ਐਚ.ਸੀ. ਭਗਤਾ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਠਿੰਡਾ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਬਠਿੰਡਾ ਅਤੇ ਮਾਨਸਾ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਲਈ ਵੈਕਸੀਨੇਸਨ ਦਾ ਕੈਂਪ ਡਾ. ਆਰ.ਪੀ.ਸਿੰਘ ਸਰਜੀਕਲ ਸਪੈਸਪਲਿਸਟ ਸੀਨੀਅਰ ਮੈਡੀਕਲ ਅਫਸਰ ਭਗਤਾ ਦੀ ਯੋਗ ਰਹਿਨਮਾਈ ਹੇਠ ਸਿਵਲ ਹਸਪਤਾਲ ਭਗਤਾ ਭਾਈ ਕਾ ਵਿਖੇ ਲਗਾਇਆ ਗਿਆ।ਇਸ ਕੈਂਪ ਦੀ ਸੁਰੂਆਤ ਸੀਨੀਅਰ ਮੈਡੀਕਲ ਅਫਸਰ ਡਾ. ਆਰ.ਪੀ ਸਿੰਘ ਨੇ ਰੀਬਨ ਕੱਟ ਕੇ ਕੀਤੀ ਅੱਜ ਦੇ ਇਸ ਕੈਂਪ ਵਿੱਚ ਟੀਕਾ ਕਰਨ ਅਧੀਨ ਕਵਰ ਕਰਨ ਵਾਲੀਆਂ ਬੱਚੀਆਂ ਦੀ ਗਿਣਤੀ 467 ਦਾ ਟੀਚਾ ਮਿਥਿਆ ਗਿਆ ਸੀ ਜੋ ਕਿ 3 ਵਜੇ ਤੱਕ 413 ਬੱਚੀਆਂ ਨੂੰ ਐਚ.ਪੀ.ਵੀ ਦਾ ਟੀਕਾ ਲਗਾਇਆ ਜਾ ਚੱਕਾ ਹੈ ਜੋ ਬੱਚੀਆਂ ਅੱਜ ਗੈਰ ਹਾਜਰੀ ਕਰ ਕੇ ਇਹ ਟੀਕਾ ਨਹੀਂ ਲਗਵਾ ਸਕੀਆਂ ਉਹ ਆਪਣਾ ਟੀਕਾ ਕੱਲ ਮਿਤੀ 22 ਨਵੰਬਰ ਨੂੰ ਪ੍ਰਾਈਵੇਟ ਸਕੂਲ ਦੀਆਂ ਬੱਚੀਆਂ ਦੇ ਨਾਲ ਲਗਵਾ ਸਕਦੀਆਂ ਹਨ। ਇਸ ਸੰਸਥਾ ਦੇ ਬਲਾਕ ਐਜੂਕੇਟਰ -ਕਮ- ਸਹਾਇਕ ਨੋਡਲ ਅਫਸਰ (ਇਮੂਨਾਈਜੇਸ਼ਨ) ਜਗਤਾਰ ਸਿੰਘ ਕਰਾੜਵਾਲਾ ਨੇ ਦੱਸਿਆ ਕਿ ਮਿਤੀ 22 ਨਵੰਬਰ 2017 ਨੂੰ ਕੇਵਲ ਪ੍ਰਾਈਵੇਟ ਸਕੂਲ ਦੀਆਂ ਬੱਚੀਆਂ ਅਤੇ ਅੱਜ ਗੈਰ ਹਾਜਰ ਰਹੀਆਂ ਬੱਚੀਆਂ ਵੀ ਇਹ ਵੈਕਸੀਨੇਸ਼ਨ ਕੱਲ ਕਰਵਾ ਸਕਦੀਆਂ ਹਨ।ਟੀਕਾਕਰਨ ਕਰਵਾ ਚੁੱਕੀ ਹਰ ਬੱਚੀ ਨੂੰ ਰਿਫੈਰਸ਼ਮੈਂਟ ਮਾਨਯੋਗ ਐਸ.ਐਮ.ਓ ਵਲੋਂ ਆਪਣੀ ਦੇਖ-ਰੇਖ ਹੇਠ ਦਿੱਤੀ ਗਈ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਪੰਜਾਬ ਸਰਕਾਰ/ਸਿਹਤ ਵਿਭਾਗ ਵਲੋ ਪ੍ਰਾਈਵੇਟ ਸਕੂਲਾਂ ਦੀਆਂ ਬੱਚੀਆਂ ਦੇ ਇਹ ਟੀਕਾਕਰਨ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਭਾਵ ਪਹਿਲੀ ਡੋਜ ਹੈ।ਪਿਛਲੇ ਸਾਲ ਦੌਰਾਨ ਇਹ ਟੀਕਾਕਰਨ ਸਿਰਫ ਸਰਕਾਰੀ ਸਕੂਲਾਂ ਦੀਆਂ 6 ਵੀਂ ਕਲਾਸ ਦੀਆਂ ਵਿਦਿਆਰਥਣਾਂ ਦਾ ਹੀ ਕੀਤਾ ਗਿਆ ਸੀ।
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਸਬੰਧੀ ਵੈਕਸੀਨੇਸਨ ਕੈਂਪ



