ਰਾਮਪੁਰਾ ਫੂਲ, 20 ਨਵੰਬਰ (ਮਨਦੀਪ ਢੀਗਰਾ)- ਬੀਤੀ ਰਾਤ ਬਠਿੰਡਾ-ਚੰਡੀਗੜ ਚੋਂਹ ਮਾਰਗੀ ਕਰਨ ਸਮੇ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਤੇਜ ਰਫਤਾਰ ਕਾਰਨ ਇੱਕ ਕੈਂਟਰ ਸਥਾਨਕ ਸ਼ਹਿਰ ਦੇ ਮੁੱਖ ਮਾਰਗ ਤੇ ਸਥਿਤ ਇੱਕ ਹੋਟਲ ਚ, ਜਾ ਵੜਿਆਂ। ਜਿਸ ਕਾਰਨ ਹੋਟਲ ਦਾ ਭਾਰੀ ਨੁਕਸਾਨ ਹੋ ਗਿਆ। ਹੋਟਲ ਮਾਲਿਕ ਮੁਕੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਵਜੇ ਹੋਟਲ ਚ, ਕੰਮ ਕਰਦੇ ਕਰਮਚਾਰੀ ਨੇ ਇਸ ਘਟਨਾ ਬਾਰੇ ਦੱਸਿਆ। ਜਦ ਉਹਨਾਂ ਜਾਕੇ ਵੇਖਿਆਂ ਤਾਂ ਕੈਂਟਰ ਐਚ ਆਰ 57 ਏ-8105 ਹੋਟਲ ਦੀ ਅਗਲੀ ਬਿਲਡਿੰਗ ਭੰਨ ਅੰਦਰ ਵੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਲੋਕਾਂ ਦੀ ਮਦਦ ਨਾਲ ਕੈਂਟਰ ਡਰਾਇਵਰ ਜੋ ਕਿ ਹੈਡੀਕੈਂਪਡ ਹੈ (ਜੋ ਇੱਕ ਬਾਂਹ ਨਾਲ ਹੀ ਕੈਂਟਰ ਚਲਾ ਰਿਹਾ ਸੀ) ਤੇ ਕੰਡਕਟਰ ਨੂੰ ਬਾਹਰ ਕੱਢਿਆ ਤੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ। ਮੁਕੇਸ਼ ਕੁਮਾਰ ਨੇ ਦੱਸਿਆ ਕਿ ਕੈਂਟਰ ਬੱਜਣ ਕਾਰਨ ਉਹਨਾਂ ਦੀ ਇਮਾਰਤ ਅਤੇ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ। ਸ਼ਹਿਰ ਵਾਸੀ ਸੱਤਪਾਲ ਸੱਤਾ, ਰਣਧੀਰ ਸਿੰਘ ਧੀਰਾ, ਸੀਤਾ ਕੁਮਾਰ ਆਦਿ ਨੇ ਦੱਸਿਆਂ ਕਿ ਸੜਕ ਨੂੰ ਚੋਂਹ ਮਾਰਗੀ ਕਰਨ ਸਮੇ ਠੇਕੇਦਾਰ ਵੱਲੋ ਕੰਮ ’ਚ, ਅਣਗਹਿਲੀਆਂ ਵਰਤੀਆਂ ਜਾ ਰਹੀਆਂ ਹਨ। ਜਿਸ ਕਾਰਨ ਪਹਿਲਾ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜਾਣ ਵਾਲੀ ਸੜਕ ਅੱਗੇ ਬੰਦ ਹੈ ਇਸ ਤਰਾਂ ਦਾ ਕੋਈ ਵੀ ਸਾਈਨ ਬੋਰਡ ਸੜਕ ਤੇ ਨਹੀਂ ਲਗਾਇਆ ਗਿਆ ਤੇ ਨਾ ਹੀ ਲਾਇਟਾ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਘਟਨਾ ਸਬੰਧੀ ਜ਼ਿੰਮੇਵਾਰ ਕੰਪਨੀ ਤੇ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਜਦ ਇਸ ਸਬੰਧੀ ਥਾਨਾ ਮੁੱਖੀ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਂਟਰ ਦੇ ਮਾਲਕ ਜੋ ਕਿ ਹਰਿਆਣਾ ਦੇ ਹਨ ਨੂੰ ਬੁਲਾਇਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਤੇਜ਼ ਰਫ਼ਤਾਰ ਕੈਂਟਰ ਹੋਟਲ ’ਚ ਜਾ ਵੜਿਆਂ ਹੋਟਲ ਦਾ ਹੋਇਆ ਭਾਰੀ ਨੁਕਸਾਨ



