Skip to content
Independent perspectives. Global stories.
BREAKING

ਤਰਾਲ ’ਚ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਢੇਰ

Share this story

ਤਰਾਲ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਤੇ ਕਸ਼ਮੀਰ ਦੇ ਅਵੰਤੀਪੁਰ ਸਥਿਤ ਤਰਾਲ ‘ਚ 42 ਰਾਸ਼ਟਰੀ ਰਾਇਫਲਜ਼ ਅਤੇ ਐਸ. ਓ. ਜੀ.(ਸਪੈਸ਼ਲ ਆਪਰੇਸ਼ਨ ਗਰੁਪ) ਦੀ ਸਰਚ ਪਾਰਟੀ ‘ਤੇ ਅਜ ਅਤਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਕਰਨ ਤੋਂ ਬਾਅਦ ਅਤਵਾਦੀ ਜੰਗਲੀ ਇਲਾਕੇ ਰਾਹੀ ਫਰਾਰ ਹੋ ਗਏ। ਇਸ ਦੇ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ਇਕ ਅਤਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਆਦਿਲ ਦੇ ਤੌਰ ‘ਤੇ ਹੋਈ ਹੈ। ਇਸ ਘਟਨਾ ‘ਚ ਅਜੇ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ। ਫੌਜ ਵੱਲੋਂ ਪੁਲਿਸ ਦੀ ਮਦਦ ਨਾਲ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਆਖਰੀ ਖਬਰਾਂ ਮਿਲਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ।

WRITTEN BY