ਰਾਮਪੁਰਾ ਫੂਲ, 18 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਸਿੱਖਾ ਦੇ ਨੌਵੇਂ ਗੁਰੁੂ ਡੁਬਦੇ ਹੋਏ ਹਿੰਦੋ ਸਤਾਨ ਦੇ ਵੇੜੇ ਨੂੰ ਬੰਨੇ ਲਾਉਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਮੰਡੀ ਕਲਾਂ ਦੇ ਗੁਰਦੁਆਰਾ ਅਕਾਲ ਪੁਰਖ ਬੁੂੰਗਾ ਸਾਹਿਬ ਦੀ ਪ੍ਰਬੰਧਿਕ ਕਮੇਟੀ ਵੱਲੋ ਸੰਗਤਾ ਦੇ ਸਹਿਯੋਗ ਨਾਲ 27,28 29 ਨਵੰਬਰ ਨੂੰ ਮਨਾਇਆਂ ਜਾ ਰਿਹਾ ਹੈ ।ਗੁਰਦੁਆਰਾ ਕਮੇਟੀ ਨੇ ਦੱਸਿਆਂ ਕਿ 26 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿ ਪ੍ਰਕਾਸ ਹੋਣਗੇ ਅਤੇ 28 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਭੋਗ ਅਪਰੰਤ ਗੁਰੁ ਕਾ ਲੰਗਰ ਅਤੁੱਟ ਵਰਤਾਇਆਂ ਜਾਵੇਗਾ ਅਤੇ ਜੋ ਨਗਰ ਕੀਰਤਨ 12 ਦਸੰਬਰ ਨੂੰ ਹੁੰਦਾ ਸੀ ਇਸ ਵਾਰ ਵਿਚਕਾਰਲੇ ਦਿਨ ਮੰਗਲਵਾਰ 28 ਨਵੰਬਰ ਨੂੰ ਨਗਰ ਕੀਰਤਨ ਹੋਵੇਗਾ ਜਿਸ ਵਿੱਚ ਵੱਖ ਵੱਖ ਢਾਡੀ,ਕਵੀਸ਼ਰੀ ਜੱਥੇ ਸੰਗਤਾ ਨੂੰ ਸਬੋਧਨ ਕਰਨਗੇ ਅਤੇ ਗੱਤਕਾ ਟੀਮ ਵੱਲੋ ਗੱਤਕੇ ਦੇ ਜੌਹਰ ਦਿਖਾਏ ਜਾਨਗੇ ।ਨਗਰ ਕੀਰਤਨ ਵਿੱਚ ਢਾਡੀ ਅਤੇ ਕਵੀਸ਼ਰਾ ਦੇ ਪੂਰੇ ਜੱਥਿਆਂ ਨੂੰ ਹੀ ਸਮਾ ਦਿੱਤਾ ਜਾਵੇਗਾ।



