Skip to content
Independent perspectives. Global stories.
BREAKING

ਬੰਦੀਪੋਰਾ ’ਚ ਮੁੱਠਭੇੜ ਦੌਰਾਨ 5 ਅੱਤਵਾਦੀ ਹਲਾਕ

Share this story

ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ’ਚ 1 ਆਈ.ਏ.ਐਫ. ਗਾਰਡ ਸ਼ਹੀਦ

ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਦੱਖਣੀ ਇਲਾਕੇ ’ਚ ਬੰਦੀਪੋਰਾ ’ਚ ਪੈਂਦੇ ਚੰਦਰਾਗੀਰ ਹਾਜਿਨ ਵਿਖੇ ਸੁਰਖਿਆ ਬਲਾਂ ਨੇ ਮੁਠਭੇੜ ਦੌਰਾਨ 5 ਅਤਵਾਦੀਆਂ ਨੂੰ ਢੇਰ ਕਰ ਦਿਤਾ।ਸ੍ਰੀਨਗਰ ਤੋਂ 32 ਕਿੱਲੋਮੀਟਰ ਦੂਰ ਪੈਂਦੇ ਹਾਜਿਨ ’ਚ ਅਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਕਾਰ ਮੁਕਾਬਲੇ ਹੋਇਆ।ਇਸ ਗੋਲੀਬਾਰੀ ’ਚ ਫੌਜ ਦਾ ਇੱਕ ਆਈ.ਏ.ਐਫ. ਕਮਾਂਡੋ ਸ਼ਹੀਦ ਹੋ ਗਿਆ ਹੈ ਜਦਕਿ ਇੱਕ ਜਵਾਨ ਜ਼ਖਮੀ ਹੋਇਆ ਹੈ। ਸੁਰੱਖਿਆ ਬਲਾਂ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਚੰਦਰਗੀਰ ਹਾਜੀਨ ਇਲਾਕੇ ’ਚ 2 ਤੋਂ 3 ਅਤਵਾਦੀ ਲੁਕੇ ਹੋਏ ਹਨ। ਸ਼ਕ ਦੇ ਆਧਾਰ ’ਤੇ ਸੁਰਖਿਆ ਫੋਰਸ ਨੇ ਤਲਾਸ਼ੀ ਸ਼ੁਰੂ ਕੀਤੀ।ਇਸ ਆਪਰੇਸ਼ਨ ਨੂੰ ਆਰਮੀ ਦੀ 13 ਆਰ. ਆਰ., ਪੁਲਿਸ ਦੀ ਐੈਸ.ਓ.ਜੀ. ਅਤੇ ਸੀ. ਆਰ.ਪੀ.ਐੈਫ. ਨੇ ਮਿਲ ਕੇ ਅੰਜ਼ਾਮ ਦਿਤਾ।
ਚੰਦਰਾਗੀਰ ਹਾਜਿਨ ’ਚ ਪੁਲਿਸ, ਫੌਜ ਅਤੇ ਸੀਆਰਪੀਐਫ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਨੂੰ ਵੱਡੀ ਸਫਲਤਾ ਦੱਸਿਆ ਗਿਆ ਹੈ। ਮਾਰੇ ਗਏ ਅੱਤਵਾਦੀਆਂ ਦੀ ਅਜੇ ਪਹਿਚਾਣ ਨਹੀਂ ਹੋਈ ਹੈ, ਪਰ ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਲਸ਼ਕਰ-ਏ-ਤਾਇਬਾ ਜੱਥੇਬੰਦੀ ਨਾਲ ਸਬੰਧਿਤ ਹੈ। ਸੂਬਾ ਪੁਲਿਸ ਦੇ ਡਾਇਰੈਕਟਰ ਜਨਰਲ ਐਸ.ਪੀ. ਵੈਦ ਨੇ ਟਵੀਟ ਕਰਕੇ ਇਸ ਸਾਂਝੇ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ। ਸ਼ਹੀਦ ਹੋਏ ਆਈ.ਏ.ਐਫ. ਕਮਾਂਡੋ ਗਰੂਡ ਟੀਮ ਦਾ ਹਿੱਸਾ ਹਨ ਜੋ ਅੱਤਵਾਦੀਆਂ ਵੱਲੋਂ 2001 ਵਿੱਚ ਜੰਮੂ-ਕਸ਼ਮੀਰ ’ਚ ਹਵਾਈ ਅੱਡਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਤਿਆਰ ਕੀਤੇ ਗਏ ਹਨ।

WRITTEN BY