Skip to content
Independent perspectives. Global stories.
BREAKING

ਰਾਜਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਵੋਟਰ ਸੂਚੀ ਸੌਂਪੀ

Share this story

ਬੀ.ਐਲ.ਓ ਦੀ ਮਦਦ ਨਾਲ ਰਾਜਸੀ ਦਲ ਵੋਟਰ ਸੂਚੀ ਚ ਸੋਧ ਲਈ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ : ਸਹਾਇਕ ਚੋਣ ਅਧਿਕਾਰੀ

ਪਟਿਆਲਾ, 15 ਨਵੰਬਰ (ਪ੍ਰੇਮ ਵਧਵਾ)- ਭਾਰਤ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਿਕ 1 ਜਨਵਰੀ 2018 ਨੂੰ 18 ਸਾਲ ਦੀ ਉਮਰ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਅਤੇ ਮੌਜੂਦਾ ਵੋਟਰ ਸੂਚੀ ਵਿੱਚ ਸੋਧ ਕਰਨ ਲਈ ਅੱਜ ਜ਼ਿਲ੍ਹੇ ਦੇ ਸਹਾਇਕ ਚੋਣ ਅਧਿਕਾਰੀ ਵੱਲੋਂ ਰਾਜਨੀਤਿਕ ਦਲਾਂ ਦੇ ਨੁਮਾਇੰਦੀਆਂ ਨੂੰ ਵੋਟਰ ਸੂਚੀ ਸੌਂਪੀ ਗਈ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਚੋਣ ਅਧਿਕਾਰੀ ਸ੍ਰੀ ਸੂਬਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ 1 ਜਨਵਰੀ ਨੂੰ 18 ਸਾਲ ਹੋਣ ਜਾ ਰਹੀ ਹੈ ਉਹ ਆਪਣੀ ਵੋਟ ਜ਼ਰੂਰ ਬਣਵਾਵੇ ਉਹਨਾਂ ਕਿਹਾ ਕਿ ਵੋਟਾਂ ਬਣਾਉਣ ਦੀ ਵਿਸ਼ੇਸ਼ ਮੁਹਿੰਮ 14 ਦਸੰਬਰ ਤੱਕ ਜਾਰੀ ਰਹੇਗੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਬੂਥ ਪੱਧਰ ਤੇ ਤੈਨਾਤ ਕੀਤੇ ਗਏ ਬੀ.ਐਲ.ਓ ਦੀ ਮਦਦ ਨਾਲ ਰਾਜਨੀਤਿਕ ਦਲ ਵੋਟਰ ਸੂਚੀ ਚ ਸੋਧ ਕਰਵਾਉਣ ਅਤੇ ਸ਼ਹਿਰ ਜਾਂ ਹਲਕਾ ਛੱਡ ਗਏ ਲੋਕਾਂ ਦੀਆਂ ਵੋਟਾਂ ਹਟਵਾਉਣ ਲਈ ਵੀ ਵੱਧ ਤੋਂ ਵੱਧ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਐਪ ਦਾ ਇਸਤੇਮਾਲ ਕਰਨ। ਸਹਾਇਕ ਚੋਣ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਨ ਲਾਈਨ ਵੋਟ ਅਪਲਾਈ ਕਰਦਾ ਹੈ ਤਾਂ ਉਸ ਵੱਲੋਂ ਦਰਜ ਕੀਤੀ ਗਈਆਂ ਐਂਟਰੀਆਂ ਵਿੱਚ ਗਲਤੀ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
ਮੀਟਿੰਗ ਦੌਰਾਨ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ ਨੂੰ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੀ ਫੋਟੋ ਸਹਿਤ ਵੋਟਰ ਸੂਚੀ ਦੀ ਕਾਪੀ ਵੀ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੂੰ ਵੋਟਰ ਸੂਚੀ ਦੀ ਇੱਕ ਸੀਡੀ ਵੀ ਦਿੱਤੀ ਗਈ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਹਰਦੇਵ ਸਿੰਘ, ਚੋਣ ਕਾਨੂੰਗੋ ਸ੍ਰੀ ਵਿਜੇ ਕੁਮਾਰ ਅਤੇ ਕਾਂਗਰਸ ਪਾਰਟੀ ਵੱਲੋਂ ਸ੍ਰੀ ਸੁਰਿੰਦਰਜੀਤ ਸਿੰਘ, ਸ੍ਰੀ ਨਰੇਸ਼ ਦੁੱਗਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਇੰਦਰਮੋਹਨ ਸਿੰਘ ਬਜਾਜ, ਇੰਜੀ: ਗੁਰਵਿੰਦਰ ਸਿੰਘ ਸ਼ਕਤੀਮਾਨ, ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੀ ਤ੍ਰਿਭੂਵਨ ਗੁਪਤਾ ਸ੍ਰੀ ਰਮੇਸ਼ ਵਰਮਾ, ਆਮ ਆਦਮੀ ਪਾਰਟੀ ਵੱਲੋਂ ਸ੍ਰੀ ਤੇਜਿੰਦਰ ਮਹਿਤਾ ਸ੍ਰੀ ਸੁਸ਼ੀਲ ਮਿੱਢਾ ਅਤੇ ਨੈਸ਼ਨਲਿਸ਼ਟ ਕਾਂਗਰਸ ਪਾਰਟੀ ਵੱਲੋਂ ਸ੍ਰੀ ਜਸਵਿੰਦਰ ਸਿੰਘ ਛਾਬੜਾ ਵੀ ਮੌਜੂਦ ਸਨ।

WRITTEN BY