Skip to content
Independent perspectives. Global stories.
BREAKING

ਸਰਹਿੰਦ ਤੇ ਰਾਜਸਥਾਨ ਫੀਡਰ ਦੇ ਵਿਚਾਕਰਲੀ ਪੱਟੀ ਨੂੰ ਖੇਡ ਅਤੇ ਸੈਰ-ਸਪਾਟਾ ਸਰਗਰਮੀਆਂ ਲਈ ਵਿਕਸਤ ਕੀਤਾ ਜਾਵੇਗਾ : ਰਾਣਾ ਗੁਰਜੀਤ ਸਿੰਘ

Share this story

ਜੌੜੀਆਂ ਨਹਿਰਾਂ ਦੀ ਲਾਈਨਿੰਗ ਦਾ ਪ੍ਰੋਜੈਕਟ ਜਲਦ ਹੋਵੇਗਾ ਸ਼ੁਰੂ

ਫਰੀਦਕੋਟ, 15 ਨਵੰਬਰ-ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਹੈ ਕਿ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਦੇ ਵਿਚਾਰਕਲੀ 120 ਕਿਲੋਮੀਟਰ ਲੰਬੀ ਪਟੀ ਨੂੰ ਖੇਡ ਅਤੇ ਸ਼ੈਰ ਸਪਾਟਾ ਗਤੀਵਿਧੀਆਂ ਦੀ ਵਰਤੋਂ ਲਈ ਵਿਕਸਤ ਕੀਤਾ ਜਾਵੇਗਾ। ਉੁਹ ਅਜ ਇਥੇ ਹਲਕਾ ਵਿਧਾਇਕ ਸ: ਕੁਸ਼ਲਦੀਪ ਸਿੰਘ ਕਿਕੀ ਢਿਲੋਂ ਦੇ ਯਤਨਾਂ ਨਾਲ ਦੋਹਾਂ ਨਹਿਰਾਂ ਦੀ ਵਿਚਾਕਰਲੀ ਪਟੜੀ ਤੇ ਤਿਆਰ ਕੀਤੀ 2.5 ਕਿਲੋਮੀਟਰ ਲੰਬੀ ਸ਼ੈਰਗਾਹ ਅਤੇ ਜਿੰਮ ਦੇ ਉਦਘਾਟਨ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਸਿੰਚਾਈ ਮੰਤਰੀ ਨੇ ਆਖਿਆ ਕਿ ਪੰਜਾਬ ਵਿਚ ਖੇਡ ਅਤੇ ਪ੍ਰਯਟਨ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਦੀ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਆਖਿਆ ਕਿ ਇਸੇ ਲਈ ਦੋਹਾਂ ਨਹਿਰਾਂ ਦੀ ਵਿਚਕਾਰਲੀ ਪਟੀ ਨੂੰ ਦੌੜਾਂ, ਸਾਈਕਲਿੰਗ, ਘੋੜ ਦੌੜਾਂ ਆਦਿ ਲਈ ਅਤੇ ਨਹਿਰਾਂ ਨੂੰ ਜਲ ਖੇਡਾਂ ਲਈ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਨੇ ਆਖਿਆ ਕਿ ਵਿਚਕਾਰਲੀ ਪਟੀ ਤੇ ਓਵਰ ਬ੍ਰਿਜ ਬਣਾਏ ਜਾਣਗੇ ਤਾਂ ਜੋ ਇਹ ਪਟੀ ਬਿਨ੍ਹਾਂ ਰੁਕਵਾਟ ਵਾਲੀ ਖੇਡ ਪਟੀ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਇਹ 50 ਫੁਟ ਚੌੜੀ ਨੂੰ ਪਟੀ ਨੂੰ ਵਿਕਸਤ ਕੀਤਾ ਜਾਵੇਗਾ।ਇਸੇ ਤਰਾਂ ਜੌੜੀਆਂ ਨਹਿਰਾਂ ਦੇ ਪੁਰਾਣੇ ਹੋਣ ਸਬੰਧੀ ਗਲ ਕਰਦਿਆਂ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਇੰਨ੍ਹਾਂ ਨਹਿਰਾਂ ਦੀ ਲਾਈਨਿੰਗ ਟੁਟਣ ਕਾਰਨ ਹੀ ਪੰਜਾਬ ਦੇ ਦਖਣੀ ਪਛਮੀ ਜ਼ਿਲ੍ਹਿਆਂ ਵਿਚ ਸੇਮ ਦੀ ਸਮਸਿਆ ਹੈ। ਇਸ ਲਈ ਸਰਕਾਰ ਵਲੋਂ ਇੰਨ੍ਹਾਂ ਨਹਿਰਾਂ ਦੀ ਰੀਲਾਇਨਿੰਗ ਦਾ ਪ੍ਰੋਜੈਕਟ ਤਿਆਰ ਕੀਤਾ ਹੈ ਅਤੇ ਇਸ ਸਬੰਧੀ ਭਾਰਤ ਸਰਕਾਰ ਨਾਲ ਵੀ ਰਾਬਤਾ ਕੀਤਾ ਗਿਆ ਹੈ ਅਤੇ ਜਲਦ ਹੀ ਇੰਨ੍ਹਾਂ ਨਹਿਰਾਂ ਦੀ ਲਾਈਨਿੰਗ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਨੇ ਆਖਿਆ ਕਿ ਇੰਨ੍ਹਾਂ ਨਹਿਰਾਂ ਦੀ ਲਾਈਨਿੰਗ ਨੂੰ ਮੁਕੰਮਲ ਹੋਣ ਤੇ ਤਿੰਨ ਸਾਲ ਲਗਣਗੇ ਅਤੇ ਇਸ ਨਾਲ ਸੇਮ ਦੀ ਸਮਸਿਆ ਦਾ ਵੀ ਸਥਾਈ ਹਲ ਹੋ ਜਾਵੇਗਾ।ਇਕ ਹੋਰ ਸਵਾਲ ਦੇ ਜਵਾਬ ਵਿਚ ਸਿੰਚਾਈ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਕੈਮੀਕਲ ਅਤੇ ਮੈਕੇਨਿਕਲ ਹਲ ਖੋਜਣ ਤੇ ਵੀ ਜੋਰ ਦੇ ਰਹੀ ਹੈ। ਉਨ੍ਹਾਂ ਨੇ ਆਖਿਆ ਕਿ ਇਸ ਮੁਦੇ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਿਲੀ ਦੇ ਮੁਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਜਿਕਰ ਕਰਦਿਆਂ ਕਿਹਾ ਕਿ ਦਿਲੀ ਦੇ ਪ੍ਰਦੁਸ਼ਨ ਲਈ ਕੇਵਲ ਪੰਜਾਬ ਦੀ ਪਰਾਲੀ ਜਿੰਮੇਵਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁਸਕਿਲ ਦੇ ਕਿਸਾਨ ਹਿਤੈਸੀ ਤਰੀਕੇ ਨਾਲ ਸਥਾਈ ਹਲ ਅਤੇ ਪ੍ਰਦੂਸਨ ਰੋਕਣ ਲਈ ਦ੍ਰਿੜ ਸੰਕਲਪਿਤ ਹੈ।
ਇਸ ਮੌਕੇ ਹਾਜਰ ਇਕਠ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਜਿਹੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਕਿ ਰਾਜ ਦੇ ਹਰ ਖੇਤਰ ਅਤੇ ਵਰਗ ਦਾ ਵਿਕਾਸ ਹੋਵੇ। ਉਨ੍ਹਾਂ ਨੇ ਆਖਿਆ ਕਿ ਮੁਖ ਮੰਤਰੀ ਦੀ ਤਰਜੀਹ ਰਹੀ ਹੈ ਕਿ ਰਾਜ ਦੇ ਲੋਕਾਂ ਨੂੰ ਚੰਗੀ ਸਰਕਾਰ ਮੁਹਈਆ ਕਰਵਾਈ ਜਾਵੇ ਅਤੇ ਉਹ ਆਪਣੇ ਇਸ ਉਦੇਸ਼ ਵਿਚ ਸਫਲ ਰਹੇ ਹਨ। ਇਸ ਤੋਂ ਪਹਿਲਾਂ ਸਿੰਚਾਈ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਸਥਾਨਕ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿਲੋਂ ਨੇ ਆਖਿਆ ਕਿ ਇਹ ਸ਼ੈਰਗਾਹ ਨਾ ਕੇਵਲ ਸ਼ਹਿਰ ਬਲਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਲਈ ਵੀ ਇਕ ਵਰਦਾਨ ਸਿਧ ਹੋਵੇਗੀ। ਉਨ੍ਹਾਂ ਨੇ ਆਖਿਆ ਕਿ ਇੰਨ੍ਹਾਂ ਨਹਿਰਾਂ ਨੂੰ ਖੇਡ ਅਤੇ ਪ੍ਰਯਟਨ ਗਤੀਵਿਧੀਆਂ ਲਈ ਵਿਕਸਤ ਕਰਨ ਨਾਲ ਇਲਾਕੇ ਦੇ ਅਰਥਚਾਰੇ ਨੂੰ ਲਾਭ ਹੋਵੇਗਾ।

WRITTEN BY