ਕਾਦੀਆਂ, 15 ਨਵੰਬਰ (ਅਬਦੁਲ ਸਲਾਮ ਤਾਰੀ)- ਅਖਿਲ ਭਾਰਤੀ ਸਵਰਣਕਾਰ ਸੰਘ ਦੇ ਕੋਲਕਤਾ ਦੇ ਹਲਦੀਆ ਵਿਚ ਹੋਏ ਇਜਲਾਸ ਵਿਚ ਸਵਰਣਕਾਰ ਸੰਘ ਦੇ ਕੋਸ਼ ਪ੍ਰਧਾਨ ਕਸ਼ਮ੍ਰੀ ਸਿੰਘ ਰਾਜਪੂਤ ਨੂੰ ਸਰਵ ਸਹਿਮਤੀ ਨਾਲ ਦੇ ਕੋਮੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਸਵਰਣਕਾਰ ਸੰਘ ਦੀ ਜਿਲਾ ਟੀਮ ਦੇ ਨਾਲ ਕਾਦੀਆਂ ਪਹੂੰਚਣ ਤੇ ਸਵਰਣਕਾਰ ਸੰਘ ਕਾਦੀਆਂ ਦੇ ਪ੍ਰਧਾਨ ਜੋਗਿੰਦਰਪਾਲ ਭੁਟੋ ਦੀ ਅਗਵਾਈ ਹੇਠ ਸਮੂਹ ਸਵਰਣਕਾਰ ਬਿਰਾਦਰੀ ਵਲੋਂ ਓਹਨਾਂ ਦਾ ਨਿਘਾ ਸਵਾਗਟ ਕੀਤਾ ਗਿਆ ।ਬਾਬਾ ਲਖਦਾਤਾ ਦਰਬਾਰ ਵਿਚ ਨਤਮਸਤਕ ਹੋਣ ਤੋਂ ਬਾਅਦ ਰਾਜਪੂਤ ਬਸ ਸਟੈਂਡ ਤੋ ਹੁੰਦੇ ਹੋਏ ਓਹਨਾਂ ਨੇ ਖੁਲੀ ਜੀਪ ਵਿਚ ਲੋਕਾਂ ਦਾ ਅਭੀਨੰਦਨ ਸਵੀਕਾਰ ਕੀਤਾ। ਇਸ ਮੋਕੇ ਤੇ ਸ਼ਹਿਰ ਵਿਚ ਕਈ ਥਾਵਾਂ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਨੇ ਸਵਰਣਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਓਹ ਦੇਸ਼ ਦੇ ਸਾਰੇ ਸਵਰਣਕਾਰ ਭਾਈਚਾਰੇ ਨੂੰ ਪੇਸ਼ ਆਓਣ ਵਾਲੀ ਮੁਸ਼ਕਿਲਾਂ ਦੇ ਹਲ ਲਈ ਡਟ ਕਿ ਖੜੇ ਰਹਿਣਗੇ। ਉਨ੍ਹਾਂ ਦਸਿਆ ਕਿ ਓਹ ਸਵਰਣਕਾਰਾਂ ਦੇ ਜੋ ਬਚੇ ਕਾਰੀਗਰ ਹਨ ਓਹਨਾਂ ਨੂੰ ਵੀ ਦੂਸਰੇ ਕਿਤਿਆਂ ਦੀ ਤਰਾਂ ਡਿਗਰੀ ਹੋਲਡਰ ਮਨਵਾਓਣ ਦੇ ਲਈ ਸਰਕਾਰ ਤੇ ਦਬਾਅ ਬਣਾਓਗੇ ਅਤੇ ਪੂਰੇ ਦੇਸ਼ ਵਿਚ ਸਵਰਣਕਾਰ ਬਿਰਾਦਰੀ ਨੂੰ ਔ ਬੀ ਸੀ ਦਾ ਦਰਜਾ ਦਿਵਾਏ ਜਾਣ ਦੀ ਮੰਗ ਕਰਣਗੇ ਕਿਓਕਿ ਹੁਣ ਵੀ ਕੁਝ ਰਾਜਾਂ ਵਿਚ ਬਿਰਾਦਰੀ ਨੂੰ ਔ ਬੀ ਸੀ ਨਹੀਂ ਮਨਿਆ ਜਾ ਰਿਹਾ। ਉਨ੍ਹਾਂ ਦਸਿਆ ਕਿ ਦੇਸ਼ ਦਾ 70 ਫੀਸਦ ਰਿਵੈਨਿਯੂ ਸਵਰਣਕਾਰ ਕਿਤੇ ਤੋਂ ਸੰਬਧਿਤ ਸਵਰਣਕਾਰ ਅਦਾ ਕਰਦੇ ਹਨ। ਇਸ ਲਈ ਜੋ ਸਵਰਣਕਾਰ ਬੁਜਰਗ ਹੋ ਜਾਂਦੇ ਹਨ ਓਹਨਾਂ ਨੂੰ ਮੈਡੀਕਲ ਸਹੂਲਤਾਂ ਅਤੇ ਆਰਥਿਕ ਮਦਦ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਆਓਣ ਵਾਲੇ ਸਮੇਂ ਵਿਚ ਜੀ ਐਸ ਟੀ ਦੇ ਸੰਬਧ ਵਿਚ ਜੋ ਉਨ੍ਹਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ ਉਨ੍ਹਾਂ ਦਾ ਵੀ ਹਲ ਕਡਿਆ ਜਾਵੇਗਾ। ਉਨ੍ਹਾਂ ਨੇ ਆਪਣੇ ਅਭਿਨੰਦਨ ਲਈ ਸਮੂਹ ਸਵਰਣਕਾਰ ਬਿਰਾਦਰੀ ਅਤੇ ਸ਼ੀਹਰਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ’ਤੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਪ੍ਰਧਾਨ ਸਵਰਣਕਾਰ ਸੰਘ ਅਸ਼ੋਕ ਲੂਥਰਾ, ਰਮੇਸ਼ ਵਰਮਾ ਦਰਬਾਰੀ ਲਾਲ ਸੇਠ, ਸਰਦਾਰੀ ਲਾਲ, ਸ਼ਿਵ ਕੁਮਾਰ, ਨਵਨੀਤ ਸੇਠ, ਮੋਤੀ ਸੇਠ , ਸੰਜੂ ਸੇਠ, ਅਸ਼ਵਨੀ ਵਰਮਾ, ਯੋਗੇਸ਼ ਸਹਿਦੇਵ ਰਾਜੇਸ਼ ਸਹਿਦੇਵ, ਗੁਲਸ਼ਨ ਵਰਮਾ, ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਗੁਰ ਇਕਬਾਲ ਸਿੰਘ ਮਾਹਲ ਗੋਰਵ ਰਾਜਪੂਤ, ਜਗਜੀਤ ਸਿੰਘ ਬਬਰ ਪ੍ਰਧਾਨ ਬਟਾਲਾ, ਤਰਲੋਕ ਪਦਮ, ਸੁਦੇਸ਼ ਲੁਥਰਾ, ਅਸੋਕ ਕੁਮਾਰ ਅਸ਼ਟ, ਵਰਿੰਦਰ ਅਸ਼ਟ, ਅਸ਼ੋਕ ਕੁਮਾਰ ਢਲਾਈ ਵਾਲੇ, ਅਨਿਲ ਕੁਮਾਰ ਸਹਿਦੇਵ , ਹਨੀ ਚੋਹਾਨ ਯੁਥ ਪ੍ਰਧਾਨ, ਅਸ਼ੋਕ ਵਰਮਾ , ਸੂਰਿਆ ਪ੍ਰਕਾਸ਼, ਬਚਨ ਲਾਲ ਜੰਬਾ, ਅਨੀਸ਼ ਕੁਮਾਰ ਸੂਰੀ, ਜਤਿੰਦਰ ਰਾਜਪੂਤ, ਅਸ਼ੋਕ ਸ਼ਰਮਾ, ਡਾ. ਅਜੇ ਕੁਮਾਰ ਛਾਬੜਾ, ਬਿਸ਼ਨਦਾਸ, ਸੇਵਾ ਸਿੰਘ, ਧਿਆਨ ਸਿੰਘ, ਡਾ.ਪ੍ਰਦੀਪ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ।
ਅਖਿਲ ਭਾਰਤੀ ਸਵਰਣਕਾਰ ਸੰਘ ਦੇ ਕੋਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਦਾ ਕਾਦੀਆਂ ਪਹੁੰਚਣ ’ਤੇ ਭਰਵਾਂ ਸਵਾਗਤ



