Skip to content
Independent perspectives. Global stories.
BREAKING

ਰਾਮ ਮੰਦਰ ਮੁੱਦੇ ’ਤੇ ਸਮਝੌਤੇ ਦਾ ਖਰੜਾ ਅੱਜ-ਭਲਕ ਅਦਾਲਤ ’ਚ ਦਾਖਲ ਹੋਵੇਗਾ : ਨਰਿੰਦਰ ਗਿਰੀ

Share this story

ਇਲਾਹਾਬਾਦ, 14 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕੁਲ ਹਿੰਦ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੇ ਅਜ ਕਿਹਾ ਕਿ ਅਯੁਧਿਆ ’ਚ ਰਾਮ ਮੰਦਰ ਮੁਦੇ ਨੂੰ ਲੈ ਕੇ ਸ਼ੀਆ ਵਕਫ ਬੋਰਡ ਦੇ ਨਾਲ ਸੁਲਹ-ਸਮਝੌਤੇ ‘ਚ ਅੜਿਕਾ ਲਗਭਗ ਦੂਰ ਹੋ ਗਿਆ ਹੈ ਅਤੇ ਸਮਝੌਤੇ ਦਾ ਖਰੜਾ 15-16 ਨਵੰਬਰ ਤਕ ਸੁਪਰੀਮ ਕੋਰਟ ‘ਚ ਦਾਖਲ ਕਰ ਦਿਤਾ ਜਾਵੇਗਾ। ਇਥੇ ਬਾਘੰਬਰੀ ਗਦੀ ‘ਚ ਸ਼ੀਆ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨਾਲ ਮੀਟਿੰਗ ਤੋਂ ਬਾਅਦ ਗਿਰੀ ਨੇ ਪਤਰਕਾਰਾਂ ਨੂੰ ਦਸਿਆ ਕਿ ਕਲ ਅਯੁਧਿਆ ‘ਚ ਰਿਜਵੀ ਜੀ (ਸ਼ੀਆ ਵਕਫ ਬੋਰਡ ਦੇ ਪ੍ਰਧਾਨ) ਨਾਲ ਸਾਡੀ ਗਲਬਾਤ ਹੋਈ ਸੀ, ਜਿਸ ‘ਚ ਇਕ ਨੁਕਤੇ ‘ਤੇ ਅਸੀਂ ਇਤਰਾਜ਼ ਕੀਤਾ ਸੀ। ਮਸਜਿਦ ਅਯੁਧਿਆ ‘ਚ ਬਣਾਈ ਜਾਵੇ ਜਾਂ ਫੈਜਲਾਬਾਦ ‘ਚ ਬਣਾਈ ਜਾਵੇ, ਅਸੀਂ ਇਸ ਦਾ ਵਿਰੋਧ ਕੀਤਾ ਸੀ। ਰਿਜਵੀ ਸਾਹਿਬ ਨੇ ਇਹ ਇਤਰਾਜ਼ ਅਜ ਦੂਰ ਕਰ ਦਿਤਾ।‘‘ ਉਨ੍ਹਾਂ ਨੇ ਕਿਹਾ ਸਾਡੀ ਗਲਬਾਤ ਧਰਮਦਾਸ ਅਤੇ ਹੋਰਨਾਂ ਲੋਕਾਂ ਨਾਲ ਹੋਈ ਹੈ। ਸਮਝੌਤੇ ਦੇ ਖਰੜੇ ‘ਤੇ ਦਸਤਖਤ ਹੋਣ ਦੇ ਬਾਅਦ ਇਸ ਨੂੰ ਅਦਾਲਤ ‘ਚ ਦਾਖਲ ਕੀਤਾ ਜਾਵੇਗਾ। ਪੂਰੀ ਉਮੀਦ ਹੈ ਕਿ ਅਸੀਂ ਇਸ ਨੂੰ 15-16 ਨਵੰਬਰ ਤਕ ਅਦਾਲਤ ‘ਚ ਦਾਖਲ ਕਰ ਦੇਵਾਂਗੇ।‘‘ਅਧਿਆਤਮਕ ਗੁਰੂ ਸ਼੍ਰੀ-ਸ਼੍ਰੀ ਰਵੀਸ਼ੰਕਰ ਨੇ ਆਪਣੇ ਅਯੁਧਿਆ ਦੌਰੇ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਉਹ 16 ਨਵੰਬਰ ਨੂੰ ਅਯੁਧਿਆ ਜਾਣਗੇ। ਇਸ ਦੌਰਾਨ ਉਹ ਮਾਮਲੇ ਦੇ ਪਖੀਆਂ ਨਾਲ ਸੀ. ਐਮ. ਯੋਗੀ ਨੂੰ ਵੀ ਮਿਲਣਗੇ। ਰਵੀਸ਼ੰਕਰ ਨੇ ਇਹ ਵੀ ਕਿਹਾ ਕਿ ਅਯੁਧਿਆ ਵਰਗਾ ਮਾਮਲਾ ਗਲਬਾਤ ਨਾਲ ਹੀ ਸੁਲਝ ਸਕਦਾ ਹੈ। ਰਵੀਸ਼ੰਕਰ ਨੇ ਕਿਹਾ ਕਿ ਉਹ ਆਪਣੀ ਇਛਾ ਨਾਲ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ। ਲੋਕ ਜੋ ਕਹਿਣਾ ਚਾਹੁੰਣ, ਉਹ ਕਹਿੰਦੇ ਰਹਿਣ।ਅਯੁਧਿਆ ਰਾਮ ਮੰਦਰ ਮਾਮਲੇ ਵਿਚ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਵਿਚੋਲਗੀ ਦਾ ਵਿਰੋਧ ਕਰਦੇ ਹੋਏ ਕੇ. ਆਈ. ਐਮ. ਆਈ. ਐਮ. ਮੁਖੀ ਅਸਦੁਦੀਨ ਓਵੈਸੀ ਨੇ ਉਨ੍ਹਾਂ ‘ਤੇ ਤਿਖਾ ਹਮਲਾ ਕੀਤਾ ਹੈ। ਓਵੈਸੀ ਨੇ ਰਵੀਸ਼ੰਕਰ ਨੂੰ ਝੂਠਾ ਦਸਦਿਆਂ ਕਿਹਾ ਕਿ ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਪਰਸਨਲ ਬੋਰਡ ਦੇ ਮੈਂਬਰਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਰ ਕੇ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਹੀਂ ਮਿਲਣ ਵਾਲਾ। ਉਨ੍ਹਾਂ ਨੇ ਰਵੀਸ਼ੰਕਰ ਨੂੰ ਜੋਕਰ ਦਸਦੇ ਹੋਏ ਕਿਹਾ ਕਿ ਇੰਨੇ ਵਡੇ ਮਸਲੇ ਵਿਚ ਕਿਸ-ਕਿਸ ਤਰ੍ਹਾਂ ਦੇ ਲੋਕਾਂ ਨੂੰ ਵਿਚੋਲਗੀ ਲਈ ਸਦਿਆ ਜਾ ਰਿਹਾ ਹੈ। ਕੀ ਇਹ ਕੋਈ ਮਜ਼ਾਕ ਹੈ।

WRITTEN BY