Skip to content
Independent perspectives. Global stories.
BREAKING

ਪਾਕਿਸਤਾਨ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਸੇਵਾ ਜਲਦ : ਬਾਬਾ ਸਤਨਾਮ ਸਿੰਘ

Share this story

ਅੰਮ੍ਰਿਤਸਰ, 12 ਨਵੰਬਰ (ਗੁਰਪ੍ਰੀਤ ਸਿੰਘ ਮਾਨ)-ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਅਤੇ ਜਥੇਦਾਰ ਬਾਬਾ ਜੋਗਾ ਸਿੰਘ ਜੀ,ਜੋ ਕਿ ਪਿਛਲੇ ਦਿਨੀਂ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਉਣ ਵਾਸਤੇ ਸੰਗਤਾਂ ਸਮੇਤ ਗੁਰੂ ਕੇ ਲੰਗਰ ਚਲਾਉਣ ਵਾਸਤੇ ਪਾਕਿਸਤਾਨ ਵਿਖੇ ਗਏ ਸਨ,ਜਿਥੇ ਕਿ ਮਹਾਂਪੁਰਸ਼ ਗੁ. ਬਾਲ ਲੀਲਾ ਸਾਹਿਬ ਦੀ ਕਾਰ ਸੇਵਾ ਵੀ ਬਹੁਤ ਹੀ ਚੜ੍ਹਦੀ ਕਲ੍ਹਾ ਨਾਲ ਕਰਵਾ ਰਹੇ ਹਨ।ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਵਾਪਸ ਪਰਤੇ ਬਾਬਾ ਸਤਨਾਮ ਸਿੰਘ ਅਤੇ ਜਥੇਦਾਰ ਬਾਬਾ ਜੋਗਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਈਆਂ ਹਨ ਅਤੇ (ਪਾਕਿਸਤਾਨ) ਕਮੇਟੀ ਵੱਲੋਂ ਪਿਛਲੇ ਸਮੇਂ ਤੋਂ ਗੁ. ਬਾਲ ਲੀਲਾ ਸਾਹਿਬ ਦੀ ਜੋ ਸੇਵਾ ਮਿਲੀ ਸੀ,ਉਹ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਵਾਲੀ ਹੈ।ਬਾਬਾ ਜੀ ਨੇ ਦੱਸਿਆ ਕਿ ਹੁਣ ਉਥੋਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁ. ਕਿਆਰਾ ਸਾਹਿਬ ਦੀ ਸੇਵਾ ਵੀ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਮੌਕੇ ਮਹਾਂਪੁਰਸ਼ਾ ਦਾ ਸਤਿਕਾਰ ਕਰਨ ਲਈ ਸੰਗਤਾਂ ਸਮੇਤ ਪਹੁੰਚੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਤੇ ਮਹਾਂਪੁਰਸ਼ਾ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਂਪੁਰਸ਼ਾ ਦੀ ਪਹਿਲਾਂ ਤੋਂ ਸੁਚੱਜੇ ਢੰਗ ਨਾਲ ਸੇਵਾ ਕਰਵਾਉਣ ਸਦਕਾ ਹੀ ਹੁਣ ਇਹਨਾਂ ਨੂੰ ਗੁ. ਕਿਆਰਾ ਸਾਹਿਬ ਜੀ ਦੀ ਸੇਵਾ ਮਿਲੀ ਹੈ। ਉਨ੍ਹਾਂ ਕਿਹਾ ਕਿ ਬੜ੍ਹੀ ਖੁਸ਼ੀ ਦੀ ਗੱਲ ਹੈ ਕਿ ਮਹਾਂਪੁਰਸ਼ ਸੰਗਤਾਂ ਪਾਸੋਂ ਦਸਵੰਧ ਇਕੱਤਰ ਕਰਕੇ ਸੰਗਤ ਨੂੰ ਸੇਵਾ ਤੇ ਸਿਮਰਨ ਨਾਲ ਜੋੜ ਰਹੇ ਹਨ। ਇਸ ਮੌਕੇ ਅਮਰ ਖਾਲਸਾ ਫਾਉਂਡੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ, ਗੁਰਭੇਜ ਸਿੰਘ ਹਵੇਲੀਆਂ ਵਾਲੇ, ਮੋਹਨਜੀਤ ਸਿੰਘ, ਮੁਖਤਾਰ ਸਿੰਘ ਪਾਰਾ, ਸੋਨੂੰ ਸਿੰਘ ਆਦਿ ਸੰਗਤਾਂ ਹਾਜਰ ਸਨ।

WRITTEN BY