ਸ਼ਾਹਕੋਟ, 12 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਸੀ ਪੀ ਆਈ ਐਮ (ਸੁਰਜੀਤ ਗਰੁੱਪ) ਵਲੋ ਤਹਿਸੀਲ ਸ਼ਾਹਕੋਟ ਦਾ ਸਲਾਨਾ ਇਜਲਾਸ ਹੋਇਆ.,ਜਿਸ ਵਿਚ ਗਰੀਬ ਮਜ਼ਦੂਰਾਂ ਅਤੇ ਗਰੀਬ ਕਿਸਾਨਾ ਨੂੰ ਆਉਣ ਵਾਲੀਆ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ ਵੱਖ ਬੁਲਾਰਿਆ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਮਨਰੇਗਾ ਸਕੀਮ ਤਹਿਤ ਦਿਹਾੜੀ 500 ਰੁਪਏ ਕੀਤੀ ਜਾਵੇ ,ਪੂਰੇ ਸਾਲ ਦਾ ਕੰਮ ਦਿੱਤਾ ਜਾਵੇ। ਬੁਢਾਪਾ,ਵਿਧਵਾ, ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ 3000ਰੁਪਏ ਪ੍ਰਤੀ ਮਹੀਨਾ ਕਰਕੇ ਰੈਗੂਲਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਨਸ਼ਿਆ ਦਾ ਕਾਰੋਬਾਰ ਬੰਦ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਇਆ ਜਾਵੇ। ਬੁਲਰਿਆ ਇਹ ਵੀ ਮੰਗ ਕੀਤੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਅਤੇ ਮੰਡ ਖੇਤਰ ਵਿਚ ਕਿਸਾਨਾਂ ਵਲੋ ਅਬਾਦ ਕੀਤੀ ਗਈ ਜ਼ਮੀਨ ਦੇ ਮਾਲਕੀ ਹੱਕ ਵੀ ਦਿੱਤੇ ਜਾਣ। ਪਿਛਲੇ ਸਾਲ ਦਾ ਲੇਖਾ ਚੋਖਾ ਕਰਨ ਉਪਰੰਤ ਤਹਿਸੀਲ ਸ਼ਾਹਕੋਟ ਦੀ ਨਵੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਕੀਤੀ ਗਈ ਜਿੰਨ੍ਹਾ ਵਿਚ ਹਾਜ਼ਰ ਕਾਮਰੇਡ ਲਹਿੰਬਰ ਸਿੰਘ ਤੱਗੜ ਜ਼ਿਲ੍ਹਾ ਸਕੱਤਰ,ਸ੍ਰੀ ਮਤੀ ਪ੍ਰਮਜੀਤ ਕੌਰ ਤੱਗੜ ਜਿਲ੍ਹਾ ਕਮੇਟੀ ਮੈਂਬਰ, ਕਾਮਰੇਡ ਪ੍ਰਸੋਤਮ ਸਿੰਘ ਬਿਲਗਾ , ਸੁਰਿੰਦਰ ਸਿੰਘ ਖੀਵਾ, ਵਰਿੰਦਰ ਪਾਲ ਕਾਲਾ ਜ਼ਿਲਾ ਕਮੇਟੀ ਮੈਂਬਰ ਹਾਜ਼ਰ ਸਨ।
ਨਵੀ ਚੁਣੀ ਗਈ ਕਮੇਟੀ ਵਿਚ ਕਾਮਰੇਡ ਵਰਿੰਦਰਪਾਲ ਕਾਲਾ ਸੈਕਟਰੀ ਤਹਿਸੀਲ ਸ਼ਾਹਕੋਟ, ਕਾਮਰੇਡ ਬਚਿੰਤਰ ਸਿੰਘ ਤੱਗੜ,ਕਾਮਰੇਡ ਸੁਖਵਿੰਦਰ ਨਾਗੀ ਲੋਹੀਆ, ਕਾਮਰੇਡ ਮਲਕੀਤ ਚੰਦ ਭੋਇਪੁਰੀ, ਕਾਮਰੇਡ ਬਾਬੂ ਲਾਲ ਸ਼ਾਹਕੋਟ, ਕਾਮਰੇਡ ਕੇਵਲ ਸਿੰਘ ਗਿੱਦੜਪਿੰਡੀ, ਕਾਮਰੇਡ ਚਰਨ ਸਿੰਘ ਗਿੱਦੜਪਿੰਡੀ, ਕਾਮਰੇਡ ਰਾਕੇਸ਼ ਰੋਸ਼ਨ ਲੋਹੀਆ, ਕੇਵਲ ਸਿੰਘ ਕੋਟਲੀ ਗਾਜਰਾ, ਗੁਰਸੇਵਕ ਸੇਠ ਸ਼ਾਹਕੋਟ, ਕਾਮਰੇਡ ਸ਼ਾਮ ਲਾਲ ਭੋਇਪੁਰੀ,ਕਾਮਰੇਡ ਮੁਹੰਮਦ ਪਰਮੂਦ ਆਲਮ ਸ਼ਾਹਕੋਟ, ਕਾਮਰੇਡ ਜਸਕਰਨ ਕੰਗ, ਕਾਮਰੇਡ ਬੂੜ ਸਿੰਘ ਰਾਜੇਵਾਲ, ਮੱਖਣ ਸਿੰਘ ਸ਼ਾਹਕੋਟ ,ਕਾਮਰੇਡ ਸਰਿੰਦਰ ਸੈਦਪੁਰੀ,ਕੇਵਲ ਸਿੰਘ ਦਾਨੇਵਾਲ, ਸਾਰੇ ਤਹਿਸੀਲ ਕਮੇਟੀ ਮੈਬਰ ਚੁਣੇ ਗਏ ਹਨ।
ਸੀ.ਪੀ.ਆਈ.ਐਮ. ਦੀ ਚੋਣ ’ਚ ਵਰਿੰਦਰਪਾਲ ਸਿੰਘ ਕਾਲਾ ਤਹਿਸੀਲ ਸਕੱਤਰ ਚੁਣੇ ਗਏ



