Skip to content
Independent perspectives. Global stories.
BREAKING

ਸੰਤ ਬਾਬਾ ਨਰਿੰਦਰ ਪਾਲ ਸਿੰਘ ਜੀ ਵੱਲੋਂ ਮਾਲੂਵਾਲ ਦਵਾਖਾਨੇ ਦਾ ਨਵੀਨੀਕਰਣ

Share this story

ਜਲੰਧਰ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਸੰਤ ਬਾਬਾ ਨਰਿੰਦਰ ਪਾਲ ਸਿੰਘ ਜੀ ਵੱਲੋਂ ਮਾਲੂਵਾਲ ਦਵਾ ਖਾਨਾ ਮਾਡਲ ਹਾਊਸ ਜਲੰਧਰ ਵਿੱਚ ਜੋ ਲੰਬੇ ਸਮੇ ਤੋਂ ਸੇਵਾ ਨਿਭਾ ਰਿਹਾ ਹੈ ਉਸ ਦਾ ਨਵੀਨੀਕਰਨ ਕਰਦੇ ਹੋਏ ਉਸ ਦਾ ਨਾਮ ਦੁਖ ਨਿਵਾਰਣ ਦੀ ਆਯੂਰਵੈਦਿਕ ਪ੍ਰਾਇਵਿਟ ਲਿਮਟਿਡ ਰਖਿਆ ਹੈ।ਇਸ ਖੁਸ਼ੀ ਵਿੱਚ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਦੀਵਾਨ ਸਜੇ ਜਿਸ ਵਿੱਚ ਰਾਜਨੀਤਿਕ ,ਸਮਾਜਿਕ,ਧਾਰਮਿਕ ਸਖਸ਼ੀਅਤਾ ਨੇ ਹਾਜਰੀ ਭਰੀ ਜਿਸ ਵਿੱਚ ਸ: ਅਜੀਤ ਸਿੰਘ ਸੇਠੀ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ ਜਲੰਧਰ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਥੇਦਾਰ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ ਟੀ ਬੀ ਨਗਰ ਜਲੰਧਰ , ਸ: ਐਮ.ਐਸ ਔਜਲਾ ਜੀ ਚੰਡੀਗੜ ਰਾਜਨੀਤਿਕ ਸਖਸ਼ੀਅਤਾ ਜਿਵੇਂ ਸ਼੍ਰੀ ਰਜਿੰਦਰ ਬੇਰੀ ਐਮ ਐਲ ਏ , ਸ਼੍ਰੀ ਕੇ ਡੀ ਭੰਡਾਰੀ,ਸ਼੍ਰੀ ਮਹਿੰਦਰ ਭਗਤ ਜੀ ਸੀਨਿਅਰ ਭਾਜਪਾ ਲੀਡਰ, ਸ਼੍ਰੀ ਦਰਸ਼ਨ ਲਾਲ ਭਗਤ ਤੇ ਹੋਰ ਕਈ ਮੁੱਖ ਸਖਸ਼ੀਅਤਾ ਨੇ ਹਾਜਰੀ ਭਰੀ।ਸਟੇਜ ਸੱਕਤਰ ਦੀ ਸੇਵਾ ਭਾਈ ਪਰਮਜੀਤ ਸਿੰਘ ਜੀ ਵੱਲੋਂ ਨਿਭਾਈ ਗਈ।

WRITTEN BY